ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

Baba Venga Predictions- ਬਾਬਾ ਵੇਂਗਾ ਦੀਆਂ ਦਿਲ ਨੂੰ ਦਹਿਲਾਉਣ ਵਾਲੀਆਂ ਭਵਿੱਖਬਾਣੀਆਂ, ਖਤਰਨਾਕ ਵਾਇਰਸ ਦੇਵੇਗਾ ਦਸਤਕ, ਕਦੋਂ ਹੋਵੇਗਾ ਦੁਨੀਆ ਦਾ ਅੰਤ?

-Baba-Venga-s-Heart-wrenching-Pr


Admin / International

ਲਾਈਵ ਪੰਜਾਬੀ ਟੀਵੀ ਬਿਊਰੋ : ਬੁਲਗਾਰੀਆਈ ਰਹੱਸਵਾਦੀ ਅਤੇ ਹੀਲਰ ਬਾਬਾ ਵੇਂਗਾ ਆਪਣੀਆਂ ਭਵਿੱਖਬਾਣੀਆਂ ਲਈ ਪ੍ਰਸਿੱਧ ਹੈ। ਉਸਦਾ ਜਨਮ ਵਾਂਗੇਲੀਆ ਪਾਂਡੇਵਾ ਦਿਮਿਤਰੋਵਾ, 1911 ਵਿਚ ਹੋਇਆ ਸੀ। ਉਸ ਦੀਆਂ ਭਵਿੱਖਬਾਣੀਆਂ ਵਿਸ਼ਵ ਦੀਆਂ ਪ੍ਰਮੁੱਖ ਘਟਨਾਵਾਂ ਅਤੇ ਤਕਨੀਕੀ ਤਰੱਕੀ ਤੋਂ ਲੈ ਕੇ ਕੁਦਰਤੀ ਆਫ਼ਤਾਂ ਤੱਕ ਫੈਲੀਆਂ ਹੋਈਆਂ ਹਨ। ਹਾਲਾਂਕਿ 1996 ਵਿਚ ਉਸਦੀ ਮੌਤ ਹੋ ਚੁੱਕੀ ਹੈ, ਪਰ ਉਸਦੀ ਭਵਿੱਖਬਾਣੀ ਅਜੇ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਬੁਲਗਾਰੀਆਈ ਰਹੱਸਵਾਦੀ ਬਾਬਾ ਵੇਂਗਾ ਨੇ 2025 ਤੋਂ 5079 ਤੱਕ ਦੀਆਂ ਘਟਨਾਵਾਂ ਦੀ ਭਵਿੱਖਬਾਣੀ ਕੀਤੀ ਹੈ। ਉਨ੍ਹਾਂ ਦੀ ਭਵਿੱਖਬਾਣੀ ਅਨੁਸਾਰ 2025 ਵਿਚ ਯੂਰਪ ਦੀ ਆਬਾਦੀ ਵਿਚ ਭਾਰੀ ਗਿਰਾਵਟ ਆਵੇਗੀ। 2125 ਵਿਚ ਹੰਗਰੀ ਨੂੰ ਪੁਲਾੜ ਤੋਂ ਸਿਗਨਲ ਮਿਲੇਗਾ ਅਤੇ ਬਾਬਾ ਵੇਂਗਾ ਦਾ "ਪੁਨਰਜਨਮ" ਹੋਵੇਗਾ। 5079 ਵਿਚ ਸੰਸਾਰ ਦਾ ਅੰਤ ਹੋਵੇਗਾ। ਯੂਰਪ ਵਿਚ 50 ਦੇਸ਼ ਹਨ, ਪਰ ਉਨ੍ਹਾਂ ਵਿਚੋਂ ਸਿਰਫ 44 ਦੀ ਰਾਜਧਾਨੀ ਯੂਰਪੀਅਨ ਮਹਾਦੀਪ ਵਿਚ ਹੈ। ਯੂਰਪ ਦਾ ਸਭ ਤੋਂ ਵੱਡਾ ਦੇਸ਼ ਰੂਸ ਹੈ, ਉਸ ਤੋਂ ਬਾਅਦ ਯੂਕਰੇਨ ਅਤੇ ਫਰਾਂਸ ਹੈ।  ਯੂਰਪ ਦਾ ਸਭ ਤੋਂ ਛੋਟਾ ਦੇਸ਼ ਵੈਟੀਕਨ ਸਿਟੀ ਹੈ।


