Mahakumbh 'ਚ ਫਿਰ ਲੱਗੀ ਅੱਗ, ਦੋ ਗੱਡੀਆਂ ਸੜੀਆਂ , ਫਾਇਰ ਬ੍ਰਿਗੇਡ ਨੇ ਕੀਤਾ ਕਾਬੂ, ਭੀੜ ਕਾਰਨ ਸਕੂਲ ਬੰਦ
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਪ੍ਰਯਾਗਰਾਜ ਮਹਾਕੁੰਭ ਦਾ ਅੱਜ 13ਵਾਂ ਦਿਨ ਹੈ। ਹੁਣ ਤੱਕ ਲਗਭਗ 10.80 ਕਰੋੜ ਲੋਕ ਸੰਗਮ ਵਿੱਚ ਇਸ਼ਨਾਨ ਕਰ ਚੁੱਕੇ ਹਨ। ਮਹਾਕੁੰਭ ਵਿੱਚ ਇੱਕ ਵਾਰ ਫਿਰ ਅੱਗ ਲੱਗ ਗਈ ਹੈ। ਅੱਗ ਕਾਰਨ ਹਫੜਾ-ਦਫੜੀ ਮੱਚ ਗਈ। ਹਾਲਾਂਕਿ ਅੱਗ 'ਤੇ ਸਮੇਂ ਸਿਰ ਕਾਬੂ ਪਾ ਲਿਆ ਗਿਆ।
ਇਹ ਅੱਗ ਸ਼ਨੀਵਾਰ ਸਵੇਰੇ ਕੁੰਭ ਮੇਲਾ ਖੇਤਰ ਵਿਚ ਲੱਗੀ। ਅੱਗ ਕਾਰਨ ਕਿਸੇ ਵੱਡੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਜਾਣਕਾਰੀ ਦਿੰਦਿਆਂ ਫਾਇਰ ਅਫਸਰ ਵਿਸ਼ਾਲ ਯਾਦਵ ਨੇ ਦੱਸਿਆ ਕਿ ਇਕ ਗੱਡੀ ਨੂੰ ਅੱਗ ਲੱਗ ਗਈ। ਨੇੜੇ ਖੜ੍ਹੀ ਦੂਜੀ ਕਾਰ ਵੀ ਅੰਸ਼ਕ ਤੌਰ 'ਤੇ ਸੜ ਗਈ। ਹਾਲਾਂਕਿ ਅੱਗ ਲੱਗਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ।
ਭੀੜ ਕਾਰਨ 8ਵੀਂ ਤੱਕ ਸਕੂਲ ਬੰਦ
ਦੱਸ ਦੇਈਏ ਕਿ ਇਸ ਤੋਂ ਪਹਿਲਾਂ 19 ਜਨਵਰੀ ਨੂੰ ਸੈਕਟਰ 19 ਵਿੱਚ ਸਿਲੰਡਰ ਤੋਂ ਗੈਸ ਲੀਕ ਹੋਣ ਕਾਰਨ ਅੱਗ ਲੱਗ ਗਈ ਸੀ। ਇਸ 'ਚ 180 ਟੈਂਟ ਸੜ ਗਏ ਸੀ.ਐੱਮ ਯੋਗੀ ਅੱਜ ਫਿਰ ਪ੍ਰਯਾਗਰਾਜ ਪਹੁੰਚ ਰਹੇ ਹਨ। ਮਹਾਕੁੰਭ ਸ਼ੁਰੂ ਹੋਣ ਤੋਂ ਬਾਅਦ ਇਹ ਉਨ੍ਹਾਂ ਦਾ ਤੀਜਾ ਦੌਰਾ ਹੈ। ਕੁੰਭ 'ਚ ਭੀੜ ਨੂੰ ਦੇਖਦੇ ਹੋਏ ਪ੍ਰਯਾਗਰਾਜ ਦੇ ਸ਼ਹਿਰੀ ਖੇਤਰ 'ਚ 25 ਜਨਵਰੀ ਤੋਂ 3 ਫਰਵਰੀ ਤੱਕ 8ਵੀਂ ਜਮਾਤ ਤੱਕ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ। ਬੱਚਿਆਂ ਨੂੰ ਆਨਲਾਈਨ ਪੜ੍ਹਾਇਆ ਜਾਵੇਗਾ।
Fire Breaks Out Again In Mahakumbh Two Vehicles Burnt Fire Brigade Brought It Under Control School Closed Due To Crowd