ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

IPL 2025 Schedule - ਆਈਪੀਐਲ 2025 ਦਾ ਸ਼ੈਡਿਊਲ ਹੋਇਆ ਜਾਰੀ, 65 ਦਿਨਾਂ 'ਚ 74 ਮੁਕਾਬਲੇ, ਜਾਣੋ ਕਦੋਂ ਹੋਵੇਗਾ ਪਹਿਲਾ ਮੈਚ

IPL 2025 Schedule - ਆਈਪੀਐਲ 2025 ਦਾ ਸ਼ੈਡਿਊਲ ਹੋਇਆ ਜਾਰੀ, 65 ਦਿਨਾ


Admin / Sports

ਲਾਈਵ ਪੰਜਾਬੀ ਟੀਵੀ ਬਿਊਰੋ : ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 2025 ਦਾ ਸ਼ੈਡਿਊਲ ਜਾਰੀ ਹੋ ਗਿਆ ਹੈ। ਇਸ ਸੈਸ਼ਨ ਦਾ ਪਹਿਲਾ ਮੈਚ 22 ਮਾਰਚ ਨੂੰ ਈਡਨ ਗਾਰਡਨ ਵਿਚ ਸਾਬਕਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਵਿਚਾਲੇ ਖੇਡਿਆ ਜਾਵੇਗਾ। ਰਜਤ ਪਾਟੀਦਾਰ ਨੂੰ ਪਹਿਲਾਂ ਹੀ ਆਰਸੀਬੀ ਦਾ ਕਪਤਾਨ ਐਲਾਨਿਆ ਜਾ ਚੁੱਕਾ ਹੈ, ਜਦੋਂ ਕਿ ਕੇਕੇਆਰ ਦੇ ਕਪਤਾਨ ਦਾ ਨਾਂ ਅਜੇ ਤੈਅ ਨਹੀਂ ਹੋਇਆ ਹੈ। ਆਈਪੀਐਲ ਦਾ ਸਭ ਤੋਂ ਵੱਡਾ ਮੁਕਾਬਲਾ, ਮੁੰਬਈ ਇੰਡੀਅਨਜ਼ ਬਨਾਮ ਚੇਨਈ ਸੁਪਰ ਕਿੰਗਜ਼ ਦਾ ਮੈਚ 23 ਮਾਰਚ ਨੂੰ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾਵੇਗਾ। 2025 ਸੀਜ਼ਨ ਦਾ ਫਾਈਨਲ 25 ਮਈ ਨੂੰ ਈਡਨ ਗਾਰਡਨ 'ਚ ਖੇਡਿਆ ਜਾਵੇਗਾ।


23 ਮਾਰਚ ਨੂੰ ਸੀਜ਼ਨ ਦਾ ਪਹਿਲਾ ਡਬਲ ਹੈਡਰ


ਮੁੰਬਈ ਇੰਡੀਅਨਜ਼ ਤੇ ਸੀਐਸਕੇ ਦੀਆਂ ਟੀਮਾਂ ਇਕ ਵਾਰ ਫਿਰ 20 ਅਪ੍ਰੈਲ ਨੂੰ ਵਾਨਖੇੜੇ ਸਟੇਡੀਅਮ ਵਿਚ ਭਿੜਨਗੀਆਂ। ਆਰਸੀਬੀ ਅਤੇ ਮੁੰਬਈ ਇੰਡੀਅਨਜ਼ ਇਸ ਸੀਜ਼ਨ 'ਚ ਇਕ-ਦੂਜੇ ਖਿਲਾਫ ਖੇਡਣਗੇ। ਇਹ ਮੈਚ 7 ਅਪ੍ਰੈਲ ਨੂੰ ਹੋਵੇਗਾ। ਇਸ ਸੀਜ਼ਨ ਦਾ ਪਹਿਲਾ ਡਬਲ ਹੈਡਰ 23 ਮਾਰਚ ਨੂੰ ਦੇਖਣ ਨੂੰ ਮਿਲੇਗਾ। ਦਿਨ ਦੇ ਪਹਿਲੇ ਮੈਚ ਵਿਚ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਵਿਚ ਪਿਛਲੇ ਸੀਜ਼ਨ ਦੇ ਫਾਈਨਲਿਸਟ ਸਨਰਾਈਜ਼ਰਜ਼ ਹੈਦਰਾਬਾਦ ਦਾ ਸਾਹਮਣਾ ਰਾਜਸਥਾਨ ਰਾਇਲਜ਼ ਨਾਲ ਹੋਵੇਗਾ।