2025 ਤੋਂ 5079 ਤੱਕ ਮੁੱਖ ਭਵਿੱਖਬਾਣੀਆਂ


2025 : ਯੂਰਪ ਦੀ ਆਬਾਦੀ ਵਿਚ ਭਾਰੀ ਗਿਰਾਵਟ। ਯੂਰਪ ਵਿਚ ਆਬਾਦੀ ਬਹੁਤ ਘੱਟ ਜਾਵੇਗੀ।

2028 : ਨਵੇਂ ਊਰਜਾ ਸਰੋਤ ਦੀ ਖੋਜ ਅਤੇ ਭੁੱਖਮਰੀ ਦਾ ਅੰਤ।

2028 : ਇਕ ਨਵਾਂ ਊਰਜਾ ਸਰੋਤ ਵਿਕਸਿਤ ਹੋਵੇਗਾ। ਇਸ ਨਾਲ ਹੀ ਮਨੁੱਖ ਸ਼ੁੱਕਰ ਗ੍ਰਹਿ 'ਤੇ ਪਹੁੰਚੇਗਾ ਅਤੇ ਦੁਨੀਆ ਤੋਂ ਭੁੱਖਮਰੀ ਖਤਮ ਹੋ ਜਾਵੇਗੀ।

2033 : ਜਲਵਾਯੂ ਤਬਦੀਲੀ ਕਾਰਨ ਸਮੁੰਦਰ ਦਾ ਪੱਧਰ ਵਧੇਗਾ।

2043 : ਯੂਰਪ ਦੀ ਅਰਥਵਿਵਸਥਾ ਵਿਚ ਉਛਾਲ ਅਤੇ ਇਸਲਾਮੀ ਪ੍ਰਭਾਵ।

2043 ਤੱਕ ਯੂਰਪ ਇਸਲਾਮਿਕ ਬਹੁਗਿਣਤੀ ਵਾਲਾ ਖੇਤਰ ਬਣ ਜਾਵੇਗਾ।

2046 : ਨਕਲੀ ਅੰਗਾਂ ਦਾ ਵੱਡੇ ਪੱਧਰ 'ਤੇ ਉਤਪਾਦਨ।

2066 : ਅਮਰੀਕਾ "ਵਾਤਾਵਰਣ ਵਿਨਾਸ਼ਕਾਰੀ" ਹਥਿਆਰਾਂ ਦੀ ਖੋਜ ਕਰੇਗਾ।

2076 : ਜਾਤ ਪ੍ਰਥਾ ਦਾ ਅੰਤ।

2088 : ਵਾਇਰਸ ਕਾਰਨ ਤੇਜ਼ੀ ਨਾਲ ਬੁਢਾਪਾ। ਇਕ ਵਾਇਰਸ ਮਨੁੱਖਾਂ ਨੂੰ ਤੇਜ਼ ਨਾਲ ਬੁੱਢਾ ਕਰੇਗਾ।

2097: ਵਾਇਰਸ ਦਾ ਖਾਤਮਾ।

2100 : ਸੂਰਜ ਧਰਤੀ ਦੇ ਹਨੇਰੇ ਪਾਸੇ ਨੂੰ ਗਰਮ ਕਰੇਗਾ।

2125 : ਹੰਗਰੀ ਨੂੰ ਪੁਲਾੜ ਤੋਂ ਸਿਗਨਲ ਮਿਲੇਗਾ; ਬਾਬਾ ਵੇਂਗਾ ਮੁੜ ਜਨਮ ਲੈਣਗੇ।

2130 : ਸਮੁੰਦਰ ਦੇ ਹੇਠਾਂ ਨਵੀਂ ਸਭਿਅਤਾਵਾਂ ਦਾ ਨਿਰਮਾਣ ਹੋਵੇਗਾ।

2154 : ਜਾਨਵਰ ਮਨੁੱਖਾਂ ਵਾਂਗ ਵਿਕਸਿਤ ਹੋਣਗੇ ।

2167 : ਇਕ ਨਵਾਂ ਧਰਮ ਦੁਨੀਆ ਭਰ ਵਿਚ ਪ੍ਰਸਿੱਧ ਹੋ ਜਾਵੇਗਾ।

