ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

ਰੂਸ ‘ਚ ਵੱਡਾ ਹਾਦਸਾ, ਪਹਾੜੀ ਨਾਲ ਟਕਰਾਉਣ ਮਗਰੋਂ ਫੌਜੀ ਜਹਾਜ਼ ਕ੍ਰੈਸ਼, 29 ਲੋਕਾਂ ਦੀ ਹੋਈ ਮੌਤ

Plane-crashes


ਰੂਸ ‘ਚ ਵੱਡਾ ਹਾਦਸਾ, ਪਹਾੜੀ ਨਾਲ ਟਕਰਾਉਣ ਮਗਰੋਂ ਫੌਜੀ ਜਹਾਜ਼ ਕ੍ਰੈਸ਼, 29 ਲੋਕਾਂ ਦੀ ਹੋਈ ਮੌਤ



 

ਕ੍ਰੀਮੀਆ ਵਿਚ ਰੂਸ ਦੀ ਫੌਜ ਦ ਜਹਾਜ਼ ਕ੍ਰੈਸ਼ ਹੋਣ ਦ ਖਬਰ ਹੈ। ਜਹਾਜ਼ ਦਾ ਨਾਂ AN-26 ਹੈ। ਫੌਜ ਵੱਲੋਂ ਜਾਰੀ ਇੱਕ ਬਿਆਨ ਵਿੱਚ ਪੁਸ਼ਟੀ ਕੀਤੀ ਗਈ ਹੈ ਕਿ ਹਾਦਸੇ ਵਿੱਚ 29 ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਰੂਸੀ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਇੱਕ ਫੌਜੀ ਟਰਾਂਸਪੋਰਟ ਜਹਾਜ਼ ਕ੍ਰੀਮੀਆ ਵਿੱਚ ਹਾਦਸਾਗ੍ਰਸਤ ਹੋ ਗਿਆ। ਰਿਪੋਰਟਾਂ ਮੁਤਾਬਕ ਰੂਸੀ ਫੌਜੀ ਟਰਾਂਸਪੋਰਟ ਜਹਾਜ਼ AN-26, ਇੱਕ ਪਹਾੜੀ ਨਾਲ ਟਕਰਾ ਕੇ ਕ੍ਰੈਸ਼ ਹੋ ਗਿਆ। ਇਸ ਹਾਦਸੇ ਵਿੱਚ ਸਵਾਰ 29 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਸੰਭਾਵਤ ਤੌਰ ‘ਤੇ ਤਕਨੀਕੀ ਖਰਾਬੀ ਕਾਰਨ ਹੋਇਆ ਹੈ। ਇਨ੍ਹਾਂ ਵਿਚ 23 ਯਾਤਰੀ ਤੇ 6 ਚਾਲਕ ਦਲ ਦੇ ਮੈਂਬਰ ਸਵਾਰ ਸਨ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਬੁੱਧਵਾਰ ਤੜਕੇ ਆਈਆਂ ਰਿਪੋਰਟਾਂ ਮੁਤਾਬਕ ਰੂਸੀ ਨਿਊਜ਼ ਏਜੰਸੀ TASS ਨੇ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਕਿ ਸਥਾਨਕ ਸਮੇਂ ਮੁਤਾਬਕ ਸ਼ਾਮ 6:00 ਵਜੇ (1500 GMT) ਕ੍ਰੀਮੀਆ ਉੱਤੇ ਉਡਾਣ ਭਰਦੇ ਸਮੇਂ ਜਹਾਜ਼ ਨਾਲ ਸੰਪਰਕ ਟੁੱਟ ਗਿਆ ਸੀ।

ਕ੍ਰੀਮੀਆ ਵਿੱਚ ਹਾਦਸੇ ਦਾ ਸਥਾਨ ਇੱਕ ਪ੍ਰਾਏਦੀਪੀ ਖੇਤਰ ਹੈ। ਕਾਲੇ ਸਾਗਰ ਤੱਟ ਤੱਕ ਫੈਲੀਆਂ ਵਿਸ਼ਾਲ ਪਹਾੜੀ ਸ਼੍ਰੇਣੀਆਂ ਨਾਲ ਘਿਰੇ ਹੋਏ ਇਸ ਖੇਤਰ ਨੂੰ ਰੂਸ ਨੇ 2014 ਵਿੱਚ ਆਪਣੇ ਅਧਿਕਾਰ ਵਿਚ ਲੈ ਲਿਆ ਸੀ। ਪਹਿਲਾਂ, ਯੂਕਰੇਨ ਦਾ ਇਸ ਖੇਤਰ ‘ਤੇ ਅਧਿਕਾਰ ਸੀ।

ਰੂਸੀ ਰੱਖਿਆ ਮੰਤਰਾਲੇ ਨੇ ਅਜੇ ਤੱਕ ਇਸ ਸੰਬੰਧੀ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। AN-26 ਜਹਾਜ਼ 1960 ਦੇ ਦਹਾਕੇ ਤੋਂ ਸੇਵਾ ਵਿੱਚ ਹੈ ਅਤੇ ਹਾਲ ਹੀ ਦੇ ਸਾਲਾਂ ਵਿੱਚ ਕਈ ਹਾਦਸਿਆਂ ਵਿੱਚ ਸ਼ਾਮਲ ਰਿਹਾ ਹੈ। 2022 ਵਿੱਚ ਇੱਕ An-26 ਜਹਾਜ਼ ਯੂਕਰੇਨ ਦੇ ਜ਼ਾਪੋਰਿਝਿਆ ਖੇਤਰ ਵਿੱਚ ਕ੍ਰੈਸ਼ ਹੋ ਗਿਆ ਸੀ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ 2020 ਵਿੱਚ ਇੱਕ ਅਜਿਹਾ ਹੀ ਜਹਾਜ਼ ਕ੍ਰੈਸ਼ ਹੋਇਆ ਸੀ, ਜਿਸ ਵਿੱਚ 27 ਲੋਕ ਮਾਰੇ ਗਏ ਸਨ।

Plane crashes


Popular Posts
Just Now