ਕੇਦਾਰਨਾਥ ਬਣੇਗਾ ਪਲਾਸਟਿਕ ਫ੍ਰੀ ਜ਼ੋਨ, ਹੁਣ ਮਿਲਣਗੀਆਂ ਤਾਂਬੇ ਦੀਆਂ ਬੋਤਲਾਂ
LPTV / Chandigarh
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਜ਼ਨ ਮੁਤਾਬਕ ਕੇਦਾਰਪੁਰੀ ਨੂੰ ਪਲਾਸਟਿਕ ਫ੍ਰੀ ਜ਼ੋਨ ਬਣਾਇਆ ਜਾਵੇਗਾ। ਸਰਕਾਰ ਨੇ ਇਸ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪਲਾਸਟਿਕ ਕਚਰਾ ਪ੍ਰਬੰਧਨ ਬਾਰੇ ਠੋਸ ਕਦਮ ਚੁੱਕਣ ਤੋਂ ਇਲਾਵਾ ਕੇਦਾਰਪੁਰੀ ਨੂੰ ਪਲਾਸਟਿਕ ਦੀਆਂ ਬੋਤਲਾਂ ਤੋਂ ਨਿਜਾਤ ਦਿਵਾਉਣ ਦੇ ਮੱਦੇਨਜ਼ਰ ਸ਼ਰਧਾਲੂਆਂ ਨੂੰ ਤਾਂਬੇ ਦੀਆਂ ਬੋਤਲਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਨ੍ਹਾਂ ਦੇ ਡਿਜ਼ਾਈਨ ਤੇ ਲਾਗਤ ਦੇ ਸਿਲਸਿਲੇ ’ਚ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਬੋਤਲਾਂ ਦਾ ਨਿਰਮਾਣ ਅਲਮੋੜਾ ਤੇ ਬਾਗੇਸ਼ਵਰ ਦੇ ਤਾਮਰ ਸ਼ਿਲਪੀਆਂ ਕੋਲੋਂ ਕਰਵਾਇਆ ਜਾਵੇਗਾ।
Kedarnath will become a plastic free zone now copper bottles will be found