2183 : ਮੰਗਲ ਗ੍ਰਹਿ ਦੀ ਕਾਲੋਨੀ ਆਜ਼ਾਦੀ ਦੀ ਮੰਗ ਕਰੇਗੀ।

2187 : ਜਵਾਲਾਮੁਖੀ ਫਟਣ ਨੂੰ ਸਫਲਤਾਪੂਰਵਕ ਰੋਕਿਆ ਜਾਵੇਗਾ।

2201 : ਸੂਰਜ ਦੇ ਠੰਢੇ ਹੋਣ ਕਾਰਨ ਜਲਵਾਯੂ ਵਿਚ ਵੱਡੀ ਤਬਦੀਲੀ।

2221 : ਏਲੀਅਨਜ਼ ਬਾਰੇ ਡਰਾਉਣੇ ਖੁਲਾਸੇ।

2262 : ਮੰਗਲ ਗ੍ਰਹਿ ਨੂੰ ਐਸਟੇਰਾਇਡ ਤੋਂ ਖਤਰਾ ।

2288 : ਸਮੇਂ ਦੀ ਯਾਤਰਾ ਅਤੇ ਏਲੀਅਨ ਨਾਲ ਸੰਪਰਕ।

2299 : ਫਰਾਂਸ ਇਸਲਾਮਿਕ ਸਟੇਟ ਵਿਰੁੱਧ ਗੁਰੀਲਾ ਯੁੱਧ ਦੀ ਅਗਵਾਈ ਕਰੇਗਾ।

2341 : ਬਾਹਰੀ ਪੁਲਾੜ ਤੋਂ ਧਰਤੀ ਨੂੰ ਵੱਡਾ ਖ਼ਤਰਾ।

2480 : ਦੋ ਨਕਲੀ ਸੂਰਜਾਂ ਦੇ ਟਕਰਾਉਣ ਕਾਰਨ ਪੂਰੀ ਧਰਤੀ ਹਨੇਰੇ ਵਿਚ ਡੁੱਬ ਜਾਵੇਗੀ।

3797 : ਧਰਤੀ 'ਤੇ ਜੀਵਨ ਦਾ ਅੰਤ; ਮਨੁੱਖ ਨਵੇਂ ਸੂਰਜੀ ਸਿਸਟਮ ਵਿਚ ਕਾਲੋਨੀਆਂ ਸਥਾਪਤ ਕਰਨਗੇ।

5079 : ਸੰਸਾਰ ਦਾ ਅੰਤ ਹੋ ਜਾਵੇਗਾ।



ਬਾਬਾ ਵੇਂਗਾ ਦੀਆਂ ਸੱਚ ਹੋਈਆਂ ਭਵਿੱਖਬਾਣੀਆਂ


ਕੁਰਸਕ ਪਣਡੁੱਬੀ ਘਟਨਾ (1980) : ਬਾਬਾ ਵੇਂਗਾ ਨੇ ਭਵਿੱਖਬਾਣੀ ਕੀਤੀ ਕਿ "ਕੁਰਸਕ ਪਾਣੀ ਵਿਚ ਡੁੱਬ ਜਾਵੇਗੀ।" 2000 ਵਿਚ ਰੂਸ ਦੀ ਕੁਰਸਕ ਪਣਡੁੱਬੀ ਡੁੱਬ ਗਈ ਸੀ, ਜਿਸ ਵਿਚ 188 ਲੋਕ ਮਾਰੇ ਗਏ ਸਨ।

9/11 ਹਮਲੇ (1989) : ਉਸਨੇ ਕਿਹਾ ਕਿ "ਸਟੀਲ ਦੇ ਪੰਛੀ ਅਮਰੀਕਾ 'ਤੇ ਹਮਲਾ ਕਰਨਗੇ।" ਸਾਲ 2001 ਵਿਚ ਵਰਲਡ ਟਰੇਡ ਸੈਂਟਰ 'ਤੇ ਹਵਾਈ ਹਮਲਾ ਹੋਇਆ ਸੀ।


