ਚਾਰਜਸ਼ੀਟ ‘ਚ ਸੰਦੀਪ ਸਿੰਘ ‘ਤੇ ਵੱਡਾ ਖੁਲਾਸਾ, ਮੰਤਰੀ ਦੇ ਚੁੰਗਲ ‘ਚੋਂ ਭੱਜੀ ਸੀ ਮਹਿਲਾ ਕੋਚ, ਸਿਰ ‘ਚ ਲੱਗੀ ਸੱਟ
LPTV / Chandigarh
ਸਟੇਟ ਡੈਸਕ: ਮਹਿਲਾ ਕੋਚ ਵੱਲੋਂ ਛੇੜਛਾੜ ਦੇ ਮਾਮਲੇ ਵਿੱਚ ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਖ਼ਿਲਾਫ਼ ਦਾਇਰ ਚਾਰਜਸ਼ੀਟ ਵਿੱਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਚਾਰਜਸ਼ੀਟ ‘ਚ ਖੁਲਾਸਾ ਹੋਇਆ ਹੈ ਕਿ ਮੰਤਰੀ ਦੇ ਚੁੰਗਲ ‘ਚੋਂ ਭੱਜਦੇ ਸਮੇਂ ਮਹਿਲਾ ਕੋਚ ਦੇ ਸਿਰ ‘ਤੇ ਸੱਟ ਲੱਗ ਗਈ ਸੀ। ਰਜਸ਼ੀਟ ਦੇ ਸਾਹਮਣੇ ਆਉਣ ‘ਤੇ ਮੰਤਰੀ ਸੰਦੀਪ ਸਿੰਘ ਵੱਲੋਂ ਜਾਂਚ ‘ਚ ਸਹਿਯੋਗ ਨਾ ਕਰਨ ਅਤੇ ਕਈ ਬਿਆਨ ਝੂਠੇ ਅਤੇ ਆਪਸ ਵਿੱਚ ਵਿਰੋਧੀ ਪਾਏ ਜਾਣ ਦਾ ਖੁਲਾਸਾ ਹੋਇਆ ਹੈ।ਚੰਡੀਗੜ੍ਹ ਪੁਲਿਸ ਅਨੁਸਾਰ ਸੰਦੀਪ ਸਿੰਘ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਪੀੜਤ ਨੇ 2 ਮਾਰਚ 2022 ਨੂੰ ਇੰਸਟਾਗ੍ਰਾਮ ਅਤੇ 1 ਜੁਲਾਈ 2022 ਨੂੰ ਸਨੈਪਚੈਟ ਤੇ ਮਿਲਣ ਦਾ ਸਮਾਂ ਮੰਗਿਆ ਸੀ। ਪੁਲਿਸ ਅਨੁਸਾਰ, ਇਸ ਸਬੰਧੀ ਸੰਦੀਪ ਸਿੰਘ ਦੇ ਆਪਸ ਵਿਰੋਧੀ ਬਿਆਨ ਸਾਹਮਣੇ ਆਏ ਹਨ। ਮਾਮਲੇ ਵਿੱਚ ਸ਼ਾਮਲ ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਦੇ ਬਿਆਨ ਚਾਰਜਸ਼ੀਟ ਵਿੱਚ ਮੌਜੂਦ ਤੱਥਾਂ ਨਾਲ ਮੇਲ ਨਹੀਂ ਖਾਂਦੇ।
The big revelation on Sandeep Singh in the charge sheet was that the female coach had escaped from the clutches of the minister