ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

ICC ਟੈਸਟ ਰੈਂਕਿੰਗ ਚ ਵੱਡਾ ਬਦਲਾਅ, ਅਸ਼ਵਿਨ ਨੂੰ ਪਛਾੜ ਕੇ ਬੁਮਰਾਹ ਬਣਿਆ ਦੁਨੀਆ ਦਾ ਨਵਾਂ ਨੰਬਰ 1 ਗੇਂਦਬਾਜ਼

ICC ਟੈਸਟ ਰੈਂਕਿੰਗ ਚ ਵੱਡਾ ਬਦਲਾਅ, ਅਸ਼ਵਿਨ ਨੂੰ ਪਛਾੜ ਕੇ ਬੁਮਰਾਹ ਬਣਿ


raghuvanshi /

"

ਸਪੋਰਟਸ ਡੈਸਕ : ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਤਾਜ਼ਾ ਆਈਸੀਸੀ ਟੈਸਟ ਰੈਂਕਿੰਗ ਜਾਰੀ ਕੀਤੀ ਹੈ। ਇਸ ਰੈਂਕਿੰਗ ਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਟੈਸਟ ਦੇ ਨਵੇਂ ਨੰਬਰ-1 ਗੇਂਦਬਾਜ਼ ਬਣ ਗਏ ਹਨ। ਖਾਸ ਗੱਲ ਇਹ ਹੈ ਕਿ ਉਸ ਨੇ ਆਪਣੇ ਹੀ ਸਾਥੀ ਆਰ ਅਸ਼ਵਿਨ ਤੋਂ ਨੰਬਰ-1 ਦਾ ਤਾਜ ਖੋਹ ਲਿਆ ਹੈ। ਜਸਪ੍ਰੀਤ ਬੁਮਰਾਹ ਨੇ ਹਾਲ ਹੀ ਚ ਇੰਗਲੈਂਡ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਦਾ ਨਤੀਜਾ ਨਿਕਲਿਆ ਹੈ।

ਬੁਮਰਾਹ ਟੈਸਟ ਚ ਨੰਬਰ 1 ਗੇਂਦਬਾਜ਼ ਬਣਿਆ
ਜਸਪ੍ਰੀਤ ਬੁਮਰਾਹ 881 ਰੇਟਿੰਗ ਅੰਕਾਂ ਨਾਲ ਪਹਿਲੇ ਸਥਾਨ ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਆਰ ਅਸ਼ਵਿਨ ਪਹਿਲੇ ਤੋਂ ਤੀਜੇ ਸਥਾਨ ਤੇ ਪਹੁੰਚ ਗਏ ਹਨ। ਉਸ ਦੇ ਰੇਟਿੰਗ ਅੰਕ 841 ਹਨ। ਜਦਕਿ ਕਾਗਿਸੋ ਰਬਾਡਾ ਦੂਜੇ ਸਥਾਨ ਤੇ ਬਰਕਰਾਰ ਹੈ। ਦੂਜੇ ਪਾਸੇ ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਚੌਥੇ ਨੰਬਰ ਤੇ ਆ ਗਏ ਹਨ। ਉਸ ਦੇ ਰੇਟਿੰਗ ਅੰਕ 828 ਹਨ। ਸੱਟ ਕਾਰਨ ਇੰਗਲੈਂਡ ਖਿਲਾਫ ਦੂਜੇ ਟੈਸਟ ਮੈਚ ਚ ਨਹੀਂ ਖੇਡੇ ਗਏ ਰਵਿੰਦਰ ਜਡੇਜਾ ਨੂੰ ਇਸ ਰੈਂਕਿੰਗ ਚ ਨੁਕਸਾਨ ਹੋਇਆ ਹੈ। ਉਹ 8ਵੇਂ ਨੰਬਰ ਤੇ ਆ ਗਿਆ ਹੈ।

