ਸਿੱਕਮ 'ਚ ਜ਼ਮੀਨ ਖਿਸਕਣ ਕਾਰਨ ਇੱਕ ਹਾਜ਼ਰ ਦੇ ਸੈਲਾਨੀ ਫਸੇ
ਦਿੱਲੀ : ਜਿਥੇ ਗਰਮੀ ਦਾ ਕਹਿਰ ਵਧਦਾ ਜਾ ਰਿਹਾ ਹੈ ਉਥੇ ਹੀ ਉੱਥੇ ਹੀ ਉੱਤਰ-ਪੂਰਬੀ ਸੂਬਿਆਂ 'ਚ ਭਾਰੀ ਬਾਰਿਸ਼ ਹੋ ਰਹੀ ਹੈ ਜਿਸ ਕਾਰਨ ਸਿੱਕਮ ਵਿੱਚ ਲਗਾਤਾਰ ਜ਼ਮੀਨ ਖਿਸਕਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਨਾਲ ਲਗਭਗ 1,000 ਦੇ ਕਰੀਬ ਸੈਲਾਨੀ ਉਥੇ ਫਸੇ ਹੋਏ ਹਨ। ਰਾਜਧਾਨੀ ਗੰਗਟੋਕ ਤੋਂ ਲਗਭਗ 100 ਕਿਲੋਮੀਟਰ ਦੂਰ ਲਾਚੇਨਚੁੰਗਥਾਂਗ ਰੋਡ 'ਤੇ ਮੁਨਸ਼ੀਥਾਂਗ ਅਤੇ ਲੇਮਾ/ਬੌਬ ਵਿੱਚ ਸੈਲਾਨੀਆਂ ਦੇ ਲਗਭਗ 200 ਵਾਹਨ ਫਸੇ ਹੋਏ ਹਨ। ਇਨ੍ਹਾਂ ਵਿੱਚ ਯਾਤਰਾ ਕਰਨ ਵਾਲੇ ਸੈਲਾਨੀ ਇੱਕ ਗੁਰਦੁਆਰੇ ਵਿੱਚ ਠਹਿਰੇ ਹੋਏ ਹਨ। ਲਾਚੁੰਗ ਅਤੇ ਲਾਚੇਨ ਨੂੰ ਜਾਣ ਵਾਲੀਆਂ ਸੜਕਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ, ਜਿਸ ਕਾਰਨ ਸੈਲਾਨੀਆਂ ਦਾ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ।
ਉਥੋਂ ਦੇ ਅਧਿਕਾਰੀਆਂ ਦੇ ਦੱਸਣ ਮੁਤਾਬਿਕ ਭਾਰੀ ਮੀਹ ਕਾਰਨ ਹਾਲਤ ਕਾਫ਼ੀ ਵਿਗੜੇ ਹੋਏ ਹਨ। ਅਗਲੇ ਨੋਟਿਸ ਤੱਕ ਸਿੱਕਮ ਵਾਲੇ ਸੈਲਾਨੀਆਂ ਨੂੰ ਰੁਕਣ ਦੀ ਹਦਾਇਤ ਦਿੱਤੀ ਗਈ ਹੈ। ਉਨ੍ਹਾਂ ਦੇ ਪਰਮਿਟ ਵੀ ਰੱਦ ਕਰ ਦਿੱਤੇ ਗਏ ਹਨ। ਇਹ ਲਾਚੁੰਗ ਅਤੇ ਲਾਚੇਨ ਪਹਾੜੀ ਸਟੇਸ਼ਨ ਹਨ, ਜੋ ਗੁਰੂਡੋਂਗਮਾਰ ਝੀਲ ਅਤੇ ਯੁਮਥਾਂਗ ਘਾਟੀ ਕਾਰਨ ਆਪਣੀ ਕੁਦਰਤੀ ਸੁੰਦਰਤਾ ਲਈ ਜਾਣੇ ਜਾਂਦੇ ਹਨ।
Https livepunjabitv com control add posts php