Education - ਦੂਜੇ ਸਥਾਨ 'ਤੇ ਰਿਹਾ ਚੰਡੀਗੜ੍ਹ, ਨੀਤੀ ਆਯੋਗ ਵੱਲੋਂ ਸੈਸ਼ਨ 2023-24 ਸਿੱਖਿਆ ਦੇ ਅੰਕੜੇ ਜਾਰੀ
Admin / National
ਨੈਸ਼ਨਲ ਡੈਸਕ : ਭਾਰਤ ਸਰਕਾਰ ਦੇ ਨੀਤੀ ਆਯੋਗ ਦੁਆਰਾ ਸਾਲ 2023-24 ਦੇ ਸਿੱਖਿਆ ਅੰਕੜੇ ਜਾਰੀ ਕੀਤੇ ਗਏ ਹਨ। ਇਨ੍ਹਾਂ ਅੰਕੜਿਆਂ ਅਨੁਸਾਰ ਸਿੱਖਿਆ ਦੇ ਖੇਤਰ ਵਿਚ ਚੰਡੀਗੜ੍ਹ 84 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਇਸ ਨਾਲ ਦਿੱਲੀ 85 ਅੰਕਾਂ ਨਾਲ ਪਹਿਲੇ ਸਥਾਨ 'ਤੇ ਹੈ। ਇਹ ਦੋਵੇਂ ਕੇਂਦਰ ਸ਼ਾਸਤ ਪ੍ਰਦੇਸ਼ ਹਨ। ਜੇਕਰ ਅਸੀਂ ਰਾਜਾਂ ਦੀ ਗੱਲ ਕਰੀਏ ਤਾਂ ਕੇਰਲ ਨੇ 82 ਅੰਕਾਂ ਨਾਲ ਓਵਰਆਲ ਤੀਜਾ ਅਤੇ ਰਾਜਾਂ ਦੀ ਸ਼੍ਰੇਣੀ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ।
ਇਸ ਤੋਂ ਪਹਿਲਾਂ ਸਾਲ 2020-21 ਵਿਚ ਚੰਡੀਗੜ੍ਹ ਨੇ ਪਹਿਲਾ ਸਥਾਨ ਹਾਸਲ ਕੀਤਾ ਸੀ। ਨੀਤੀ ਆਯੋਗ ਦੇ ਅੰਕੜਿਆਂ ਦੇ ਅਨੁਸਾਰ, ਚੰਡੀਗੜ੍ਹ ਵਿੱਚ ਸੈਕੰਡਰੀ ਪੱਧਰ ਤੱਕ ਔਸਤ ਸਾਲਾਨਾ ਸਕੂਲ ਛੱਡਣ ਦੀ ਦਰ 0% ਹੈ। ਜਦੋਂ ਕਿ ਹਾਇਰ ਸੈਕੰਡਰੀ ਪੱਧਰ ਤੱਕ ਦਾਖਲਾ ਅਨੁਪਾਤ 81.7 ਫੀਸਦੀ ਰਿਹਾ ਹੈ। ਚੰਡੀਗੜ੍ਹ ਵਿੱਚ 15 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਵਿੱਚ 90.7 ਫੀਸਦੀ ਦੀ ਸਿੱਖਿਆ ਦਰ ਦਰਜ ਕੀਤੀ ਗਈ ਹੈ।
ਚੰਡੀਗੜ੍ਹ ਦੇ 100 ਫੀਸਦੀ ਸਕੂਲਾਂ ਵਿਚ ਕੰਪਿਊਟਰ ਹਨ। ਜਦੋਂ ਕਿ 9ਵੀਂ ਅਤੇ 10ਵੀਂ ਜਮਾਤ ਲਈ 99.1% ਸਿੱਖਿਅਤ ਅਧਿਆਪਕ ਹਨ। ਅਧਿਆਪਕਾਂ ਦੇ ਅਨੁਪਾਤ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਵਿਚ ਹਰ 12 ਵਿਦਿਆਰਥੀਆਂ ਪਿੱਛੇ ਇੱਕ ਅਧਿਆਪਕ ਹੈ। ਹਰਿਆਣਾ 77 ਅੰਕਾਂ ਨਾਲ ਰਾਜਾਂ ਵਿੱਚੋਂ ਦੂਜੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ ਚੌਥੇ ਨੰਬਰ ’ਤੇ ਹੈ। ਹਿਮਾਚਲ ਨੇ ਵੀ ਕੁੱਲ 77 ਅੰਕ ਹਾਸਲ ਕੀਤੇ ਹਨ। ਉਹ ਦੂਜੇ ਅਤੇ ਚੌਥੇ ਸਥਾਨ 'ਤੇ ਵੀ ਹੈ। ਜਦਕਿ ਪੰਜਾਬ 75 ਅੰਕਾਂ ਨਾਲ ਰਾਜਾਂ ਵਿੱਚੋਂ ਪੰਜਵੇਂ ਅਤੇ ਸਮੁੱਚੇ ਤੌਰ ’ਤੇ ਸੱਤਵੇਂ ਸਥਾਨ ’ਤੇ ਹੈ।
ਬਿਹਾਰ ਦੀ ਸਥਿਤੀ ਸਭ ਤੋਂ ਮਾੜੀ
ਸਭ ਤੋਂ ਮਾੜੀ ਹਾਲਤ ਬਿਹਾਰ ਦੀ ਹੈ। ਜਿਸ ਨੂੰ ਸਿਰਫ਼ 32 ਅੰਕ ਮਿਲੇ ਹਨ। ਨੀਤੀ ਆਯੋਗ ਵੱਲੋਂ ਛੇ ਰਾਜਾਂ ਨੂੰ ਰੈੱਡ ਜ਼ੋਨ ਵਿੱਚ ਰੱਖਿਆ ਗਿਆ ਹੈ। ਬਿਹਾਰ 40 ਅੰਕਾਂ ਨਾਲ ਓਡੀਸ਼ਾ, 40 ਅੰਕਾਂ ਨਾਲ ਮੇਘਾਲਿਆ, 41 ਅੰਕਾਂ ਨਾਲ ਅਸਾਮ ਅਤੇ 46 ਅੰਕਾਂ ਨਾਲ ਮੱਧ ਪ੍ਰਦੇਸ਼ ਤੀਜੇ ਨੰਬਰ 'ਤੇ ਹੈ।
Education Chandigarh Ranked Second NITI Aayog Has Released Education Data For 2023 24