ਭਾਰਤੀ ਰੇਲਵੇ ਵੱਲੋਂ ਸਿੱਖਾਂ ਨੂੰ ਵੱਡਾ ਤੋਹਫ਼ਾ, ਤੀਰਥ ਸਥਾਨਾਂ ਲਈ ਸ਼ੁਰੂ ਕੀਤੀ ਸਰਕਟ ਟ੍ਰੇਨ
LPTV / Chandigarh
ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਖਤਰਾ ਘੱਟ ਹੋਣ ਤੇ ਸਿੱਖ ਸ਼ਰਧਾਲੂਆਂ ਨੂੰ ਰੇਲਵੇ ਵੱਡਾ ਤੋਹਫ਼ਾ ਦੇਣ ਦੀ ਤਿਆਰੀ 'ਚ ਹੈ। ਰੇਲਵੇ ਸਿੱਖ ਸ਼ਰਧਾਲੂਆਂ ਲਈ ਉਨ੍ਹਾਂ ਦੇ ਤੀਰਥ ਸਥਾਨਾਂ ਦੇ ਦਰਸ਼ਨ ਲਈ ਗੁਰਦੁਆਰਾ ਸਰਕਟ ਟ੍ਰੇਨ ਚਲਾਉਣ ਦੀ ਯੋਜਨਾ ਬਣਾ ਰਿਹਾ ਹੈ। IRCTC ਧਾਰਮਿਕ ਸੈਰ-ਸਪਾਟਾ ਨੂੰ ਬੜਾਵਾ ਦੇਣ ਲਈ ਦੇਖੋ ਆਪਣਾ ਦੇਸ਼ ਦੀ ਪਹਿਲ ਦੇ ਤਹਿਤ ਚਲਾਉਣ ਜਾ ਰਹੀ ਹੈ। ਟ੍ਰੇਨ ਅੰਮ੍ਰਿਤਸਰ 'ਚ ਸ਼ੁਰੂ ਹੋਕੇ ਇੱਥੇ ਆਕੇ ਹੀ ਆਪਣੀ ਯਾਤਰਾ ਪੂਰੀ ਕਰੇਗੀ।
ਦੱਸਿਆ ਜਾ ਰਿਹਾ ਹੈ ਕਿ ਇਹ ਯਾਤਰਾ 11 ਦਿਨਾਂ ਦੀ ਹੋਵੇਗੀ। ਇਸ 'ਚ ਚਾਰ ਪ੍ਰਮੁੱਖ ਸਥਾਨਾਂ ਯਾਨੀ ਗੁਰਦੁਆਰਿਆਂ ਨੂੰ ਕਵਰ ਕਰੇਗੀ। ਇਸ 'ਚ ਅੰਮ੍ਰਿਤਸਰ ਸਾਹਿਬ, ਬਿਹਾਰ ਦੀ ਰਾਜਧਾਨੀ ਪਟਨਾ ਸਾਹਿਬ, ਨਾਂਦੇੜ, ਮਹਾਰਾਸ਼ਟਰ 'ਚ ਹਜ਼ੂਰ ਸਾਹਿਬ, ਬਠਿੰਡਾ 'ਚ ਦਮਦਮਾ ਸਾਹਿਬ ਸ਼ਾਮਿਲ ਹੈ। ਸਪੈਸ਼ਲ ਟ੍ਰੇਨ 'ਚ ਸਲੀਪਰ ਕਲਾਸ ਤੇ ਏਸੀ ਕਲਾਸ ਸਮੇਤ 16 ਕੋਚ ਹੋਣਗੇ।
ਗੌਰਤਲਬ ਹੈ ਕਿ ਯਾਤਰੀਆਂ ਦੀ ਯਾਤਰਾ ਦੌਰਾਨ ਕੋਵਿਡ 19 ਨਾਲ ਸਬੰਧਤ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰਨਾ ਹੋਵੇਗਾ। ਰੇਲ ਪ੍ਰਸ਼ਾਸਨ ਨੇ ਸਾਫ ਕੀਤਾ ਹੈ ਕਿ ਯਾਤਰਾ ਦੌਰਾਨ ਯਾਤਰੀਆਂ ਨੂੰ ਕੋਵਿਡ 19 ਦੇ ਸੁਰੱਖਿਆ ਸਬੰਧੀ ਮਾਪਦੰਡਾਂ ਦਾ ਸਖਤੀ ਨਾਲ ਪਾਲਣ ਕਰਨਾ ਪਵੇਗਾ।
ਸਫ਼ਰ ਦੌਰਾਨ ਯਾਤਰੀਆਂ ਨੂੰ ਮਾਸਕ ਪਹਿਣਨਾ ਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨਾ ਹੋਵੇਗਾ। ਇਸ ਦੇ ਨਾਲ ਹੀ ਸਫਰ ਦੌਰਾਨ ਯਾਤਰੀਆਂ ਨੂੰ ਮਾਸਕ ਪਹਿਣਨਾ ਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨਾ ਜ਼ਰੂਰੀ ਹੋਵੇਗਾ।
Big gift to Sikhs by Indian Railways Circuit train started for pilgrimage places