ਅਜਿਹਾ ਕਰਨ ਵਾਲੇ ਦੁਨੀਆ ਦੇ ਪਹਿਲੇ ਗੇਂਦਬਾਜ਼
ਇਹ ਪਹਿਲੀ ਵਾਰ ਹੈ ਜਦੋਂ ਜਸਪ੍ਰੀਤ ਬੁਮਰਾਹ ਟੈਸਟ ਚ ਨੰਬਰ ਇਕ ਗੇਂਦਬਾਜ਼ ਬਣੇ ਹਨ। ਇਸ ਤੋਂ ਪਹਿਲਾਂ ਉਸ ਨੇ ਵਨ ਡੇ ਅਤੇ ਟੀ-20 ਚ ਇਹ ਉਪਲੱਬਧੀ ਹਾਸਲ ਕੀਤੀ ਸੀ। ਇਸ ਦੇ ਨਾਲ ਉਨ੍ਹਾਂ ਨੇ ਕ੍ਰਿਕਟ ਦੇ ਇਤਿਹਾਸ ਚ ਵੀ ਆਪਣਾ ਨਾਂ ਦਰਜ ਕਰ ਲਿਆ ਹੈ। ਉਹ ਆਪਣੇ ਕਰੀਅਰ ਚ ਤਿੰਨੋਂ ਫਾਰਮੈਟਾਂ ਚ ਨੰਬਰ-1 ਬਣਨ ਵਾਲਾ ਦੁਨੀਆ ਦਾ ਪਹਿਲਾ ਗੇਂਦਬਾਜ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਦੁਨੀਆ ਦਾ ਕੋਈ ਵੀ ਗੇਂਦਬਾਜ਼ ਇਹ ਉਪਲਬਧੀ ਹਾਸਲ ਨਹੀਂ ਕਰ ਸਕਿਆ। ਦੂਜੇ ਪਾਸੇ ਜਸਪ੍ਰੀਤ ਬੁਮਰਾਹ ਨੇ ਇਕ ਹੋਰ ਲਿਸਟ ਚ ਆਪਣਾ ਨਾਂ ਸ਼ਾਮਲ ਕਰ ਲਿਆ ਹੈ। ਉਹ ਵਿਰਾਟ ਕੋਹਲੀ ਤੋਂ ਬਾਅਦ ਤਿੰਨੋਂ ਫਾਰਮੈਟਾਂ ਚ ਨੰਬਰ-1 ਬਣਨ ਵਾਲਾ ਏਸ਼ੀਆ ਦਾ ਦੂਜਾ ਖਿਡਾਰੀ ਬਣ ਗਿਆ ਹੈ।

ਇੰਗਲੈਂਡ ਸੀਰੀਜ਼ ਚ ਮਚੀ ਹਲਚਲ
ਭਾਰਤ ਤੇ ਇੰਗਲੈਂਡ ਵਿਚਾਲੇ 5 ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾ ਰਹੀ ਹੈ। ਸੀਰੀਜ਼ ਦੇ ਪਹਿਲੇ ਦੋ ਮੈਚਾਂ ਚ ਦੋਵਾਂ ਟੀਮਾਂ ਨੇ 1-1 ਮੈਚ ਜਿੱਤ ਲਿਆ ਹੈ। ਜਸਪ੍ਰੀਤ ਬੁਮਰਾਹ ਨੇ ਇਸ ਸੀਰੀਜ਼ ਚ ਹੁਣ ਤੱਕ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ ਹਨ। ਉਸ ਨੇ ਦੋ ਮੈਚਾਂ ਵਿੱਚ 10.66 ਦੀ ਔਸਤ ਨਾਲ 15 ਵਿਕਟਾਂ ਲਈਆਂ ਹਨ। ਉਹ ਵਿਸ਼ਾਖਾਪਟਨਮ ਚ ਹਾਲ ਹੀ ਚ ਖੇਡੇ ਗਏ ਟੈਸਟ ਮੈਚ ਚ ਟੀਮ ਇੰਡੀਆ ਦੀ ਜਿੱਤ ਦਾ ਹੀਰੋ ਰਿਹਾ ਸੀ। ਉਸ ਨੇ ਇਸ ਮੈਚ ਦੀ ਪਹਿਲੀ ਪਾਰੀ ਚ 6 ਅਤੇ ਦੂਜੀ ਪਾਰੀ ਚ 3 ਵਿਕਟਾਂ ਲਈਆਂ।

"

Live punjabi tv


Popular Posts
Just Now