8th Pay Commission Date- ਕਦੋਂ ਲਾਗੂ ਹੋਵੇਗਾ 8ਵਾਂ ਤਨਖਾਹ ਕਮਿਸ਼ਨ, ਸਰਕਾਰੀ ਕਰਮਚਾਰੀਆਂ ਲਈ ਵੱਡੀ ਖਬਰ
Admin / National
ਲਾਈਵ ਪੰਜਾਬੀ ਟੀਵੀ ਬਿਊਰੋ : 8ਵੇਂ ਤਨਖਾਹ ਕਮਿਸ਼ਨ ਦੇ ਐਲਾਨ ਤੋਂ ਬਾਅਦ ਤੋਂ ਹੀ ਸਰਕਾਰੀ ਮੁਲਾਜ਼ਮ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਇਹ ਕਦੋਂ ਲਾਗੂ ਹੋਵੇਗਾ। ਅਜਿਹੇ 'ਚ ਸਰਕਾਰ ਨੇ ਐਲਾਨ ਕੀਤਾ ਹੈ ਕਿ 8ਵਾਂ ਤਨਖਾਹ ਕਮਿਸ਼ਨ 1 ਜਨਵਰੀ 2026 ਤੋਂ ਲਾਗੂ ਹੋਵੇਗਾ। ਹਾਲਾਂਕਿ, ਇਸਦੇ ਗਠਨ ਦੀ ਸਹੀ ਸਮਾਂ ਸੀਮਾ ਅਜੇ ਜਨਤਕ ਨਹੀਂ ਕੀਤੀ ਗਈ ਹੈ। ਪਰ ਪਿਛਲੇ ਰੁਝਾਨਾਂ ਨੂੰ ਦੇਖਦਿਆਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਐਲਾਨ ਤੋਂ ਬਾਅਦ ਕਿੰਨੇ ਮਹੀਨਿਆਂ ਵਿੱਚ ਕਮੇਟੀ ਬਣ ਸਕਦੀ ਹੈ। ਦੱਸਣਯੋਗ ਹੈ ਕਿ 8ਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਦਾ ਫੈਸਲਾ ਅਧਿਕਾਰਤ ਤੌਰ 'ਤੇ 17 ਜਨਵਰੀ 2025 ਨੂੰ ਜਨਤਕ ਕੀਤਾ ਗਿਆ ਸੀ।
ਕਦੋਂ ਲਾਗੂ ਹੋਵੇਗਾ 8ਵਾਂ ਤਨਖਾਹ ਕਮਿਸ਼ਨ
ਜੇਕਰ ਅਸੀਂ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਤਨਖਾਹ ਕਮਿਸ਼ਨ ਗਠਨ ਕਰਨ ਲਈ ਵੱਖ-ਵੱਖ ਸਮੇਂ ਲੱਗੇ ਹਨ। ਇਸ ਦੌਰਾਨ ਐਕਾਰਡ ਜਿਊਰਿਸ ਦੇ ਮੈਨੇਜਿੰਗ ਪਾਰਟਨਰ ਤੇ ਕਾਨੂੰਨੀ ਐਕਸਪਰਟ ਆਲਯ ਰਜ਼ਵੀ ਨੇ ਪਿਛਲੀ ਤਨਖਾਹ ਕਮਿਸ਼ਨਾਂ ਦੀ ਸਮਾਂ ਸੀਮਾ ਦੇ ਬਾਰੇ ਵਿਚ ਦੱਸਿਆ।
7ਵਾਂ ਤਨਖਾਹ ਕਮਿਸ਼ਨ : 25 ਸਤੰਬਰ, 2013 ਨੂੰ ਘੋਸ਼ਿਤ ਕੀਤਾ ਗਿਆ ਅਤੇ 28 ਫਰਵਰੀ, 2014 ਨੂੰ ਰਸਮੀ ਤੌਰ 'ਤੇ ਗਠਿਤ ਕੀਤਾ ਗਿਆ - ਲਗਪਗ ਪੰਜ ਮਹੀਨਿਆਂ ਦਾ ਅੰਤਰ।
6ਵਾਂ ਤਨਖਾਹ ਕਮਿਸ਼ਨ : ਜੁਲਾਈ 2006 ਵਿਚ ਘੋਸ਼ਿਤ ਕੀਤਾ ਗਿਆ ਅਤੇ ਅਕਤੂਬਰ 2006 ਵਿਚ ਗਠਿਤ ਹੋਇਆ, ਯਾਨੀ ਲਗਪਗ ਤਿੰਨ ਮਹੀਨੇ ਦਾ ਸਮੇਂ ਲੱਗਾ।
5ਵਾਂ ਤਨਖਾਹ ਕਮਿਸ਼ਨ : ਅਪ੍ਰੈਲ 1994 ਵਿਚ ਮਨਜ਼ੂਰੀ ਮਿਲੀ ਤੇ ਜੂਨ 1994 ਵਿਚ ਰਸਮੀ ਤੌਰ 'ਤੇ ਗਠਨ ਹੋਇਆ ਮਤਲਬ ਦੋ ਮਹੀਨੇ ਅੰਦਰ।
