KL Rahul Athiya Shetty-ਪਿਤਾ ਬਣੇ KL ਰਾਹੁਲ, ਪਤਨੀ ਆਥੀਆ ਸ਼ੈੱਟੀ ਨੇ ਦਿੱਤਾ ਇੱਕ ਨੰਨ੍ਹੀ ਪਰੀ ਨੂੰ ਜਨਮ
Admin / Sports
ਲਾਈਵ ਪੰਜਾਬੀ ਟੀਵੀ ਬਿਊਰੋ : ਭਾਰਤੀ ਕ੍ਰਿਕਟਰ ਕੇਐੱਲ ਰਾਹੁਲ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਕੇਐੱਲ ਰਾਹੁਲ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਅਤੇ ਬਾਲੀਵੁੱਡ ਅਦਾਕਾਰਾ ਆਥੀਆ ਸ਼ੈੱਟੀ ਨੇ ਇੱਕ ਪਿਆਰੀ ਬੱਚੀ ਨੂੰ ਜਨਮ ਦਿੱਤਾ ਹੈ। ਜੋੜੇ ਨੇ ਇਹ ਖੁਸ਼ਖਬਰੀ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਅਤੇ ਫਾਲੋਅਰਜ਼ ਨਾਲ ਸਾਂਝੀ ਕੀਤੀ।
ਦੋਵਾਂ ਨੇ ਇਹ ਖਬਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ 'ਤੇ ਲਿਖਿਆ ਸੀ ਕਿ 24.03.2025 ਨੂੰ ਇੱਕ ਬੱਚੀ ਦਾ ਜਨਮ ਹੋਇਆ। ਆਥੀਆ ਤੇ ਰਾਹੁਲ।
ਦੋਵਾਂ ਨੇ ਜਿਵੇਂ ਹੀ ਸੋਸ਼ਲ ਮੀਡੀਆ 'ਤੇ ਆਪਣੀ ਖੁਸ਼ੀ ਸਾਂਝੀ ਕੀਤੀ ਤਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਕਿਆਰਾ ਅਡਵਾਨੀ ਅਤੇ ਸ਼ਨਾਇਆ ਕਪੂਰ ਨੇ ਤੁਰੰਤ ਆਥੀਆ ਦੀ ਪੋਸਟ 'ਤੇ ਟਿੱਪਣੀ ਕੀਤੀ ਅਤੇ ਉਨ੍ਹਾਂ ਦੇ ਨਵਜੰਮੇ ਬੱਚੇ ਲਈ ਸ਼ੁਭਕਾਮਨਾਵਾਂ ਭੇਜੀਆਂ।
ਜ਼ਿਕਰਯੋਗ ਹੈ ਕਿ ਆਥੀਆ ਅਤੇ ਕੇਐੱਲ ਰਾਹੁਲ ਨੇ ਨਵੰਬਰ 2024 'ਚ ਗਰਭ ਅਵਸਥਾ ਦਾ ਐਲਾਨ ਕੀਤਾ ਸੀ। ਉਸ ਨੇ ਇੰਸਟਾਗ੍ਰਾਮ 'ਤੇ ਕੇਐੱਲ ਰਾਹੁਲ ਨਾਲ ਸਾਂਝੀ ਪੋਸਟ ਅਪਲੋਡ ਕੀਤੀ ਸੀ। ਦੱਸਣਯੋਗ ਹੈ ਕਿ ਚਾਰ ਸਾਲ ਤੱਕ ਡੇਟ ਕਰਨ ਤੋਂ ਬਾਅਦ ਆਥੀਆ ਅਤੇ ਕੇਐਲ ਰਾਹੁਲ ਨੇ 2023 ਵਿਚ ਵਿਆਹ ਕਰ ਲਿਆ ਸੀ।
KL Rahul Athiya Shetty KL Rahul Became A Father Wife Athiya Shetty Gave Birth To A Little Fairy