ਨਸ਼ਾ ਵਿਰੋਧੀ ਕਾਰਕੁਨ ਦੀ ਮੌਤ ਲਈ ਪੰਜਾਬ ਸਰਕਾਰ ਜ਼ਿੰਮੇਵਾਰ: ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ: ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਭਾਜਪਾ ਦੀ ਸੂਬਾਈ ਕਾਰਜਕਾਰੀ ਕਮੇਟੀ ਨੇ ਸੰਗਰੂਰ ਵਿੱਚ ਸੰਗਠਨਾਤਮਕ ਅਤੇ ਭਵਿੱਖ ਦੀ ਰਣਨੀਤੀ ਬਣਾਈ ਸਾਬਕਾ ਮੰਤਰੀ ਸੰਜੀਵ ਅਰੋੜਾ ਨੂੰ ਝਟਕਾ, ਹਾਈਕੋਰਟ ਨੇ ਨਿਯਮਿਤ ਜ਼ਮਾਨਤ ਯਾਚਿਕਾ ਖਾਰਜ ਕੀਤੀ ਗਿੱਲ ਰੋਡ ₹10 ਕਰੋੜੀ ਸੀਮੈਂਟ ਸੜਕ ਘੋਟਾਲੇ ਨੂੰ ਦਬਾਉਣ ਦੀ ਕੋਸ਼ਿਸ਼ ਸ਼ੁਰੂ ਪੰਜਾਬ ਵਿੱਚ ਸਟੇਸ਼ਨ 'ਤੇ ਡਿਰੇਲ ਹੋਈ ਟਰੇਨ ਪਰਵਿੰਦਰ ਝੋਟਾ ਕਤਲ: ਅਮਿਤ ਸ਼ਾਹ ਦਾ ਮੁੱਖ ਮੰਤਰੀ ਭਗਵੰਤ ਮਾਨ 'ਤੇ ਹਮਲਾ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 17-10-2026 05:15 AM ਅਕਾਲ ਤਖ਼ਤ ਨੇ ਆਪ ਵਿਧਾਇਕ ਗਿਆਸਪੁਰਾ ਨੂੰ 'ਤਨਖਾਹੀਆ' ਐਲਾਨਿਆ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਪਿਓ-ਪੁੱਤ ਸਮੇਤ ਪੰਜ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

ਪੰਜਾਬ 'ਚ ਪੈਟਰੋਲ ਦੀਆਂ ਕੀਮਤਾਂ ਨੇ ਤੋੜਿਆ ਰਿਕਾਰਡ, ਡੀਜਲ ਵੀ ਮਹਿੰਗਾ

ਪੰਜਾਬ 'ਚ ਪੈਟਰੋਲ ਦੀਆਂ ਕੀਮਤਾਂ ਨੇ ਤੋੜਿਆ ਰਿਕਾਰਡ, ਡੀਜਲ ਵੀ ਮਹਿੰਗਾ


LPTV / Chandigarh

ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਰੁਕ-ਰੁਕ ਪੈਟਰੋਲ, ਡੀਜ਼ਲ ਕੀਮਤਾਂ ਵਿਚ ਕੀਤੇ ਜਾ ਰਹੇ ਵਾਧੇ ਨਾਲ ਦੇਸ਼ ਭਰ ਵਿਚ ਕੀਮਤਾਂ ਹੁਣ ਨਵੇਂ ਰਿਕਾਰਡ ਪੱਧਰ 'ਤੇ ਹਨ। ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਲਗਾਤਾਰ ਦੂਜੇ ਦਿਨ ਪੈਟਰੋਲ, ਡੀਜ਼ਲ ਕੀਮਤਾਂ ਵਧਾਈਆਂ ਹਨ। ਪੈਟਰੋਲ ਵਿਚ 35 ਪੈਸੇ ਅਤੇ ਡੀਜ਼ਲ ਦੀ ਕੀਮਤ ਵਿਚ 26 ਪੈਸੇ ਤੱਕ ਦਾ ਵਾਧਾ ਕੀਤਾ ਗਿਆ ਗਿਆ ਹੈ। ਇਸ ਨਾਲ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ 98.52 ਰੁਪਏ ਪ੍ਰਤੀ ਲੀਟਰ, ਜਦੋਂ ਕਿ ਡੀਜ਼ਲ ਦੀ 88.95 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
ਉੱਥੇ ਹੀ, ਪੰਜਾਬ ਵਿਚ ਹੁਣ ਪਠਾਨਕੋਟ, ਮੋਗਾ, ਫਿਰੋਜ਼ਪੁਰ ਅਤੇ ਮੋਹਾਲੀ ਪਿੱਛੋਂ ਅੰਮ੍ਰਿਤਸਰ, ਤਰਨਤਾਰਨ, ਪਟਿਆਲਾ, ਫਾਜ਼ਿਲਕਾ, ਗੁਰਦਾਸਪੁਰ, ਲੁਧਿਆਣਾ, ਫਰੀਦਕੋਟ ਵਿਚ ਵੀ ਪੈਟਰੋਲ 100 ਰੁਪਏ ਪ੍ਰਤੀ ਲੀਟਰ ਤੋਂ ਪਾਰ ਹੋ ਗਿਆ ਹੈ। ਡੀਜ਼ਲ ਵੀ ਲਗਭਗ 92 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਚੁੱਕਾ ਹੈ।


ਹਿੰਦੁਸਤਾਨ ਪੈਟਰੋਲੀਅਮ ਦੀ ਵੈੱਬਸਾਈਟ ਅਨੁਸਾਰ, ਜਲੰਧਰ ਵਿਚ ਪੈਟਰੋਲ ਦੀ ਕੀਮਤ 99.60 ਰੁਪਏ ਤੇ ਡੀਜ਼ਲ ਦੀ 90.97 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਪਟਿਆਲਾ ਵਿਚ ਪੈਟਰੋਲ ਦੀ ਕੀਮਤ 100.51 ਰੁਪਏ, ਡੀਜ਼ਲ ਦੀ 91.38 ਰੁਪਏ ਪ੍ਰਤੀ ਲੀਟਰਹੋ ਗਈ ਹੈ। ਲੁਧਿਆਣਾ ਵਿਚ ਪੈਟਰੋਲ ਦੀ ਕੀਮਤ 100.04 ਰੁਪਏ ਅਤੇ ਡੀਜ਼ਲ ਦੀ 91.37 ਰੁਪਏ ਪ੍ਰਤੀ ਲੀਟਰ। ਅੰਮ੍ਰਿਤਸਰ ਵਿਚ ਪੈਟਰੋਲ 100.27 ਰੁਪਏ ਅਤੇ ਡੀਜ਼ਲ 91.59 ਰੁਪਏ ਹੋ ਗਿਆ ਹੈ। ਮੋਹਾਲੀ 'ਚ ਪੈਟਰੋਲ ਦੀ ਕੀਮਤ 100.58 ਰੁਪਏ ਤੇ ਡੀਜ਼ਲ ਦੀ 91.86 ਰੁਪਏ ਪ੍ਰਤੀ ਲੀਟਰ। ਮੋਗਾ ਵਿਚ ਪੈਟਰੋਲ 100.40 ਰੁਪਏ ਪ੍ਰਤੀ ਲੀਟਰ, ਡੀਜ਼ਲ 91.70 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ।


Petrol prices broke records in Punjab diesel is also expensive


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now