Mahakumbh 'ਚ ਮਹਾਪਾਪ - ਇਸ਼ਨਾਨ ਕਰਦੀਆਂ ਔਰਤਾਂ ਦੀ ਵੇਚਦੇ ਸੀ Video, ਸੱਤ ਸਮੁੰਦਰ ਪਾਰ ਵੀ ਜੁੜੇ ਮੁਲਜ਼ਮਾਂ ਦੇ ਲਿੰਕ, ਤਿੰਨ ਅਰੈਸਟ
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿਚ ਮਹਾਕੁੰਭ ਚੱਲ ਰਿਹਾ ਹੈ। ਇਸ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਸੰਗਮ ਸ਼ਹਿਰ ਪਹੁੰਚ ਰਹੇ ਹਨ। ਔਰਤਾਂ, ਬੱਚੇ, ਬੁੱਢੇ ਸਾਰੇ ਹੀ ਪਵਿੱਤਰ ਇਸ਼ਨਾਨ ਕਰਨ ਲਈ ਮਹਾਕੁੰਭ ਵਿੱਚ ਜਾ ਰਹੇ ਹਨ। ਇਸ ਦੇ ਨਾਲ ਹੀ ਕੁਝ ਲੋਕ ਇਸ ਪਵਿੱਤਰ ਸਮੇਂ ਦੌਰਾਨ ਵੀ ਆਪਣੀਆਂ ਗਤੀਵਿਧੀਆਂ ਤੋਂ ਬਾਜ਼ ਨਹੀਂ ਕਰ ਰਹੇ ਹਨ। ਲੋਕ ਸੋਸ਼ਲ ਮੀਡੀਆ 'ਤੇ ਔਰਤਾਂ ਦੇ ਸੰਗਮ ਇਸ਼ਨਾਨ ਦੀਆਂ ਵੀਡੀਓਜ਼ ਪੋਸਟ ਕਰ ਰਹੇ ਹਨ। ਇਹ ਵੀਡੀਓ ਡਾਰਕ ਵੈੱਬ 'ਤੇ ਵੀ ਵੇਚੇ ਜਾ ਰਹੇ ਹਨ। ਮਹਾਕੁੰਭ 'ਚ ਇਸ਼ਨਾਨ ਕਰ ਰਹੀਆਂ ਔਰਤਾਂ ਦੀ ਵੀਡੀਓ ਨੂੰ ਲੈ ਕੇ ਪੁਲਿਸ ਹੁਣ ਐਕਸ਼ਨ ਮੋਡ 'ਚ ਆ ਗਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਡਾਰਕ ਵੈੱਬ 'ਤੇ ਵੀਡੀਓ ਵੇਚਣ ਦੇ ਮਾਮਲੇ ਦੀ ਜਾਂਚ ਪ੍ਰਯਾਗਰਾਜ ਤੋਂ ਗੁਜਰਾਤ ਅਤੇ ਮਹਾਰਾਸ਼ਟਰ ਤੱਕ ਪਹੁੰਚ ਗਈ ਹੈ।
ਉਥੇ ਹੀ ਪ੍ਰਯਾਗਰਾਜ ਦੇ ਇੱਕ ਯੂਟਿਊਬਰ ਨੇ ਮਹਾਕੁੰਭ ਵਿਚ ਇਸ਼ਨਾਨ ਕਰਨ ਵਾਲੀਆਂ ਔਰਤਾਂ ਦੀ ਵੀਡੀਓ ਬਣਾ ਕੇ ਆਪਣੇ ਯੂਟਿਊਬ ਉੱਤੇ ਅਪਲੋਡ ਕਰ ਦਿੱਤੀ। ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ ਯੂਟਿਊਬਰ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਂਚ ਦੌਰਾਨ ਔਰਤਾਂ ਦੀ ਇਤਰਾਜ਼ਯੋਗ ਫੁਟੇਜ ਮਿਲੀ ਹੈ।
ਸੱਤ ਸਮੁੰਦਰ ਪਾਰ ਵੇਚਦਾ ਸੀ ਵੀਡੀਓ
