ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

ਕ੍ਰਿਕਟ ਜਗਤ 'ਚ ਸੋਗ ਦਾ ਮਾਹੌਲ, ਇਸ ਖਿਡਾਰੀ ਨੇ 20 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ

ਕ੍ਰਿਕਟ ਜਗਤ 'ਚ ਸੋਗ ਦਾ ਮਾਹੌਲ, ਇਸ ਖਿਡਾਰੀ ਨੇ 20 ਸਾਲ ਦੀ ਉਮਰ 'ਚ ਦੁ


Admin / National

ਸਪੋਰਟਸ ਡੈਸਕ  : ਕ੍ਰਿਕਟ ਜਗਤ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। 20 ਸਾਲ ਦੀ ਉਮਰ 'ਚ ਇਕ ਨੌਜਵਾਨ ਖਿਡਾਰੀ ਦੁਨੀਆ ਨੂੰ ਅਲਵਿਦਾ ਕਹਿ ਗਿਆ ਹੈ। ਇਸ ਖਿਡਾਰੀ ਨੇ ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ ਤੱਕ ਕ੍ਰਿਕਟ ਦੇ ਮੈਦਾਨ ਵਿੱਚ ਆਪਣੀ ਚਮਕ ਫੈਲਾਈ ਸੀ। ਇਸ ਖਿਡਾਰੀ ਦੀ ਮੌਤ ਨਾਲ ਪੂਰੇ ਕ੍ਰਿਕਟ ਜਗਤ 'ਚ ਸੋਗ ਦੀ ਲਹਿਰ ਹੈ। ਇਸ ਖਿਡਾਰੀ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇਸ ਖਿਡਾਰੀ ਨੇ ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ ਖੇਡਦੇ ਹੋਏ 3 ਵਿਕਟਾਂ ਲਈਆਂ ਸਨ।
ਇੰਗਲੈਂਡ ਦੇ ਨੌਜਵਾਨ ਕ੍ਰਿਕਟ ਖਿਡਾਰੀ ਜੋਸ ਬੇਕਰ ਦੀ ਮੌਤ ਹੋ ਗਈ ਹੈ। ਇਕ ਦਿਨ ਪਹਿਲਾਂ ਮੈਦਾਨ 'ਤੇ ਵਿਕਟਾਂ ਲੈਣ ਵਾਲੇ ਕ੍ਰਿਕਟਰ 20 ਸਾਲਾ ਜੋਸ ਬੇਕਰ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਜੋਸ ਬੇਕਰ ਵਰਸੇਸਟਰਸ਼ਾਇਰ ਟੀਮ ਲਈ ਖੇਡਿਆ। ਉਹ ਸਪਿਨ ਗੇਂਦਬਾਜ਼ ਸੀ। ਇਸ ਖੱਬੇ ਹੱਥ ਦੇ ਸਪਿਨਰ ਨੇ ਸਾਲ 2021 ਵਿੱਚ ਸਿਰਫ਼ 17 ਸਾਲ ਦੀ ਉਮਰ ਵਿੱਚ ਆਪਣਾ ਪਹਿਲਾ ਕਰਾਰ ਕੀਤਾ ਸੀ।
ਵਰਸੇਸਟਰਸ਼ਾਇਰ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਜੌਸ ਬੇਕਰ ਦੀ ਮੌਤ ਦੀ ਘੋਸ਼ਣਾ ਕੀਤੀ। ਵਰਸੇਸਟਰਸ਼ਾਇਰ ਦੇ ਮੁੱਖ ਕਾਰਜਕਾਰੀ ਐਸ਼ਲੇ ਗਾਈਲਸ ਨੇ ਕਿਹਾ: “ਅਸੀਂ ਸਾਰੇ ਉਸਦੀ ਮੌਤ ਨਾਲ ਤਬਾਹ ਹੋ ਗਏ ਹਾਂ। ਐਸ਼ਲੇ ਗਾਈਲਸ ਨੇ ਕਿਹਾ ਕਿ ਸਾਡੇ ਲਈ ਉਹ ਇਕ ਖਿਡਾਰੀ ਤੋਂ ਵੱਧ ਸੀ। ਉਹ ਸਾਡੇ ਕ੍ਰਿਕਟ ਪਰਿਵਾਰ ਦਾ ਅਹਿਮ ਮੈਂਬਰ ਸੀ। ਅਸੀਂ ਉਸਨੂੰ ਬਹੁਤ ਯਾਦ ਕਰਾਂਗੇ। ਗਾਈਲਸ ਨੇ ਅੱਗੇ ਕਿਹਾ ਕਿ ਸਾਡੀ ਡੂੰਘੀ ਹਮਦਰਦੀ ਜੋਸ ਦੇ ਪਰਿਵਾਰ ਅਤੇ ਉਸਦੇ ਦੋਸਤਾਂ ਨਾਲ ਹੈ। ਜੋਸ ਬੇਕਰ ਨੇ ਆਪਣੇ ਛੋਟੇ ਕਰੀਅਰ ਵਿੱਚ 22 ਪਹਿਲੇ ਦਰਜੇ ਦੇ ਮੈਚ ਅਤੇ 25 ਵਾਈਟ ਬਾਲ ਮੈਚ ਖੇਡੇ। ਉਹ ਇੰਗਲੈਂਡ ਦੀ ਅੰਡਰ-19 ਟੀਮ ਦਾ ਵੀ ਹਿੱਸਾ ਸੀ। ਜੋਸ ਬੇਕਰ ਨੇ ਆਪਣੇ ਪਹਿਲੇ ਦਰਜੇ ਦੇ ਕਰੀਅਰ ਵਿੱਚ 43 ਵਿਕਟਾਂ ਲਈਆਂ ਅਤੇ 411 ਦੌੜਾਂ ਵੀ ਬਣਾਈਆਂ, ਜਿਸ ਵਿੱਚ 2 ਅਰਧ ਸੈਂਕੜੇ ਸ਼ਾਮਲ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਸਟ ਏ ਕ੍ਰਿਕਟ 'ਚ 24 ਵਿਕਟਾਂ ਹਾਸਲ ਕੀਤੀਆਂ ਸਨ। ਉਹ 8 ਟੀ-20 ਮੈਚਾਂ 'ਚ 3 ਵਿਕਟਾਂ ਲੈਣ 'ਚ ਵੀ ਸਫਲ ਰਿਹਾ।

Josh Baker Dies Cricket Player The Atmosphere Of Mourning In The Cricket World


Popular Posts
Just Now