ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

LPG ਸਿਲੰਡਰ ਹੋਇਆ ਸਸਤਾ, ਵੇਖੋ ਤੁਹਾਡੇ ਸ਼ਹਿਰ 'ਚ ਕੀ ਹਨ ਨਵੇਂ Rate

LPG-Cylinder-Has-Become-Cheaper-


New Delhi

LPG ਸਿਲੰਡਰ ਹੋਇਆ ਸਸਤਾ, ਵੇਖੋ ਤੁਹਾਡੇ ਸ਼ਹਿਰ 'ਚ ਕੀ ਹਨ ਨਵੇਂ Rate 

ਨਵੀਂ ਦਿੱਲੀ, 1 ਨਵੰਬਰ 2025: ਮਹੀਨੇ ਦੀ ਸ਼ੁਰੂਆਤ ਆਮ ਜਨਤਾ ਲਈ ਮਿਲੇ-ਜੁਲੇ ਅਸਰ ਲੈ ਕੇ ਆਈ ਹੈ। ਸਰਕਾਰੀ ਆਇਲ ਕੰਪਨੀਆਂ—ਆਈਓਸੀ (IOC), ਐੱਚਪੀਸੀਐੱਲ (HPCL), ਤੇ ਬੀਪੀਸੀਐੱਲ (BPCL)—ਵੱਲੋਂ ਅੱਜ ਐਲਪੀਜੀ (LPG) ਤੇ ਹਵਾਈ ਈਂਧਨ (ATF) ਦੀਆਂ ਨਵੀਆਂ ਦਰਾਂ ਜਾਰੀ ਕੀਤੀਆਂ ਗਈਆਂ।

ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਤੇ ਐਲਪੀਜੀ ਦੀਆਂ ਕਿਮਤਾਂ ਘਟਣ ਕਾਰਨ ਕੰਪਨੀਆਂ ਨੇ ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਰਾਹਤ ਦਿੱਤੀ ਹੈ। ਪਰ ਘਰੇਲੂ ਉਪਭੋਗਤਾਵਾਂ ਲਈ ਇਸ ਵਾਰ ਵੀ ਕੋਈ ਤਬਦੀਲੀ ਨਹੀਂ ਕੀਤੀ ਗਈ।

ਕਮਰਸ਼ੀਅਲ ਸਿਲੰਡਰ ਸਸਤਾ, ਘਰੇਲੂ ਰੇਟ ਵੱਜੋ ਹੀ ਰਹੇ

  • ਕੰਪਨੀਆਂ ਨੇ 19 ਕਿਲੋ ਵਾਲੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੇ ਰੇਟ ਵਿੱਚ 5 ਰੁਪਏ ਦੀ ਕਮੀ ਕੀਤੀ ਹੈ।

  • ਨਵੀਆਂ ਕੀਮਤਾਂ 1 ਨਵੰਬਰ ਤੋਂ ਲਾਗੂ ਹੋ ਚੁੱਕੀਆਂ ਹਨ।

  • ਯਾਦ ਰਹੇ, 1 ਅਕਤੂਬਰ ਨੂੰ ਇਨ੍ਹਾਂ ਦੀ ਕੀਮਤ ਵਿੱਚ 15.50 ਰੁਪਏ ਦਾ ਵਾਧਾ ਹੋਇਆ ਸੀ।

  • ਮਾਰਚ ਤੋਂ ਸਤੰਬਰ ਤੱਕ ਇਸ ਵਿੱਤੀ ਸਾਲ ਵਿੱਚ ਕਮਰਸ਼ੀਅਲ ਸਿਲੰਡਰਾਂ ਦੀ ਕੀਮਤਾਂ ਵਿੱਚ ਕੁੱਲ 223 ਰੁਪਏ ਤੱਕ ਦੀ ਕਮੀ ਆ ਚੁੱਕੀ ਹੈ।

ਘਰੇਲੂ ਸਿਲੰਡਰ ’ਤੇ ਕੋਈ ਤਬਦੀਲੀ ਨਹੀਂ

ਘਰਾਂ ਵਿੱਚ ਵਰਤੇ ਜਾਣ ਵਾਲੇ 14.2 ਕਿਲੋ ਵਾਲੇ ਸਿਲੰਡਰ ਦੀ ਕੀਮਤ ਲਗਾਤਾਰ ਸੱਤਵੇਂ ਮਹੀਨੇ ਲਈ ਜਿਉਂ ਦੀ ਤਿਉਂ ਬਰਕਰਾਰ ਹੈ। ਆਖ਼ਰੀ ਵਾਰ 8 ਅਪ੍ਰੈਲ ਨੂੰ ਦਰਾਂ 'ਚ ਤਬਦੀਲੀ ਕੀਤੀ ਗਈ ਸੀ।

ਵੱਖ-ਵੱਖ ਸ਼ਹਿਰਾਂ ਵਿੱਚ ਨਵੀਆਂ ਕੀਮਤਾਂ

ਕਮਰਸ਼ੀਅਲ ਸਿਲੰਡਰ (19 ਕਿਲੋ):

  • ਦਿੱਲੀ – ₹1590.50 (ਪਹਿਲਾਂ ₹1595.50)

  • ਕੋਲਕਾਤਾ – ₹1694.00

  • ਮੁੰਬਈ – ₹1542.00

  • ਚੇਨਈ – ₹1750.00

ਘਰੇਲੂ ਸਿਲੰਡਰ (14.2 ਕਿਲੋ):

  • ਦਿੱਲੀ – ₹853

  • ਕੋਲਕਾਤਾ – ₹879

  • ਮੁੰਬਈ – ₹852.50

  • LPG Cylinder Has Become Cheaper See What Are The New Rates In Your City


Popular Posts
Just Now