ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

ਕੁਵੈਤ ਤੋਂ ਭਾਰਤ ਆ ਰਹੀ IndiGo flight ''ਚ ਮਚੀ ਸਨਸਨੀ, ਅਚਾਨਕ ਕਰਵਾਈ ਗਈ Emergency Landing

IndiGo-Flight-Coming-From-Kuwait


Hydrebad

ਕੁਵੈਤ ਤੋਂ ਭਾਰਤ ਆ ਰਹੀ IndiGo flight ''ਚ ਮਚੀ ਸਨਸਨੀ, ਅਚਾਨਕ ਕਰਵਾਈ ਗਈ Emergency Landing 

ਮੁੰਬਈ/ਹੈਦਰਾਬਾਦ, 2 ਦਸੰਬਰ, 2025: ਕੁਵੈਤ ਤੋਂ ਹੈਦਰਾਬਾਦ ਦੇ ਲਈ ਉੱਡੀ ਇੰਡੀਗੋ ਏਅਰਲਾਈਨਜ਼ ਦੀ ਇੱਕ ਫਲਾਈਟ ਵਿੱਚ ਮੰਗਲਵਾਰ ਨੂੰ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਹੈਦਰਾਬਾਦ ਏਅਰਪੋਰਟ ਨੂੰ ਮਿਲੇ ਇੱਕ ਈਮੇਲ ਨੇ ਸੁਰੱਖਿਆ ਏਜੰਸੀਆਂ ਵਿੱਚ ਖਲਬਲੀ ਮਚਾ ਦਿੱਤੀ। ਈਮੇਲ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਜਹਾਜ਼ ਦੇ ਅੰਦਰ ਇੱਕ "ਮਨੁੱਖੀ ਬੰਬ" ਮੌਜੂਦ ਹੈ। ਸੂਚਨਾ ਗੰਭੀਰ ਹੋਣ ਕਰਕੇ ਤੁਰੰਤ ਹੀ ਜਹਾਜ਼ ਦਾ ਰੂਟ ਬਦਲ ਕੇ ਉਸਨੂੰ ਮੁੰਬਈ ਵੱਲ ਮੋੜਿਆ ਗਿਆ।

ATC ਨੇ ਤੁਰੰਤ ਸੰਪਰਕ ਕੀਤਾ, ਪਾਇਲਟ ਨੇ ਦਿਖਾਈ ਸੂਝ-ਬੂਝ

ਧਮਕੀ ਭਰੀ ਈਮੇਲ ਮਿਲਦਿਆਂ ਹੀ ਏਅਰ ਟ੍ਰੈਫਿਕ ਕੰਟਰੋਲ ਨੇ ਫਲਾਈਟ ਦੇ ਕੈਪਟਨ ਨਾਲ ਸੰਪਰਕ ਕੀਤਾ ਅਤੇ ਜਹਾਜ਼ ਨੂੰ ਹੈਦਰਾਬਾਦ ਦੀ ਬਜਾਏ ਮੁੰਬਈ ਡਾਈਵਰਟ ਕਰਨ ਦੇ ਹੁਕਮ ਜਾਰੀ ਕੀਤੇ। ਪਾਇਲਟ ਨੇ ਬੇਹੱਦ ਸਾਵਧਾਨੀ ਨਾਲ ਜਹਾਜ਼ ਨੂੰ ਮੁੰਬਈ ਏਅਰਪੋਰਟ ‘ਤੇ ਸੁਰੱਖਿਅਤ ਉਤਾਰਿਆ। ਲੈਂਡਿੰਗ ਦੌਰਾਨ ਯਾਤਰੀਆਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ।

Isolation Bay 'ਚ ਬੰਬ ਸਕਵਾਡ ਨੇ ਕੀਤੀ ਜਾਂਚ

ਮੁੰਬਈ ਪਹੁੰਚਣ ਉਪਰੰਤ ਫਲਾਈਟ ਨੂੰ ਮੁੱਖ ਟਰਮੀਨਲ ਤੋਂ ਦੂਰ ਇੱਕ ਆਈਸੋਲੇਸ਼ਨ ਬੇਅ ਵਿੱਚ ਲਿਜਾਇਆ ਗਿਆ, ਜਿੱਥੇ CISF, ਬੰਬ ਨਿਰੋਧਕ ਦਸਤਾ ਅਤੇ ਹੋਰ ਸੁਰੱਖਿਆ ਏਜੰਸੀਆਂ ਨੇ ਜਹਾਜ਼ ਨੂੰ ਘੇਰ ਲਿਆ। ਯਾਤਰੀਆਂ ਨੂੰ ਇੱਕ-ਇੱਕ ਕਰਕੇ ਬਾਹਰ ਕੱਢਿਆ ਗਿਆ ਅਤੇ ਜਹਾਜ਼ ਦੇ ਹਰ ਕੋਨੇ ਦੀ ਪੂਰੀ ਤਲਾਸ਼ੀ ਲਈ ਗਈ। ਕਈ ਘੰਟਿਆਂ ਤੱਕ ਚੱਲੀ ਜਾਂਚ ਵਿੱਚ ਕੋਈ ਵੀ ਸ਼ੱਕੀ ਸਮੱਗਰੀ ਨਹੀਂ ਮਿਲੀ।

ਦੇਸ਼ ਭਰ ਵਿੱਚ ਵਧ ਰਿਹਾ ਹੈ ਫਰਜ਼ੀ ਧਮਕੀਆਂ ਦਾ ਸਿਲਸਿਲਾ

ਦਿੱਲੀ ਧਮਾਕੇ ਤੋਂ ਬਾਅਦ ਤੋਂ ਏਅਰਪੋਰਟਾਂ ‘ਤੇ ਸੁਰੱਖਿਆ ਪਹਿਲਾਂ ਹੀ ਸਖ਼ਤ ਕੀਤੀ ਗਈ ਹੈ। ਇਸਦੇ ਬਾਵਜੂਦ ਵੀ ਸ਼ਰਾਰਤੀ ਤੱਤ ਲਗਾਤਾਰ ਫਰਜ਼ੀ ਈਮੇਲਾਂ ਰਾਹੀਂ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਭੇਜ ਰਹੇ ਹਨ। ਹਾਲੀ ਦਿਨਾਂ ਵਿੱਚ ਕੈਨੇਡਾ ਤੋਂ ਦਿੱਲੀ ਅਤੇ ਮੁੰਬਈ ਤੋਂ ਵਾਰਾਣਸੀ ਜਾ ਰਹੀਆਂ ਫਲਾਈਟਾਂ ਨੂੰ ਵੀ ਇਸੇ ਕਿਸਮ ਦੀਆਂ ਧਮਕੀਆਂ ਹੋਈਆਂ, ਜੋ ਜਾਂਚ ਵਿੱਚ ਝੂਠ ਸਾਬਤ ਹੋਈਆਂ।

IndiGo Flight Coming From Kuwait To India Creates Sensation Emergency Landing Is Made Suddenly


Popular Posts
Just Now