ਇਸ ਨੂੰ ਦੇਖ ਕੇ ਸਪੱਸ਼ਟ ਹੁੰਦਾ ਹੈ ਕਿ ਐਲਾਨ ਤੋਂ ਕੁਝ ਮਹੀਨਿਆਂ ਵਿਚ ਹੀ ਕਮੇਟੀ ਬਣ ਜਾਂਦੀ ਹੈ। ਹਾਲਾਂਕਿ ਇਸ ਦੀ ਕੋਈ ਨਿਸ਼ਚਿਤ ਸਮਾਂ ਸੀਮਾ ਨਹੀਂ ਹੈ ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜੇਕਰ ਇਹ ਪਿਛਲੇ ਪੈਟਰਨ ਨੂੰ ਫਾਲੋ ਕਰਦਾ ਹੈ ਤਾਂ 8ਵਾਂ ਵੇਤਨ ਕਮਿਸ਼ਨ ਮਾਰਚ ਤੋਂ ਜੁਲਾਈ 2025 ਦੇ ਵਿਚਾਲੇ ਗਠਿਤ ਹੋ ਸਕਦਾ ਹੈ।
ਤਨਖਾਹ ਕਮਿਸ਼ਨਾਂ ਦੀ ਭੂਮਿਕਾ
ਮਾਹਿਰਾਂ ਦਾ ਕਹਿਣਾ ਹੈ ਕਿ ਸਰਕਾਰ ਆਮ ਤੌਰ 'ਤੇ ਹਰ ਦਹਾਕੇ ਵਿਚ ਇਕ ਨਵਾਂ ਤਨਖਾਹ ਕਮਿਸ਼ਨ ਗਠਿਤ ਕਰਦੀ ਹੈ, ਤਾਂ ਜੋ ਸਰਕਾਰੀ ਕਰਮਚਾਰੀਆਂ ਦੇ ਤਨਖਾਹ ਢਾਂਚੇ, ਪੈਨਸ਼ਨ ਅਤੇ ਭੱਤਿਆਂ ਦਾ ਮੁੜ ਮੁਲਾਂਕਣ ਕੀਤਾ ਜਾ ਸਕੇ। ਇਹ ਸਿਫ਼ਾਰਸ਼ਾਂ ਆਰਥਿਕ ਸਥਿਤੀਆਂ, ਮਹਿੰਗਾਈ ਅਤੇ ਹੋਰ ਵਿੱਤੀ ਪਹਿਲੂਆਂ ਨੂੰ ਧਿਆਨ ਵਿੱਚ ਰੱਖਦੀਆਂ ਹਨ, ਤਾਂ ਜੋ ਕਰਮਚਾਰੀਆਂ ਨੂੰ ਉਚਿਤ ਮੁਆਵਜ਼ਾ ਮਿਲ ਸਕੇ। ਦੱਸ ਦਈਏ ਕਿ 2026 'ਚ ਲਾਗੂ ਹੋਣ ਵਾਲੇ ਇਸ ਕਮਿਸ਼ਨ ਨੂੰ ਲੈ ਕੇ ਹੁਣ ਸਾਰਿਆਂ ਦੀਆਂ ਨਜ਼ਰਾਂ ਇਸ 'ਤੇ ਟਿਕੀਆਂ ਹੋਈਆਂ ਹਨ ਕਿ ਸਰਕਾਰ ਕਦੋਂ ਰਸਮੀ ਤੌਰ 'ਤੇ 8ਵੇਂ ਤਨਖਾਹ ਕਮਿਸ਼ਨ ਦਾ ਗਠਨ ਕਰਦੀ ਹੈ। ਇਸ ਕਦਮ ਨਾਲ ਕੇਂਦਰ ਸਰਕਾਰ ਦੇ ਲੱਖਾਂ ਕਰਮਚਾਰੀ ਅਤੇ ਪੈਨਸ਼ਨਰ ਪ੍ਰਭਾਵਿਤ ਹੋਣਗੇ।
ਫਿਟਮੈਂਟ ਫੈਕਟਰ ਕਿੰਨਾ ਵੱਧ ਸਕਦਾ ਹੈ?
ਫਿਟਮੈਂਟ ਫੈਕਟਰ ਤਨਖਾਹ ਵਾਧੇ ਨੂੰ ਨਿਰਧਾਰਤ ਕਰਦਾ ਹੈ। 7ਵੇਂ ਤਨਖਾਹ ਕਮਿਸ਼ਨ ਵਿੱਚ ਇਹ ਫੈਕਟਰ 2.57 ਸੀ, ਜਿਸ ਨਾਲ ਲੈਵਲ-1 ਦੇ ਮੁਲਾਜ਼ਮਾਂ ਦੀ ਮੂਲ ਤਨਖਾਹ 7000 ਰੁਪਏ ਤੋਂ ਵਧ ਕੇ 18000 ਰੁਪਏ ਹੋ ਗਈ ਸੀ। ਉਥੇ ਹੀ, ਮਹਿੰਗਾਈ ਭੱਤਾ (ਡੀਏ), ਮਕਾਨ ਕਿਰਾਇਆ ਭੱਤਾ (ਐਚਆਰਏ) ਅਤੇ ਟ੍ਰਾਂਸਪੋਰਟ ਭੱਤਾ ਜੋੜਨ ਤੋਂ ਬਾਅਦ, ਕੁੱਲ ਤਨਖਾਹ 36,020 ਰੁਪਏ ਹੋਈ ਸੀ। ਪਰ, ਜੇਕਰ 8ਵੇਂ ਤਨਖਾਹ ਕਮਿਸ਼ਨ ਵਿੱਚ ਫਿਟਮੈਂਟ ਫੈਕਟਰ 2.86 ਤਕ ਵਧਿਆ, ਜਿਸ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ, ਤਾਂ ਲੈਵਲ-1 ਦੀ ਮੂਲ ਤਨਖਾਹ 18,000 ਰੁਪਏ ਤੋਂ ਵਧ ਕੇ 51,480 ਰੁਪਏ ਹੋ ਸਕਦੀ ਹੈ।
8th Pay Commission Date When Will The 8th Pay Commission Be Implemented Big News For Government Employees