ਜਡੇਜਾ ਨੇ ਆਖਰੀ 2 ਗੇਂਦਾਂ 'ਚ ਚੇਨਈ ਨੂੰ ਬਣਾਇਆ ਚੈਂਪੀਅਨ, 5ਵੀਂ ਵਾਰ ਟਰਾਫੀ 'ਤੇ ਕੀਤਾ ਕਬਜ਼ਾ
LPTV / Chandigarh
ਸਪੋਰਟਸ ਡੈਸਕ: ਇੰਡੀਅਨ ਪ੍ਰੀਮੀਅਰ ਲੀਗ ਦੇ 16ਵੇਂ ਸੀਜ਼ਨ 'ਚ ਉਹੀ ਹੋਇਆ ਜਿਸ ਦੀ ਹਰ ਕੋਈ ਉਮੀਦ ਕਰ ਰਿਹਾ ਸੀ। ਪਿਛਲੇ ਸੀਜ਼ਨ 'ਚ ਸ਼ਰਮਨਾਕ ਪ੍ਰਦਰਸ਼ਨ ਕਰਕੇ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀ ਚੇਨਈ ਸੁਪਰ ਕਿੰਗਜ਼ ਨੇ ਜ਼ਬਰਦਸਤ ਵਾਪਸੀ ਕਰਦੇ ਹੋਏ ਆਈਪੀਐੱਲ ਬੇਹੱਦ ਰੋਮਾਂਚਕ ਫਾਈਨਲ 'ਚ ਟੀਮ ਨੇ ਰਵਿੰਦਰ ਜਡੇਜਾ ਦੇ ਆਖਰੀ ਦੋ ਗੇਂਦਾਂ 'ਤੇ ਛੱਕਿਆਂ ਅਤੇ ਚੌਕਿਆਂ ਦੇ ਦਮ 'ਤੇ ਇਤਿਹਾਸ ਰਚ ਦਿੱਤਾ।
ਇੰਡੀਅਨ ਪ੍ਰੀਮੀਅਰ ਲੀਗ ਦੇ 16ਵੇਂ ਸੀਜ਼ਨ 'ਚ ਚੇਨਈ ਸੁਪਰ ਕਿੰਗਜ਼ ਦੀ ਟੀਮ ਨੇ ਇਤਿਹਾਸਕ ਪ੍ਰਦਰਸ਼ਨ ਦਿਖਾਇਆ। ਪਿਛਲੇ ਸੀਜ਼ਨ 'ਚ 9ਵੇਂ ਨੰਬਰ 'ਤੇ ਟੂਰਨਾਮੈਂਟ ਖਤਮ ਕਰਨ ਵਾਲੀ ਟੀਮ ਇਸ ਵਾਰ ਚੈਂਪੀਅਨ ਬਣ ਕੇ ਉਭਰੀ।ਕਪਤਾਨ ਮਹਿੰਦਰ ਸਿੰਘ ਧੋਨੀ ਨੇ ਫਾਈਨਲ ਮੈਚ 'ਚ ਗੁਜਰਾਤ ਖਿਲਾਫ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਸਾਈ ਸੁਦਰਸ਼ਨ ਦੀ 96 ਦੌੜਾਂ ਦੀ ਧਮਾਕੇਦਾਰ ਪਾਰੀ ਦੀ ਬਦੌਲਤ ਗੁਜਰਾਤ ਨੇ 4 ਵਿਕਟਾਂ 'ਤੇ 214 ਦੌੜਾਂ ਬਣਾਈਆਂ।
Jadeja made Chennai the champion in the last 2 balls and captured the trophy for the 5th time