ਵਰੁਣ ਗਾਂਧੀ ਨੇ ਕਿਸਾਨਾਂ ਦੀ ਵੀਡੀਓ ਸ਼ੇਅਰ ਕਰ ਚੁੱਕੇ ਵੱਡੇ ਸਵਾਲ, ਆਪਣੀ ਹੀ ਸਰਕਾਰ 'ਤੇ ਨਿਸ਼ਾਨਾ
October 24, 2021 / national
Lptv /
Chandigarh
ਕਿਸਾਨਾਂ ਦੇ ਮਸਲਿਆਂ ਨੂੰ ਲੈ ਕੇ ਬੀਜੇਪੀ ਸੰਸਦ ਮੈਂਬਰ ਵਰੁਣ ਗਾਂਧੀ ਦੇ ਆਪਣੀ ਹੀ ਸਰਕਾਰ ਉੱਪਰ ਨਿਸ਼ਾਨੇ ਜਾਰੀ ਹਨ। ਉਨ੍ਹਾਂ ਨੇ ਯੂਪੀ ਦੇ ਕਿਸਾਨ ਵੱਲੋਂ ਫ਼ਸਲ ਸਾੜਨ ਦੀ ਵੀਡੀਓ ਕਲਿੱਪ ਨਸ਼ਰ ਕਰਦਿਆਂ ਸਰਕਾਰ ਤੋਂ ਖੇਤੀਬਾੜੀ ਨੀਤੀ ’ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਹੈ। ਵਰੁਣ ਗਾਂਧੀ ਪਹਿਲਾਂ ਵੀ ਕਈ ਵਾਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਨਸੀਹਤ ਦੇ ਚੁੱਕੇ ਹਨ।
ਹੁਣ ਵਰੁਣ ਗਾਂਧੀ ਨੇ ਟਵਿੱਟਰ ’ਤੇ ਲਿਖਿਆ ਹੈ,‘‘ਜੇਕਰ ਅਸੀਂ ਅੰਨਦਾਤੇ ਦੀ ਰਾਖੀ ਨਹੀਂ ਕਰ ਸਕਦੇ ਹਾਂ ਤਾਂ ਇਹ ਪੂਰੇ ਦੇਸ਼ ਦੀ ਨਾਕਾਮੀ ਹੈ।’ ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦਾ ਕਿਸਾਨ ਸਮੋਧ ਸਿੰਘ ਝੋਨੇ ਦੀ ਫ਼ਸਲ ਵੇਚਣ ਲਈ ਪਿਛਲੇ 15 ਦਿਨਾਂ ਤੋਂ ਮੰਡੀਆਂ ਦੇ ਗੇੜੇ ਕੱਢ ਰਿਹਾ ਸੀ। ‘ਜਦੋਂ ਉਸ ਦਾ ਝੋਨਾ ਨਹੀਂ ਵਿਕਿਆ ਤਾਂ ਉਸ ਨੇ ਖਿੱਝ ਕੇ ਫ਼ਸਲ ਨੂੰ ਅੱਗ ਹਵਾਲੇ ਕਰ ਦਿੱਤਾ। ਇਹ ਪ੍ਰਬੰਧ ਕਿਸਾਨਾਂ ਨੂੰ ਕਿੱਥੇ ਲੈ ਆਇਆ ਹੈ? ਵੇਲੇ ਦੀ ਲੋੜ ਹੈ ਕਿ ਖੇਤੀ ਨੀਤੀ ’ਤੇ ਮੁੜ ਤੋਂ ਵਿਚਾਰ ਕੀਤਾ ਜਾਵੇ।’
ਵਰੁਣ ਗਾਂਧੀ ਨੇ ਕਿਹਾ ਕਿ ਇਕ ਕਿਸਾਨ ਲਈ ਇਸ ਤੋਂ ਵੱਡੀ ਸਜ਼ਾ ਨਹੀਂ ਹੋ ਸਕਦੀ ਕਿ ਉਹ ਆਪਣੀ ਫ਼ਸਲ ਨੂੰ ਖੁਦ ਹੀ ਅੱਗ ਲਗਾ ਦੇਵੇ। ‘ਸਾਨੂੰ ਸਾਰਿਆਂ ਨੂੰ ਪੜਚੋਲ ਕਰਨੀ ਚਾਹੀਦੀ ਹੈ ਕਿ ਸਿਸਟਮ ਨੇ ਕਿਸਾਨਾਂ ਦੀ ਕੋਈ ਗਲਤੀ ਨਾ ਹੋਣ ਦੇ ਬਾਵਜੂਦ ਉਸ ਨੂੰ ਅਜਿਹੇ ਮੁਕਾਮ ’ਤੇ ਪਹੁੰਚਾ ਦਿੱਤਾ ਹੈ। ਜੇਕਰ ਅਸੀਂ ਅੰਨਦਾਤੇ ਦੀ ਰੱਖਿਆ ਨਹੀਂ ਕਰ ਸਕਦੇ ਹਾਂ ਤਾਂ ਇਹ ਸਾਰੇ ਮੁਲਕ ਦੀ ਨਾਕਾਮੀ ਹੈ।’
Varun gandhi has shared the video of the farmers and the big questions are aimed at his own government