Medicines Ban- ਕੇਂਦਰ ਸਰਕਾਰ ਨੇ 156 ਦਵਾਈਆਂ 'ਤੇ ਲਾਈ ਪਾਬੰਦੀ, ਨੋਟੀਫਿਕੇਸ਼ਨ ਜਾਰੀ, ਸਿਹਤ ਲਈ ਖ਼ਤਰਨਾਕ ਸੀ ਇਹ ਦਵਾਈਆਂ
Admin / National
ਨੈਸ਼ਨਲ ਡੈਸਕ : ਕੇਂਦਰ ਸਰਕਾਰ ਨੇ ਐਂਟੀਬਾਇਓਟਿਕਸ, ਦਰਦ ਨਿਵਾਰਕ ਅਤੇ ਮਲਟੀਵਿਟਾਮਿਨ ਸਮੇਤ 156 ਦਵਾਈਆਂ ਦੇ ਫਿਕਸਡ ਡੋਜ਼ ਕੰਬੀਨੇਸ਼ਨ 'ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਨੇ ਇਹ ਫੈਸਲਾ ਇਸ ਲਈ ਲਿਆ ਹੈ ਕਿਉਂਕਿ ਇਹ ਦਵਾਈਆਂ ਸਿਹਤ ਲਈ ਖਤਰਨਾਕ ਹਨ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਇਨ੍ਹਾਂ ਦਵਾਈਆਂ ਦੇ ਨਿਰਮਾਣ, ਵਿਕਰੀ ਅਤੇ ਵੰਡ 'ਤੇ ਪਾਬੰਦੀ ਲਗਾਉਣ ਲਈ ਇਕ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਕੇਂਦਰ ਸਰਕਾਰ ਨੇ ਕਈ ਦਵਾਈਆਂ ਦੇ ਮਿਸ਼ਰਣ ਨਾਲ ਬਣੀਆਂ ਦਵਾਈਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹਨਾਂ ਵਿਚ ਐਂਟੀਬਾਇਓਟਿਕਸ, ਐਲਰਜੀ ਦੀਆਂ ਦਵਾਈਆਂ, ਦਰਦ ਨਿਵਾਰਕ, ਮਲਟੀਵਿਟਾਮਿਨ, ਅਤੇ ਬੁਖਾਰ ਅਤੇ ਹਾਈ ਬਲੱਡ ਪ੍ਰੈਸ਼ਰ ਲਈ ਦਵਾਈਆਂ ਸ਼ਾਮਲ ਹਨ। ਇਹ ਫੈਸਲਾ ਕੇਂਦਰ ਸਰਕਾਰ ਵੱਲੋਂ ਗਠਿਤ ਡਰੱਗ ਟੈਕਨੀਕਲ ਐਡਵਾਈਜ਼ਰੀ ਬੋਰਡ ਅਤੇ ਮਾਹਿਰਾਂ ਦੀ ਕਮੇਟੀ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਲਿਆ ਗਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਐਫਡੀਸੀ ਦੀ ਵਰਤੋਂ ਨਾਲ ਵੱਡੀ ਗਿਣਤੀ ਵਿਚ ਲੋਕਾਂ ਨੂੰ ਖਤਰਾ ਹੋਣ ਦੀ ਸੰਭਾਵਨਾ ਹੈ, ਭਾਵੇਂ ਕਿ ਡਰੱਗ ਦੇ ਸੁਰੱਖਿਅਤ ਬਦਲ ਉਪਲਬਧ ਹਨ। ਨੋਟਿਸ ਵਿਚ ਕਿਹਾ ਗਿਆ ਹੈ ਕਿ ਡੀਟੀਏਬੀ ਨੇ ਇਨ੍ਹਾਂ ਦਵਾਈਆਂ ਦੇ ਦਾਅਵੇ ਜਾਇਜ਼ ਨਹੀਂ ਪਾਏ ਅਤੇ ਫੈਸਲਾ ਕੀਤਾ ਕਿ ਇਨ੍ਹਾਂ ਨਾਲ ਮਰੀਜ਼ ਨੂੰ ਹੋਣ ਵਾਲਾ ਨੁਕਸਾਨ ਲਾਭ ਨਾਲੋਂ ਵੱਧ ਹੈ। ਇਸ ਦੇ ਨਾਲ ਹੀ ਮੰਤਰਾਲੇ ਨੇ ਕਿਹਾ ਕਿ ਇਸ ਲਈ ਜਨਹਿੱਤ ਵਿਚ ਡਰੱਗਜ਼ ਐਂਡ ਕਾਸਮੈਟਿਕਸ ਐਕਟ 1940 ਦੀ ਧਾਰਾ 26ਏ ਤਹਿਤ ਇਸ ਐਫਡੀਸੀ ਦੇ ਨਿਰਮਾਣ, ਵਿਕਰੀ ਜਾਂ ਵੰਡ 'ਤੇ ਪਾਬੰਦੀ ਲਗਾਉਣੀ ਜ਼ਰੂਰੀ ਹੋ ਗਈ ਹੈ।
Central Government Banned 156 Medicines Notification Issued