13 ਮੈਦਾਨਾਂ 'ਤੇ ਖੇਡੇ ਜਾਣਗੇ ਮੁਕਾਬਲੇ 


10 ਟੀਮਾਂ ਦਾ ਆਈਪੀਐੱਲ 2025 ਸੀਜ਼ਨ 9 ਮਾਰਚ ਨੂੰ ਚੈਂਪੀਅਨਜ਼ ਟਰਾਫੀ ਦੇ ਫਾਈਨਲ ਤੋਂ 12 ਦਿਨ ਬਾਅਦ ਸ਼ੁਰੂ ਹੋਵੇਗਾ। ਇਹ ਟੂਰਨਾਮੈਂਟ 13 ਥਾਵਾਂ 'ਤੇ ਖੇਡਿਆ ਜਾਵੇਗਾ। ਦਸ ਘਰੇਲੂ ਮੈਦਾਨਾਂ ਤੋਂ ਇਲਾਵਾ, ਗੁਹਾਟੀ (ਰਾਜਸਥਾਨ ਰਾਇਲਜ਼ ਦਾ ਹੋਰ ਘਰੇਲੂ ਸਥਾਨ), ਧਰਮਸ਼ਾਲਾ (ਪੰਜਾਬ ਕਿੰਗਜ਼ ਦਾ ਹੋਰ ਘਰੇਲੂ ਸਥਾਨ) ਅਤੇ ਵਿਜ਼ਾਗ (ਦਿੱਲੀ ਕੈਪੀਟਲਜ਼ ਦਾ ਹੋਰ ਘਰੇਲੂ ਸਥਾਨ) ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਲਈ ਤਿਆਰ ਹਨ।


65 ਦਿਨਾਂ 'ਚ 74 ਮੈਚ


ਆਈਪੀਐੱਲ 2025 ਵਿਚ 65 ਦਿਨਾਂ ਵਿਚ ਕੁੱਲ 74 ਮੈਚ ਖੇਡੇ ਜਾਣਗੇ। ਲੀਗ ਪੜਾਅ 18 ਮਈ ਨੂੰ ਖਤਮ ਹੋਵੇਗਾ। ਜਦਕਿ ਪਲੇਆਫ 20 ਤੋਂ 25 ਮਈ ਤੱਕ ਖੇਡੇ ਜਾਣਗੇ। 2025 ਸੀਜ਼ਨ ਦਾ ਫਾਈਨਲ 25 ਮਈ ਨੂੰ ਈਡਨ ਗਾਰਡਨ 'ਚ ਖੇਡਿਆ ਜਾਵੇਗਾ। ਇਸ ਮੈਦਾਨ 'ਤੇ 23 ਮਈ ਨੂੰ ਕੁਆਲੀਫਾਇਰ 2 ਦਾ ਆਯੋਜਨ ਕੀਤਾ ਜਾਵੇਗਾ। ਐਲੀਮੀਨੇਟਰ ਅਤੇ ਕੁਆਲੀਫਾਇਰ-1 20 ਅਤੇ 21 ਮਈ ਨੂੰ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ, ਹੈਦਰਾਬਾਦ ਵਿਖੇ ਖੇਡੇ ਜਾਣਗੇ।

IPL 2025 Schedule Released 74 Matches In 65 Days Know When The First Match Will Be Played


Popular Posts
Just Now