ਨਸ਼ਾ ਵਿਰੋਧੀ ਕਾਰਕੁਨ ਦੀ ਮੌਤ ਲਈ ਪੰਜਾਬ ਸਰਕਾਰ ਜ਼ਿੰਮੇਵਾਰ: ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ: ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਭਾਜਪਾ ਦੀ ਸੂਬਾਈ ਕਾਰਜਕਾਰੀ ਕਮੇਟੀ ਨੇ ਸੰਗਰੂਰ ਵਿੱਚ ਸੰਗਠਨਾਤਮਕ ਅਤੇ ਭਵਿੱਖ ਦੀ ਰਣਨੀਤੀ ਬਣਾਈ ਸਾਬਕਾ ਮੰਤਰੀ ਸੰਜੀਵ ਅਰੋੜਾ ਨੂੰ ਝਟਕਾ, ਹਾਈਕੋਰਟ ਨੇ ਨਿਯਮਿਤ ਜ਼ਮਾਨਤ ਯਾਚਿਕਾ ਖਾਰਜ ਕੀਤੀ ਗਿੱਲ ਰੋਡ ₹10 ਕਰੋੜੀ ਸੀਮੈਂਟ ਸੜਕ ਘੋਟਾਲੇ ਨੂੰ ਦਬਾਉਣ ਦੀ ਕੋਸ਼ਿਸ਼ ਸ਼ੁਰੂ ਪੰਜਾਬ ਵਿੱਚ ਸਟੇਸ਼ਨ 'ਤੇ ਡਿਰੇਲ ਹੋਈ ਟਰੇਨ ਪਰਵਿੰਦਰ ਝੋਟਾ ਕਤਲ: ਅਮਿਤ ਸ਼ਾਹ ਦਾ ਮੁੱਖ ਮੰਤਰੀ ਭਗਵੰਤ ਮਾਨ 'ਤੇ ਹਮਲਾ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 17-10-2026 05:15 AM ਅਕਾਲ ਤਖ਼ਤ ਨੇ ਆਪ ਵਿਧਾਇਕ ਗਿਆਸਪੁਰਾ ਨੂੰ 'ਤਨਖਾਹੀਆ' ਐਲਾਨਿਆ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਪਿਓ-ਪੁੱਤ ਸਮੇਤ ਪੰਜ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

ਅਫੀਮ ਦੀ ਖੇਤੀ ਸਬੰਧੀ ਡਾ. ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ

ਅਫੀਮ ਦੀ ਖੇਤੀ ਸਬੰਧੀ ਡਾ. ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ


LPTV / Chandigarh

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ਵਿਚ ਅਫੀਮ ਦੀ ਖੇਤੀ ਦੀ ਇਜ਼ਾਜ਼ਤ ਲਈ ਕੇਂਦਰ ਨੂੰ ਪੱਤਰ ਲਿਖਿਆ ਹੈ ਤੇ ਡਾ. ਨਵਜੋਤ ਕੌਰ ਸਿੱਧੂ ਨੇ ਮਮਤਾ ਬੈਨਰਜੀ ਦੀ ਹਮਾਇਤ ਕੀਤੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਇਸ ਮੁੱਦੇ ‘ਤੇ ਕੇਂਦਰ ਕੋਲ ਪਹੁੰਚ ਕਰਨ ਦੀ ਸਲਾਹ ਵੀ ਦਿੱਤੀ ਹੈ। ਡਾ. ਨਵਜੋਤ ਕੌਰ ਸਿੱਧੂ ਨੇ ਟਵੀਟ ਕਰਦਿਆਂ ਲਿਖਿਆ ਕਿ-ਅਫੀਮ ਦੀ ਖੇਤੀ ਲਈ ਮਨਜ਼ੂਰੀ, ਇਹ ਇੱਕੋ ਇੱਕ ਤਰੀਕਾ ਹੈ ਜਿਸ ਨਾਲ ਅਸੀਂ ਆਪਣੇ ਕਿਸਾਨਾਂ ਦੀ ਖੁਸ਼ਹਾਲੀ ਵਿਚ ਮਦਦ ਕਰ ਸਕਦੇ ਹਾਂ ਅਤੇ ਵਿਦੇਸ਼ਾਂ ਨੂੰ ਨਿਰਯਾਤ ਕਰਕੇ ਸਰਕਾਰ ਦੁਆਰਾ ਨਿਯੰਤਰਿਤ ਇਸ ਖੇਤੀ ਤੋਂ ਆਮਦਨ ਕਮਾਈ ਜਾ ਸਕਦੀ ਹੈ। ਨਾਲ ਹੀ ਮੈਡੀਕਲ ਤੌਰ ‘ਤੇ ਪ੍ਰਵਾਨਿਤ ਵਰਤੋਂ ਨਾਲ ਪੰਜਾਬ ਨੂੰ ਸਿੰਥੈਟਿਕ ਨਸ਼ਿਆਂ ਤੋਂ ਛੁਟਕਾਰਾ ਮਿਲੇਗਾ।

ਦੱਸ ਦੇਈਏ ਕਿ ਮਮਤਾ ਨੇ ਕਿਹਾ ਸੀ ਕਿ ਅਸੀਂ ਅਫੀਮ ਦੀ ਖੇਤੀ ਫਾਰਮਾਂ ਵਿਚ ਕਰਾਂਗੇ। ਸਾਡੇ ਕੋਲ ਕਈ ਅਜਿਹੇ ਫਾਰਮ ਹਨ। ਜੇਕਰ ਅਸੀਂ ਆਪਣੇ ਸੂਬੇ ਵਿਚ ਅਫੀਮ ਉਗਾ ਸਕਦੇ ਹਾਂ ਤਾਂ ਅਸੀਂ ਉਨ੍ਹਾਂ ਨੂੰ 1000 ਰੁਪਏ ਦੀ ਬਜਾਏ 100 ਰੁਪਏ ਕਿਲੋ ਖਰੀਦ ਸਕਾਂਗੇ। ਉਨ੍ਹਾਂ ਕਿਹਾ ਕਿ ਸਰਬਸੰਮਤੀ ਨਾਲ ਫੈਸਲਾ ਲਓ ਕਿਉਂਕਿ ਸਾਰੇ ਪੋਸਤਾ ਡਰੱਗਸ ਨਹੀਂ ਹਨ।

Dr Navjot Kaur Sidhus big statement regarding opium cultivation


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now