ਮੋਹਾਲੀ 'ਚ ਖੇਡੀ ਜਾਵੇਗੀ ਸ਼ੇਰ-ਏ-ਪੰਜਾਬ ਟੀ-20 ਲੀਗ, ਇਸ ਤਰੀਕ ਤੋਂ ਸ਼ੁਰੂ ਹੋਣਗੇ ਮੈਚ
LPTV / Chandigarh
ਸਪੋਰਟਸ ਡੈਸਕ: ਪੰਜਾਬ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਨੂੰ ਵਿਸ਼ਵ ਕੱਪ ਦੇ ਮੈਚਾਂ ਦੀ ਮੇਜ਼ਬਾਨੀ ਨਾ ਮਿਲਣ ਕਾਰਨ ਕ੍ਰਿਕਟ ਪ੍ਰਸ਼ੰਸਕ ਨਿਰਾਸ਼ ਹੋ ਗਏ ਪਰ ਹੁਣ ਆਈਐਸ ਬਿੰਦਰਾ ਪੀਸੀਏ ਸਟੇਡੀਅਮ ਵਿੱਚ ਸ਼ੇਰ-ਏ-ਪੰਜਾਬ ਨਾਮ ਦੀ ਟੀ-20 ਲੀਗ ਦਾ ਆਯੋਜਨ ਕੀਤਾ ਜਾਵੇਗਾ ਅਤੇ ਕ੍ਰਿਕਟ ਪ੍ਰਸ਼ੰਸਕਾਂ ਨੂੰ ਜ਼ਰੂਰ ਕੁਝ ਰਾਹਤ ਮਿਲੇਗੀ। ਇਹ ਲੀਗ 13 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ। ਇਸ ਵਿਚ ਵੱਖ-ਵੱਖ ਆਈ.ਪੀ.ਐੱਲ ਟੀਮਾਂ ਤੋਂ ਖੇਡ ਚੁੱਕੇ ਪੰਜਾਬ ਦੇ ਖਿਡਾਰੀ ਵੱਖ-ਵੱਖ ਟੀਮਾਂ ਦਾ ਹਿੱਸਾ ਹੋਣਗੇ। ਸ਼ੇਰ-ਏ-ਪੰਜਾਬ ਟੀ-20 ਲੀਗ ਵਿੱਚ ਛੇ ਟੀਮਾਂ ਹਿੱਸਾ ਲੈ ਰਹੀਆਂ ਹਨ। ਪ੍ਰਬੰਧਕਾਂ ਵਲੋਂ ਸ਼ੇਰ-ਏ-ਪੰਜਾਬ ਟੀ-20 ਲੀਗ ਦੇ ਕੁਝ ਹਿੱਸਿਆਂ ਦੀ ਐਂਟਰੀ ਦਰਸ਼ਕਾਂ ਲਈ ਮੁਫ਼ਤ ਰੱਖੀ ਗਈ ਹੈ। ਕ੍ਰਿਕਟ ਪ੍ਰਸ਼ੰਸਕ ਸਟੇਡੀਅਮ 'ਚ ਬਣੇ ਸਟੈਂਡ 'ਤੇ ਬੈਠ ਕੇ ਇਨ੍ਹਾਂ ਮੈਚਾਂ ਦਾ ਆਨੰਦ ਲੈ ਸਕਣਗੇ। ਇਨ੍ਹਾਂ ਮੈਚਾਂ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਜਾਵੇਗਾ ਤਾਂ ਜੋ ਘਰ ਬੈਠੇ ਕ੍ਰਿਕਟ ਪ੍ਰਸ਼ੰਸਕ ਲੀਗ ਦੇ ਮੈਚਾਂ ਦਾ ਆਨੰਦ ਲੈ ਸਕਣ।
The Sher e Punjab T20 League will be played in Mohali and the matches will start from this date