ਭਾਰਤ ਦੀ ਪਾਕਿਸਤਾਨ 'ਚ ਆਪ੍ਰੇਸ਼ਨ ਸਿੰਦੂਰ ਤਹਿਤ ਵੱਡੀ ਕਾਰਵਾਈ, 9 ਅੱ.ਤ.ਵਾ.ਦੀ ਟਿਕਾਣੇ ਤਬਾਹ
ਚੰਡੀਗੜ੍ਹ 07 ਮਈ 2025: ਭਾਰਤੀ ਫੌਜ ਨੇ 7 ਮਈ 2025 ਨੂੰ ਪਹਿਲਗਾਮ ਅੱ.ਤ.ਵਾ.ਦੀ ਹਮਲੇ ਦਾ ਬਦਲਾ ਲੈਣ ਲਈ ਪਾਕਿਸਤਾਨ 'ਚ ਵੱਡੀ ਕਾਰਵਾਈ ਕੀਤੀ ਹੈ। 'ਆਪ੍ਰੇਸ਼ਨ ਸਿੰਦੂਰ' ਦੇ ਤਹਿਤ, ਫੌਜ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਨੌਂ ਅੱ.ਤ.ਵਾ.ਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਭਾਰਤੀ ਫੌਜ ਦਾ ਕਹਿਣਾ ਹੈ ਕਿ ਇਨ੍ਹਾਂ ਠਿਕਾਣਿਆਂ ਤੋਂ ਭਾਰਤ ਵਿਰੁੱਧ ਅੱ.ਤ.ਵਾ.ਦੀ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਸਨ।
ਭਾਰਤੀ ਫੌਜ ਨੇ ਪਾਕਿਸਤਾਨ ਦੇ ਅੰਦਰ 9 ਥਾਵਾਂ 'ਤੇ ਹਮਲਾ ਕੀਤਾ, ਜਿਸ ਦੀਆਂ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵਿੱਚ ਬਹਾਵਲਪੁਰ ਦੇ ਮੁਜ਼ੱਫਰਾਬਾਦ, ਕੋਟਲੀ ਅਤੇ ਅਹਿਮਦ ਪੂਰਬੀ ਖੇਤਰ ਸ਼ਾਮਲ ਹਨ। ਵੀਡੀਓ 'ਚ ਧਮਾਕਿਆਂ ਦੀਆਂ ਤੇਜ਼ ਆਵਾਜ਼ਾਂ ਅਤੇ ਇੱਕ ਤੋਂ ਬਾਅਦ ਇੱਕ ਧਮਾਕੇ ਸਾਫ਼-ਸਾਫ਼ ਦੇਖੇ ਜਾ ਸਕਦੇ ਹਨ। ਹਾਲਾਂਕਿ, ਭਾਰਤੀ ਫੌਜ ਨੇ ਅਜੇ ਤੱਕ ਇਨ੍ਹਾਂ ਵੀਡੀਓਜ਼ ਜਾਂ ਫੋਟੋਆਂ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਹੈ। ਇਹ ਕਾਰਵਾਈ ਰਾਤ ਨੂੰ ਕੀਤੀ ਗਈ, ਜਿਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਹੋਰ ਵਧ ਗਿਆ ਹੈ।
India s Major Operation In Pakistan Under Operation Sindoor 9 TTP Hideouts Destroyed