ਰੱਖਿਆ ਮੰਤਰੀ ਰਾਜਨਾਥ ਸਿੰਘ ਭੁਜ ਏਅਰਬੇਸ ਪਹੁੰਚੇ
SHRINAGAR
ਰੱਖਿਆ ਮੰਤਰੀ ਰਾਜਨਾਥ ਸਿੰਘ ਭੁਜ ਏਅਰਬੇਸ ਪਹੁੰਚੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫੌਜੀ ਜਵਾਨਾਂ ਦਾ ਹੌਂਸਲਾ ਵਧਾਈ ਕਰਦੇ ਹੋਏ ਕਿਹਾ " ਮੈਂ ਆਪਣੇ ਸੈਨਿਕਾਂ ਨੂੰ ਸਲਾਮ ਕਰਦਾ ਹਾਂ। ਮੈਨੂੰ ਤੁਹਾਡੇ ਸਾਰਿਆਂ ਦੇ ਵਿਚਕਾਰ ਹੋਣ ’ਤੇ ਮਾਣ ਮਹਿਸੂਸ ਹੋ ਰਿਹਾ ਹੈ। ਭੁਜ 1965 ਅਤੇ 1971 ਦੀਆਂ ਜੰਗਾਂ ਵਿਚ ਸਾਡੀ ਜਿੱਤ ਦਾ ਗਵਾਹ ਰਿਹਾ ਹੈ ਅਤੇ ਅੱਜ ਵੀ ਇਹ ਆਪ੍ਰੇਸ਼ਨ ਸਿੰਦੂਰ ਦੀ ਸਫ਼ਲਤਾ ਦਾ ਗਵਾਹ ਹੈ। ਮੈਂ ਕੱਲ੍ਹ ਹੀ ਸ੍ਰੀਨਗਰ ਵਿਚ ਬਹਾਦਰ ਫ਼ੌਜ ਦੇ ਜਵਾਨਾਂ ਨੂੰ ਮਿਲ ਕੇ ਵਾਪਸ ਆਇਆ ਹਾਂ। ਅੱਜ ਤੁਹਾਨੂੰ ਇਥੇ ਮਿਲਣ ਆਇਆ ਹਾਂ।
ਦੂਜੇ ਪਾਸੇ ਉਨ੍ਹਾਂ ਕਿਹਾ ਕਿ "ਹੁਣ ਅਤਿਵਾਦ ਵਿਰੁੱਧ ਲੜਾਈ ਸਿਰਫ਼ ਸੁਰੱਖਿਆ ਦਾ ਮੁੱਦਾ ਨਹੀਂ ਹੈ, ਸਗੋਂ ਇਹ ਰਾਸ਼ਟਰੀ ਰੱਖਿਆ ਦਾ ਹਿੱਸਾ ਬਣ ਗਈ ਹੈ। ਅਸੀਂ ਇਸ ਨੂੰ ਜੜ੍ਹੋਂ ਪੁੱਟ ਦੇਵਾਂਗੇ। ਹੁਣ ਭਾਰਤ ਪਹਿਲਾਂ ਵਰਗਾ ਭਾਰਤ ਨਹੀਂ ਰਿਹਾ, ਇਕ ਨਵੇਂ ਭਾਰਤ ਦਾ ਜਨਮ ਹੋਇਆ ਹੈ। ਅਸੀਂ ਆਪਣੇ ਪਿਆਰੇ ਸ੍ਰੀ ਰਾਮ ਦੇ ਮਾਰਗ ’ਤੇ ਚੱਲ ਰਹੇ ਹਾਂ, ਜਿਵੇਂ ਉਨ੍ਹਾਂ ਨੇ ਧਰਤੀ ਤੋਂ ਰਾਖਸ਼ਾਂ ਨੂੰ ਖ਼ਤਮ ਕਰਨ ਦਾ ਪ੍ਰਣ ਲਿਆ ਸੀ, ਉਸੇ ਤਰ੍ਹਾਂ ਅਸੀਂ ਅੱਤਵਾਦ ਨੂੰ ਜੜ੍ਹੋਂ ਪੁੱਟਣ ਦਾ ਵੀ ਪ੍ਰਣ ਲੈ ਰਹੇ ਹਾਂ।
READ MORE NEWS:https://livepunjabitv.com/punjabi/punjab/32660/Https-livepunjabitv-com-control-add-posts-php
Https livepunjabitv com control add posts php