ਇਟਲੀ ਬੁਲਜਾਨੋ ਵਿਖੇ ਸਜਾਏ ਨਗਰ ਕੀਰਤਨ ਦੇ ਅਲੌਕਿਕ ਦ੍ਰਿਸ਼
ਇਟਲੀ
ਇਟਲੀ,15 ਮਈ : ਇਟਲੀ ਦੇ ਸਰਹੱਦੀ ਸ਼ਹਿਰ ਚੋ ਨਗਰ ਕੀਰਤਨ ਸਜਾਇਆ ਗਿਆ। ਇਟਲੀ 'ਤੇ ਆਸਟਰੀਆਂ ਦੇ ਬਾਰਡਰ ਤੇ ਪਹਾੜੀਆਂ ਦੇ ਵਿਚਾਲੇ ਵੱਸਦੇ ਸ਼ਹਿਰ ਬੁਲਜਾਨੋ ਵਿੱਚ ਸਥਾਪਿਤ ਗੁਰਦੁਆਰਾ ਸਿੰਘ ਸਭਾ ਬੁਲਜਾਨੋ ਦੀਆਂ ਸੰਗਤਾਂ ਵੱਲੋਂ ਸੱਤਵਾਂ ਮਹਾਨ ਨਗਰ ਕੀਰਤਨ ਖਾਲਸਾਈ ਜਾਹੋ-ਜਲਾਲ ਦੇ ਨਾਲ ਸਜਾਇਆ ਗਿਆ।ਨਗਰ ਕੀਰਤਨ ਦੀ ਆਰੰਭਤਾ ਮਿੱਥੇ ਸਮੇਂ ਅਨੁਸਾਰ ਸ਼ਹਿਰ ਦੇ ਵਿਚਾਲੇ ਪਿਆਸੇ ਤੋਂ ਹੋਈ ਅਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਦੀ ਪ੍ਰਕਰਮਾ ਕਰਦਿਆਂ ਹੋਇਆ ਨਗਰ ਕੀਰਤਨ ਗੁਰਦੁਆਰਾ ਸਾਹਿਬ ਪਹੁੰਚਿਆ ਜਿੱਥੇ ਖੁੱਲੇ ਪੰਡਾਲ ਸਜਾਏ ਗਏ ਸਨ ।
ਇਸ ਮੌਕੇ ਪੰਥ ਪ੍ਰਸਿੱਧ ਢਾਡੀ ਭਾਈ ਸੁਖਨਰੰਜਨ ਸਿੰਘ ਸੁੰਮਣ ਦੇ ਜਥੇ ਦੁਆਰਾ ਆਈਆਂ ਸੰਗਤਾਂ ਨੂੰ ਸਿੱਖ ਕੌਮ ਦੇ ਗੌਰਵਮਈ ਇਤਿਹਾਸ ਸਰਵਣ ਕਰਾਇਆ ਗਿਆ। ਗਤਕੇ ਵਾਲੇ ਨੌਜਵਾਨਾਂ ਵੱਲੋ ਗਤਕਾ ਕਲਾ ਦੇ ਜੋਰ ਵਿਖਾਏ ਗਏ।ਨੌਜਵਾਨਾਂ ਵੱਲੋਂ ਸਟਾਲ ਲਾ ਕੇ ਆਈਆਂ ਹੋਈਆਂ ਸੰਗਤਾਂ ਦੇ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਉਂਦਿਆ ਹੋਇਆ ਸੇਵਾਵਾਂ ਨਿਭਾਈਆਂ ਗਈਆਂ।ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੇੜਲੇ ਗੁਰੂ ਘਰਾਂ ਤੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਅਜਿਹੇ ਕਾਰਜ ਆਪਸੀ ਸਾਂਝ ਤੋ ਬਿਨਾਂ ਅਸੰਭਵ ਹਨ ।ਉਹ ਸਭ ਸੰਗਤਾਂ ਦੇ ਧੰਨਵਾਦੀ ਹਨ। ਜਿਨ੍ਹਾਂ ਦੇ ਸਹਿਯੋਗ ਨਾਲ ਸਭ ਸੰਭਵ ਹੋ ਸਕਿਆ।
ਇਸ ਮੌਕੇ ਟ੍ਰੈਫ਼ਿਕ ਪੁਲਿਸ ਵੱਲੋਂ ਅਵਾਜਾਈ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਚਲਾਇਆ ਗਿਆ। ਪ੍ਰੈੱਸ ਨਾਲ਼ ਗੱਲਬਾਤ ਕਰਦਿਆਂ ਸਥਾਨਕ ਲੋਕਾਂ ਨੇ ਦੱਸਿਆ ਕਿ ਓਹ ਹਰ ਸਾਲ ਨਗਰ ਕੀਰਤਨ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ ਉਨਾਂ ਨੂੰ ਇਹ ਸਭ ਵੇਖ ਕਿ ਖੁਸ਼ੀ ਮਹਿਸੂਸ ਹੁੰਦੀ ਹੈ ॥ ਇਸ ਮੌਕੇ ਇਟਲੀ ਦੇ ਵੱਖ ਵੱਖ ਹਿੱਸਿਆਂ ਤੋ ਆਏ ਕਈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਤੋ ਇਲਾਵਾ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ ਉਥੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਦੀ ਸਮੁੱਚੀ ਲੀਡਰਸ਼ਿਪ ਵੀ ਓਚੇਚੇ ਤੌਰ ਤੇ ਮੌਜੂਦ ਸੀ।
Https livepunjabitv com control add posts php