ਸਾਊਦੀ ਅਰਬ ਦੌਰੇ 'ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ, ਮੁਹੰਮਦ ਬਿਨ ਸਲਮਾਨ ਨੇ ਦਿੱਤਾ ਸੱਦਾ
ਨਵੀਂ ਦਿੱਲੀ, 19 ਅਪ੍ਰੈਲ 2025: PM Modi visit Saudi Arabia: ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਸੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਅਤੇ 23 ਅਪ੍ਰੈਲ ਨੂੰ ਸਾਊਦੀ ਅਰਬ ਦਾ ਦੌਰਾ ਕਰਨਗੇ। ਇਹ ਪ੍ਰਧਾਨ ਮੰਤਰੀ ਮੋਦੀ ਦਾ ਆਪਣੇ ਤੀਜੇ ਕਾਰਜਕਾਲ 'ਚ ਸਾਊਦੀ ਅਰਬ ਦਾ ਪਹਿਲਾ ਦੌਰਾ ਹੋਵੇਗਾ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ 2016 ਅਤੇ 2019 'ਚ ਦੋ ਵਾਰ ਸਾਊਦੀ ਕਿੰਗਡਮ ਦਾ ਦੌਰਾ ਕਰ ਚੁੱਕੇ ਹਨ। ਮੁਹੰਮਦ ਬਿਨ ਸਲਮਾਨ 2023 'ਚ ਜੀ-20 ਸੰਮੇਲਨ 'ਚ ਸ਼ਾਮਲ ਹੋਣ ਲਈ ਭਾਰਤ ਆਏ ਸਨ।
ਭਾਰਤ ਅਤੇ ਸਾਊਦੀ ਅਰਬ ਵਿਚਕਾਰ ਬਹੁਤ ਚੰਗੇ ਸਬੰਧ ਹਨ। ਰਣਨੀਤਕ ਭਾਈਵਾਲਾਂ ਵਜੋਂ, ਦੋਵੇਂ ਦੇਸ਼ ਰਾਜਨੀਤੀ, ਰੱਖਿਆ, ਸੁਰੱਖਿਆ, ਵਪਾਰ, ਨਿਵੇਸ਼, ਊਰਜਾ, ਤਕਨਾਲੋਜੀ, ਸਿਹਤ, ਸਿੱਖਿਆ ਅਤੇ ਸੱਭਿਆਚਾਰ ਵਰਗੇ ਮੁੱਦਿਆਂ 'ਤੇ ਇਕੱਠੇ ਕੰਮ ਕਰਦੇ ਹਨ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਿਛਲੇ ਦਹਾਕੇ ਦੌਰਾਨ, ਸਾਊਦੀ ਅਰਬ ਨਾਲ ਭਾਰਤ ਦੇ ਸਬੰਧ ਇੱਕ ਮਜ਼ਬੂਤ ਅਤੇ ਸਥਾਈ ਭਾਈਵਾਲੀ ਵਿੱਚ ਵਿਕਸਤ ਹੋਏ ਹਨ। ਦੋਵਾਂ ਦੇਸ਼ਾਂ ਵਿਚਕਾਰ ਨਿਵੇਸ਼ ਵਚਨਬੱਧਤਾਵਾਂ ਵਧ ਰਹੀਆਂ ਹਨ ਅਤੇ ਰੱਖਿਆ ਖੇਤਰ ਵਿੱਚ ਆਪਸੀ ਸਹਿਯੋਗ ਵਧ ਰਿਹਾ ਹੈ।
PM Modi To Visit Saudi Arabia Invited By Mohammed Bin Salman