ਬਰਾਕ ਓਬਾਮਾ ਦਾ ਰਾਸ਼ਟਰਪਤੀ ਬਣਨਾ : ਬਾਬਾ ਵੇਂਗਾ ਨੇ ਅਮਰੀਕਾ ਵਿਚ ਬਰਾਕ ਓਬਾਮਾ ਦੇ ਰਾਸ਼ਟਰਪਤੀ ਬਣਨ ਦੀ ਭਵਿੱਖਬਾਣੀ ਕੀਤੀ ਸੀ, ਜੋ 2008 ਵਿੱਚ ਬਰਾਕ ਓਬਾਮਾ ਦੇ ਰਾਸ਼ਟਰਪਤੀ ਬਣਨ 'ਤੇ ਸੱਚ ਹੋ ਗਈ ਸੀ।


ਇੰਦਰਾ ਗਾਂਧੀ ਦੀ ਹੱਤਿਆ (1984): ਉਸਨੇ ਇੰਦਰਾ ਗਾਂਧੀ ਦੀ ਹੱਤਿਆ ਦੀ ਭਵਿੱਖਬਾਣੀ ਕੀਤੀ ਸੀ, ਜਿਸ ਵਿਚ ਉਸਦੇ "ਕੇਸਰੀ ਪਹਿਰਾਵੇ" ਦਾ ਜ਼ਿਕਰ ਕੀਤਾ। ਕਤਲ ਦੇ ਸਮੇਂ ਇੰਦਰਾ ਨੇ ਕੇਸਰੀ ਸਾੜੀ ਪਾਈ ਹੋਈ ਸੀ।


ਬਾਬਾ ਵੇਂਗਾ ਦੀ ਮੌਤ (1996) : ਬਾਬਾ ਵੇਂਗਾ ਨੇ ਆਪਣੀ ਮੌਤ ਦੀ ਸਹੀ ਮਿਤੀ 11 ਅਗਸਤ 1996 ਦੱਸੀ ਸੀ, ਜੋ ਸੱਚ ਸਾਬਤ ਹੋਈ।




 ਭਵਿੱਖਬਾਣੀਆਂ ਵਿਚ ਵਿਸ਼ਵਾਸ ਕਿਉਂ?

ਬਾਬਾ ਵੇਂਗਾ ਨੇ ਆਪਣੀ ਨਜ਼ਰ ਗੁਆਉਣ ਤੋਂ ਬਾਅਦ ਭਵਿੱਖਬਾਣੀ ਕਰਨ ਦੀ ਯੋਗਤਾ ਵਿਕਸਿਤ ਕੀਤੀ। ਉਸ ਦੇ ਸਮਰਥਕਾਂ ਦਾ ਮੰਨਣਾ ਹੈ ਕਿ ਇਹ ਰੱਬੀ ਤੋਹਫ਼ਾ ਸੀ। ਹਾਲਾਂਕਿ, ਬਹੁਤ ਸਾਰੇ ਆਲੋਚਕ ਉਸਦੀਆਂ ਭਵਿੱਖਬਾਣੀਆਂ ਨੂੰ ਅਸਪਸ਼ਟ ਅਤੇ ਬਾਅਦ ਦੀਆਂ ਘਟਨਾਵਾਂ ਵਿੱਚ ਸੰਜੋਗ ਜੋੜ ਮੰਨਦੇ ਹਨ। ਉਸ ਦੀਆਂ ਭਵਿੱਖਬਾਣੀਆਂ ਦੀ ਸ਼ੁੱਧਤਾ ਬਾਰੇ ਵਿਵਾਦ ਹੈ। ਕੁਝ ਭਵਿੱਖਬਾਣੀਆਂ ਸਹੀ ਲੱਗਦੀਆਂ ਹਨ, ਜਦੋਂ ਕਿ ਕਈ ਅਨੁਮਾਨ ਅਤੇ ਵਿਆਖਿਆ 'ਤੇ ਆਧਾਰਿਤ ਹੁੰਦੀਆਂ ਹਨ।

Baba Venga s Heart wrenching Predictions


Popular Posts
Just Now