Kullu 'ਚ ਅੱਧੀ ਰਾਤ ਨੂੰ ਟੁੱਟਿਆ 45 ਸਾਲ ਪੁਰਾਣਾ ਪੁਲ, ਉੱਪਰੋਂ ਲੰਘ ਰਿਹਾ ਟਰੱਕ ਨਦੀ 'ਚ ਡਿੱਗਿਆ
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਬੰਜਾਰ ਵਿਚ ਇਕ ਵੱਡਾ ਹਾਦਸਾ ਵਾਪਰਿਆ ਹੈ। ਕੱਲ੍ਹ ਰਾਤ ਇੱਥੇ ਇਕ ਪੁਲ ਢਹਿ ਗਿਆ, ਜਿਸ ਕਾਰਨ ਔਟ ਆਨੀ-ਲੂਹਰੀ-ਰਾਮਪੁਰ ਨੂੰ ਜੋੜਨ ਵਾਲੇ ਰਾਸ਼ਟਰੀ ਰਾਜਮਾਰਗ 'ਤੇ ਆਵਾਜਾਈ ਵਿਚ ਵਿਘਨ ਪਿਆ।
ਘਟਨਾ ਦੌਰਾਨ ਪੁਲ ਤੋਂ ਲੰਘ ਰਿਹਾ ਇੱਕ ਟਰੱਕ ਵੀ ਨਦੀ ਵਿੱਚ ਡਿੱਗ ਗਿਆ। ਹਾਦਸੇ ਤੋਂ ਬਾਅਦ ਲੋਕਾਂ ਨੇ ਟੈਂਕਰ ਡਰਾਈਵਰ ਨੂੰ ਨਦੀ ਵਿੱਚੋਂ ਬਾਹਰ ਕੱਢਿਆ ਅਤੇ ਹਸਪਤਾਲ ਵਿਚ ਭਰਤੀ ਕਰਵਾਇਆ। ਦੂਜੇ ਪਾਸੇ, ਹਾਈਵੇਅ ਦੇ ਦੋਵੇਂ ਪਾਸੇ ਵੱਡੀ ਗਿਣਤੀ ਵਿਚ ਵਾਹਨ ਫਸੇ ਹੋਏ ਹਨ। ਮੁੱਢਲੀ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਇਹ ਪੁਲ 1980 ਦੇ ਆਸਪਾਸ ਬਣਾਇਆ ਗਿਆ ਸੀ।
45 year old Bridge Collapses In Kullu At Midnight Truck Passing Over Falls Into River