Electricity demand ; ਭਾਰਤ 'ਚ ਪਿਛਲੇ 15 ਮਹੀਨਿਆਂ 'ਚ ਪਹਿਲੀ ਵਾਰ ਬਿਜਲੀ ਦੀ ਮੰਗ ਘਟੀ - ਰਿਪੋਰਟ
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਭਾਰਤ ਵਿਚ ਬਿਜਲੀ ਦੀ ਵੱਧ ਤੋਂ ਵੱਧ ਮੰਗ ਅਗਸਤ ਮਹੀਨੇ ਵਿਚ ਘਟ ਕੇ 217 ਗੀਗਾਵਾਟ ਰਹਿਣ ਦਾ ਅਨੁਮਾਨ ਹੈ, ਜੋ ਇਕ ਸਾਲ ਪਹਿਲਾਂ 238 ਗੀਗਾਵਾਟ ਸੀ। ਇਹ ਜਾਣਕਾਰੀ ਮੰਗਲਵਾਰ ਨੂੰ ਜਾਰੀ ਇਕ ਰਿਪੋਰਟ ਵਿਚ ਦਿੱਤੀ ਗਈ। ਰਿਸਰਚ ਏਜੰਸੀ CRISIL ਦੀ ਰਿਪੋਰਟ ਮੁਤਾਬਕ ਦੇਸ਼ ਵਿਚ ਬਿਜਲੀ ਦੀ ਮੰਗ ਅਗਸਤ ਵਿਚ ਸਾਲਾਨਾ ਆਧਾਰ 'ਤੇ 5.3 ਫੀਸਦੀ ਘਟ ਕੇ 144 ਬਿਲੀਅਨ ਯੂਨਿਟ (BU) ਰਹਿ ਗਈ ਹੈ। ਬਿਜਲੀ ਦੀ ਮੰਗ ਵਿਚ ਕਮੀ ਅਜਿਹੇ ਸਮੇਂ ਵਿਚ ਦੇਖਣ ਨੂੰ ਮਿਲ ਰਹੀ ਹੈ ਜਦੋਂ ਅਗਸਤ ਵਿਚ ਔਸਤ ਨਾਲੋਂ 7 ਫੀਸਦੀ ਜ਼ਿਆਦਾ ਬਾਰਿਸ਼ ਹੋਈ ਹੈ।
ਪਿਛਲੇ ਮਹੀਨੇ ਜੁਲਾਈ ਵਿਚ ਸਾਲਾਨਾ ਆਧਾਰ 'ਤੇ ਬਿਜਲੀ ਦੀ ਮੰਗ ਵਿਚ 6.7 ਫੀਸਦੀ ਦਾ ਵਾਧਾ ਹੋਇਆ ਸੀ। ਅਪ੍ਰੈਲ ਤੋਂ ਅਗਸਤ ਦੇ ਸਮੇਂ ਦੌਰਾਨ ਸਾਲਾਨਾ ਆਧਾਰ 'ਤੇ ਬਿਜਲੀ ਦੀ ਮੰਗ 7 ਫੀਸਦੀ ਵਧੀ ਹੈ। ਅਗਸਤ 2024 ਵਿਚ ਬਿਜਲੀ ਦਾ ਅਨੁਮਾਨਿਤ ਉਤਪਾਦਨ 155 BU ਰਿਹਾ ਹੈ। ਸਾਲਾਨਾ ਆਧਾਰ 'ਤੇ 3 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਕੋਲਾ ਅਤੇ ਨਵਿਆਉਣਯੋਗ ਊਰਜਾ ਵਿਚ ਕ੍ਰਮਵਾਰ 3 ਅਤੇ 13 ਫੀਸਦੀ ਦੀ ਗਿਰਾਵਟ ਆਈ ਹੈ।
ਹਾਲਾਂਕਿ ਚੰਗੀ ਬਾਰਿਸ਼ ਕਾਰਨ ਹਾਈਡਰੋਪਾਵਰ ਉਤਪਾਦਨ ਵਿਚ 7.6 ਫੀਸਦੀ ਦਾ ਉਛਾਲ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਲਗਾਤਾਰ ਦੋ ਮਹੀਨਿਆਂ ਤੱਕ ਘੱਟ ਬਾਰਿਸ਼ ਦੇ ਕਾਰਨ ਹਾਈਡਰੋਪਾਵਰ ਉਤਪਾਦਨ ਵਿਚ ਗਿਰਾਵਟ ਆਈ ਸੀ, ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ ਕਿ ਭਾਰਤ ਭਰ ਵਿਚ ਬਿਜਲੀ ਦੀ ਮੰਗ ਵਿਚ ਨਰਮੀ ਦੇਖੀ ਗਈ ਹੈ। ਉੱਤਰੀ ਅਤੇ ਪੱਛਮੀ ਭਾਰਤ ਵਿਚ ਬਿਜਲੀ ਦੀ ਮੰਗ ਸਾਲਾਨਾ ਆਧਾਰ 'ਤੇ ਕ੍ਰਮਵਾਰ 10 ਫੀਸਦੀ ਅਤੇ 6 ਫੀਸਦੀ ਘਟੀ ਹੈ।
For The First Time In The Last 15 Months The Demand For Electricity Has Decreased In India