ਵੈਨਕੂਵਰ ’ਚ ਵਾਪਰੇ ਕਿਸ਼ਤੀ ਹਾਦਸੇ ’ਚ ਇੱਕ ਬੱਚੇ ਦੀ ਹੋਈ ਮੌਤ
ਵੈਨਕੂਵਰ 09 ਜੂਨ 2025: ਨੌਰਥ ਵੈਨਕੂਵਰ ਦੇ ਕੈਟਰਸ ਪਾਰਕ ਨੇੜਲੇ ਇੱਕ ਬੀਚ ’ਤੇ ਵਾਪਰੇ ਇੱਕ ਕਿਸ਼ਤੀ ਹਾਦਸੇ ਵਿੱਚ ਇੱਕ ਬੱਚੇ ਦੀ ਮੌਤ ਅਤੇ ਦੂਸਰੇ ਦੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦੀ ਸੂਚਨਾ ਹੈ।
ਪ੍ਰਾਪਤ ਵੇਰਵਿਆਂ ਮੁਤਾਬਿਕ ਬੀਚ ਦੇ ਕੰਢੇ ਨੇੜੇ ਇਨਫੈਂਟਬਲ ਟਿਊਬ ’ਤੇ ਦੋ ਬੱਚੇ ਸਵਾਰੀ ਕਰ ਰਹੇ ਸਨ ਕਿ ਅਚਾਨਕ ਇਸ ਦੌਰਾਨ ਤੇਜ਼ ਰਫ਼ਤਾਰ ਕਿਸ਼ਤੀ ਉਹਨਾਂ ਦੀ ਟਿਊਬ ਨਾਲ ਜਾ ਟਕਰਾਈ। ਜਿਸ ਦੇ ਸਿੱਟੇ ਵਜੋਂ ਡੂੰਘੀਆਂ ਸੱਟਾਂ ਲੱਗਣ ਕਾਰਨ ਟਿਊਬ ’ਤੇ ਸਵਾਰ 11 ਸਾਲਾ ਬੱਚੇ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਦੂਸਰਾ ਬੱਚਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਮੌਕੇ ’ਤੇ ਪੁੱਜੀ ਪੁਲਿਸ ਵੱਲੋਂ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
Read More: ਵੈਨਕੂਵਰ ’ਚ ਵਾਪਰਿਆ ਹਾਦਸਾ, ਇੱਕ ਬੱਚੇ ਦੀ ਮੌਤ
A Child Died In A Boating Accident That Occurred In Vancouver