Independence Day 2024 - ਗੂਗਲ ਨੇ ਆਪਣਾ ਡੂਡਲ ਭਾਰਤ ਦੇ ਆਜ਼ਾਦੀ ਦਿਵਸ ਨੂੰ ਕੀਤਾ ਸਮਰਪਿਤ
Admin / National
ਸਰਚ ਇੰਜਣ ਗੂਗਲ ਨੇ ਆਪਣਾ ਡੂਡਲ ਭਾਰਤ ਦੇ 78ਵੇਂ ਸੁਤੰਤਰਤਾ ਦਿਵਸ ਨੂੰ ਸਮਰਪਿਤ ਕੀਤਾ ਹੈ ਅਤੇ ਇਸ ਵਿਚ 'ਭਾਰਤ ਦੇ ਰਵਾਇਤੀ ਗੇਟਸ' ਨੂੰ ਦਰਸਾਇਆ ਗਿਆ ਹੈ। ਇਨ੍ਹਾਂ ਗੇਟਾਂ 'ਤੇ ਅੰਗਰੇਜ਼ੀ ਦੇ ਅੱਖਰ 'ਜੀ', 'ਓ', 'ਓ', 'ਜੀ', 'ਐੱਲ', 'ਈ' ਦੇ ਅੱਖਰਾਂ ਨਾਲ 'ਗੂਗਲ' ਲਿਖਿਆ ਹੋਇਆ ਹੈ ਅਤੇ ਹਰੇਕ ਅੱਖਰ 'ਤੇ ਇਕ ਗੇਟ ਨੂੰ ਸੁੰਦਰ ਡਿਜ਼ਾਈਨ ਨਾਲ ਦਿਖਾਇਆ ਗਿਆ ਹੈ।
ਗੂਗਲ ਇੰਡੀਆ ਨੇ ਆਪਣੀ ਵੈੱਬਸਾਈਟ 'ਤੇ ਇਕ ਸੰਦੇਸ਼ ਵੀ ਸਾਂਝਾ ਕੀਤਾ ਹੈ, ਜਿਸ 'ਚ ਕਿਹਾ ਗਿਆ ਹੈ, 'ਭਾਰਤ ਦੇ ਸੁਤੰਤਰਤਾ ਦਿਵਸ ਨੂੰ ਸਮਰਪਿਤ ਅੱਜ ਦਾ ਡੂਡਲ ਵਰਿੰਦਾ ਜਾਵੇਰੀ ਦੁਆਰਾ ਬਣਾਇਆ ਗਿਆ ਹੈ। 1947 ਵਿੱਚ ਅੱਜ ਦੇ ਦਿਨ ਭਾਰਤ ਨੂੰ ਬਸਤੀਵਾਦੀ ਸ਼ਾਸਨ ਤੋਂ ਆਜ਼ਾਦੀ ਮਿਲੀ ਸੀ।
ਇਸ ਵਿਚ ਕਿਹਾ ਗਿਆ ਹੈ ਕਿ ਭਾਰਤ ਦੇ ਲੋਕ "ਲਗਭਗ ਦੋ ਸਦੀਆਂ ਦੀ ਅਸਮਾਨਤਾ, ਹਿੰਸਾ ਅਤੇ ਬੁਨਿਆਦੀ ਅਧਿਕਾਰਾਂ ਦੀ ਘਾਟ ਤੋਂ ਬਾਅਦ ਸਵੈ-ਸ਼ਾਸਨ ਅਤੇ ਪ੍ਰਭੂਸੱਤਾ" ਦੀ ਤੀਬਰ ਇੱਛਾ ਰੱਖਦੇ ਹਨ। ਸੰਦੇਸ਼ ਵਿੱਚ ਕਿਹਾ ਗਿਆ ਹੈ ਕਿ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ਅਤੇ ਸੁਭਾਸ਼ ਚੰਦਰ ਬੋਸ ਵਰਗੀਆਂ ਪ੍ਰਮੁੱਖ ਸ਼ਖਸੀਅਤਾਂ ਦੀ ਅਗਵਾਈ ਵਿੱਚ, ਭਾਰਤੀ ਆਜ਼ਾਦੀ ਦੀ ਲਹਿਰ ਸਿਵਲ ਨਾ-ਫ਼ਰਮਾਨੀ ਦੁਆਰਾ ਚਲਾਈ ਗਈ ਸੀ ਅਤੇ ਦੇਸ਼ ਦੇ ਆਜ਼ਾਦੀ ਘੁਲਾਟੀਆਂ ਦੇ ਦ੍ਰਿੜ ਇਰਾਦੇ ਅਤੇ ਕੁਰਬਾਨੀ ਨੂੰ ਫਲ ਮਿਲਿਆ।
Google Has Dedicated Its Doodle To India s Independence Day