ਇਸ ਮਾਮਲੇ ਵਿੱਚ ਗੁਜਰਾਤ ਪੁਲਿਸ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਲਾਤੂਰ ਜ਼ਿਲ੍ਹੇ ਦਾ ਪ੍ਰਣਵ ਤੇਲੀ ਨਾਮ ਦਾ ਮੁਲਜ਼ਮ ਵਿਦੇਸ਼ੀ ਹੈਕਰਾਂ ਦੇ ਸੰਪਰਕ ਵਿਚ ਸੀ। ਮੁਲਜ਼ਮ ਨੇ ਰੋਮਾਨੀਆ ਅਤੇ ਅਟਲਾਂਟਾ ਦੇ ਹੈਕਰਾਂ ਨਾਲ ਮੁਲਾਕਾਤ ਕੀਤੀ ਸੀ। ਉਹ ਪ੍ਰਯਾਗਰਾਜ ਦੇ ਮਾਲ ਅਤੇ ਹਸਪਤਾਲਾਂ ਦੀਆਂ ਵੀਡੀਓ ਬਣਾ ਕੇ ਡਾਰਕ ਵੈੱਬ 'ਤੇ ਵੇਚਦਾ ਸੀ। ਲਾਤੂਰ ਦੇ ਇਸ ਮੁਲਜ਼ਮ ਦੇ ਨਾਲ ਹੀ ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਦੇ ਇੱਕ ਨੌਜਵਾਨ ਦੀ ਭੂਮਿਕਾ ਵੀ ਸਾਹਮਣੇ ਆਈ ਹੈ।
ਇਹ ਸਾਰੇ ਟੈਲੀਗ੍ਰਾਮ 'ਤੇ ਵੱਖਰੇ ਖਾਤੇ ਬਣਾ ਕੇ 2,000 ਤੋਂ 4,000 ਰੁਪਏ ਵਿਚ ਟੈਲੀਗ੍ਰਾਮ ਦੇ ਕੁਝ ਅਕਾਊਂਟ ਦੀ ਮੈਂਬਰਸ਼ਿਪ ਦਿਵਾ ਕੇ ਇਨ੍ਹਾਂ ਵੀਡੀਓਜ਼ ਤੋਂ ਪੈਸੇ ਕਮਾਉਂਦੇ ਸੀ। ਪ੍ਰਯਾਗਰਾਜ 'ਚ ਕੁੰਭ 'ਚ ਇਸ਼ਨਾਨ ਕਰਨ ਵਾਲੀਆਂ ਔਰਤਾਂ ਦੇ ਵੀਡੀਓ ਵਿਦੇਸ਼ੀ ਹੈਕਰਾਂ ਰਾਹੀਂ ਡਾਰਕ ਵੈੱਬ 'ਤੇ ਪੋਸਟ ਕਰਵਾਇਆ ਜਾਂਦਾ ਸਨ। ਇਸ ਦੇ ਨਾਲ ਹੀ ਉਹ ਗੁਜਰਾਤ ਅਤੇ ਮਹਾਰਾਸ਼ਟਰ ਦੇ ਹਸਪਤਾਲਾਂ ਅਤੇ ਮਾਲਜ਼ ਦੀਆਂ ਔਰਤਾਂ ਦੀਆਂ ਵੀਡੀਓ ਬਣਾ ਕੇ ਪੋਸਟ ਵੀ ਕਰਦੇ ਸੀ।
ਪੁਲਿਸ ਨੇ ਲਿਆ ਐਕਸ਼ਨ
ਇਹ ਵੀ ਸਾਹਮਣੇ ਆਇਆ ਹੈ ਕਿ ਗੁਜਰਾਤ ਪੁਲਿਸ ਨੂੰ ਲਾਤੂਰ ਤੋਂ ਪੈਸਿਆਂ ਦੇ ਲੈਣ-ਦੇਣ ਦੀ ਸੂਚਨਾ ਮਿਲੀ ਹੈ। ਵਿਦੇਸ਼ ਤੋਂ ਲਾਤੂਰ ਦੇ ਮੁਲਜ਼ਮਾਂ ਦੇ ਖਾਤੇ ਵਿੱਚ ਪੈਸੇ ਆਏ ਹਨ। ਗੁਜਰਾਤ ਅਤੇ ਪ੍ਰਯਾਗਰਾਜ ਵਿਚ 2 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 13 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਪੁਲਿਸ ਸਖ਼ਤ ਕਾਰਵਾਈ ਕਰ ਰਹੀ ਹੈ। ਪੁਲਿਸ ਦੀ ਸਾਈਬਰ ਟੀਮ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ 'ਤੇ ਗਸ਼ਤ ਕਰ ਰਹੀ ਹੈ। ਇਸ ਤੋਂ ਇਲਾਵਾ ਇਤਰਾਜ਼ਯੋਗ ਪੋਸਟਾਂ ਪਾਉਣ ਅਤੇ ਅਫਵਾਹ ਫੈਲਾਉਣ ਵਾਲਿਆਂ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ।
A Great Sin In Mahakumbh Videos Of Women Bathing Were Sold Links Of Accused Connected Across Seven Oceans Three Arrested