ਟੀ-20 'ਚ ਵਿਰਾਟ ਕੋਹਲੀ ਨੇ ਬਣਾਇਆ ਇਕ ਹੋਰ ਰਿਕਾਰਡ
LPTV / Chandigarh
ਸਪੋਰਟਸ ਡੈਸਕ: ਆਈਪੀਐਲ ਦਾ ਸੀਜ਼ਨ-16 ਵਿਰਾਟ ਕੋਹਲੀ ਲਈ ਸ਼ਾਨਦਾਰ ਨਜ਼ਰ ਆ ਰਿਹਾ ਹੈ। ਇਕ ਪਾਸੇ ਵਿਰਾਟ ਦੇ ਬੱਲੇ ਤੋਂ ਲਗਾਤਾਰ ਦੌੜਾਂ ਦੀ ਬਰਸਾਤ ਹੋ ਰਹੀ ਹੈ, ਉਥੇ ਹੀ ਦੂਜੇ ਪਾਸੇ ਰਿਕਾਰਡਾਂ ਦੀ ਧਮਾਲ ਵੀ ਏ। ਵਿਰਾਟ ਕੋਹਲੀ ਨੇ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਉਨ੍ਹਾਂ ਨੇ ਇਹ ਕਾਰਨਾਮਾ ਟੀ-20 ਕ੍ਰਿਕਟ 'ਚ ਕੀਤਾ ਹੈ।
ਤੁਹਾਨੂੰ ਦਸ ਦੀਏ ਕਿ ਕਿੰਗ ਕੋਹਲੀ ਨੇ ਬੁੱਧਵਾਰ ਨੂੰ ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ 'ਚ ਕੇਕੇਆਰ ਖਿਲਾਫ ਖੇਡੇ ਗਏ ਮੈਚ 'ਚ 54 ਦੌੜਾਂ ਦੀ ਪਾਰੀ ਖੇਡੀ। ਇਸ ਨਾਲ ਉਨ੍ਹਾਂ ਦੇ ਨਾਂ ਇਕ ਵੱਡਾ ਰਿਕਾਰਡ ਜੁੜ ਗਿਆ। ਹੁਣ ਵਿਰਾਟ ਕੋਹਲੀ ਦੇ ਨਾਂ ਚਿੰਨਾਸਵਾਮੀ ਸਟੇਡੀਅਮ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਦਰਜ ਹੋ ਗਿਆ ਹੈ। ਕੋਹਲੀ ਨੇ ਚਿੰਨਾਸਵਾਮੀ ਸਟੇਡੀਅਮ 'ਚ 3015 ਦੌੜਾਂ ਬਣਾਈਆਂ ਹਨ, ਜੋ ਕਿ ਟੀ-20 ਕ੍ਰਿਕਟ ਇਤਿਹਾਸ 'ਚ ਕਿਸੇ ਇਕ ਮੈਦਾਨ 'ਤੇ ਬਣਾਈਆਂ ਗਈਆਂ ਸਭ ਤੋਂ ਵੱਧ ਦੌੜਾਂ ਹਨ।
Virat Kohli created another record in T20