Lockdown 'ਚ ਇਸ ਵਿਅਕਤੀ ਨੇ ਕਰ 'ਤਾ ਅਨੌਖਾ ਕਮਾਲ, ਖੁਦ ਬਣਾਇਆ ਜਹਾਜ਼, ਹੁਣ ਯੂਰਪ ਦੀ ਕਰ ਰਿਹਾ ਸੈਰ
LPTV / Chandigarh
ਲਾਈਵ ਪੰਜਾਬੀ ਟੀਵੀ ਬਿਊਰੋ : ਕੋਵਿਡ-19 ਮਹਾਮਾਰੀ ਨੇ ਜਿਥੇ ਲਾਕਡਾਊਨ 'ਚ ਲੋਕਾਂ ਦਾ ਰੁਜ਼ਗਾਰ ਖੋਹ ਲਿਆ ਸੀ, ਓਥੇ ਹੀ ਇਸ ਲਾਕਡਾਊਨ ਦਾ ਕੁਝ ਉਦਮੀ ਲੋਕਾਂ ਨੇ ਘਰ ਰਹਿ ਕੇ ਵੀ ਲਾਹਾ ਲਿਆ। ਇਸੇ ਤਰ੍ਹਾਂ ਦੇਸ਼ ਦੇ ਇਕ ਹੁਨਰਮੰਦ ਵਿਅਕਤੀ ਦੀ ਖ਼ਬਰ ਮਿਲੀ ਹੈ, ਜਿਸ ਨੇ ਇਕ ਅਨੌਖਾ ਕਮਾਲ ਕਰ ਕੇ ਦਿਖਾ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਕੇਰਲ ਦਾ ਇਕ ਵਿਅਕਤੀ ਆਪਣੇ ਬਣਾਏ ਹਵਾਈ ਜਹਾਜ਼ ਵਿਚ ਆਪਣੇ ਪਰਿਵਾਰ ਨਾਲ ਯੂਰਪ ਦੀ ਯਾਤਰਾ ਕਰ ਰਿਹਾ ਹੈ। ਇਸ ਵਿਅਕਤੀ ਦਾ ਨਾਮ ਅਸ਼ੋਕ ਅਲੀਸੇਰਿਲ ਥਾਮਰਕਸ਼ਨ ਹੈ।
ਅਸ਼ੋਕ ਦਾ ਕਹਿਣਾ ਹੈ ਕੀ ਤਾਲਾਬੰਦੀ ਦੌਰਾਨ ਘਰ ਦੇ ਅੰਦਰ ਹੀ ਸੀਮਤ ਰਹਿਣ ਤੋਂ ਬਾਅਦ ਉਸ ਨੂੰ ਆਪਣਾ ਹਵਾਈ ਜਹਾਜ਼ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ ਸੀ। ਇਸ ਵਿਚਾਰ 'ਤੇ ਅਮਲ ਕਰਦੇ ਹੋਏ ਅਸ਼ੋਕ ਨੇ ਬਾਅਦ ਵਿਚ ਆਪਣੇ ਹਵਾਈ ਜਹਾਜ਼ ਨੂੰ ਬਣਾਉਣ ਸ਼ੁਰੂ ਕਰ ਦਿੱਤਾ।
ਇਸ ਹਵਾਈ ਜਹਾਜ਼ ਨੂੰ ਅਸ਼ੋਕ ਅਲੀਸੇਰਿਲ ਥਾਮਰਕਸ਼ਣ ਨੇ ਖੁਦ ਬਣਾਇਆ ਸੀ ।ਪ੍ਰਾਪਤ ਜਾਣਕਾਰੀ ਅਨੁਸਾਰ ਕੇਰਲ ਦੇ ਅਲਾਪੁਝਾ ਦੇ ਰਹਿਣ ਵਾਲੇ ਥਾਮਰਕਸ਼ਣ ਨੂੰ 4 ਸੀਟਾਂ ਵਾਲੇ ਹਵਾਈ ਜਹਾਜ਼ ਨੂੰ ਬਣਾਉਣ ਵਿਚ ਕਰੀਬ 18 ਮਹੀਨੇ ਲੱਗੇ ਸਨ। ਉਸਨੇ ਅਤੇ ਉਸਦੇ ਪਰਿਵਾਰ ਨੇ ਹਵਾਈ ਜਹਾਜ਼ ਬਣਾਉਣ ਲਈ ਇੱਕ-ਇੱਕ ਪੈਸਾ ਬਚਾਇਆ। ਉਨ੍ਹਾਂ ਦੀ ਪਤਨੀ ਅਭਿਲਾਸ਼ਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਜੋ ਵੀ ਕਮਾਈ ਕੀਤੀ ਸੀ, ਉਸ ਨੂੰ ਬਚਾ ਕੇ ਰੱਖਿਆ ਸੀ ਪਰ ਸਾਰੀ ਕਮਾਈ ਹਵਾਈ ਜਹਾਜ਼ ਲਈ ਲੋੜੀਂਦੇ ਸਾਜ਼ੋ-ਸਾਮਾਨ ਦੀ ਪ੍ਰਾਪਤੀ ਵਿੱਚ ਚਲੀ ਗਈ।
ਮੀਡੀਆ ਰਿਪੋਰਟਾਂ ਮੁਤਾਬਕ 4-ਸੀਟਰ ਏਅਰਕ੍ਰਾਫਟ ਮਾਡਲ 'ਸਲਿੰਗ TSI' ਦਾ ਨਾਂ 'ਜੀ-ਦੀਆ' ਰੱਖਿਆ ਗਿਆ ਹੈ, ਜਿਸ 'ਚ ਦੀਆ ਉਨ੍ਹਾਂ ਦੀ ਛੋਟੀ ਬੇਟੀ ਦਾ ਨਾਂ ਹੈ। ਤਾਮਰਕਸ਼ਨ ਆਪਣੀ ਮਾਸਟਰ ਡਿਗਰੀ ਹਾਸਲ ਕਰਨ ਲਈ 2006 ਵਿਚ ਯੂਕੇ ਚਲੇ ਗਏ ਅਤੇ ਵਰਤਮਾਨ ਵਿਚ ਫੋਰਡ ਮੋਟਰ ਕੰਪਨੀ ਲਈ ਕੰਮ ਕਰਦੇ ਹਨ।
ਥਾਮਰਕਸ਼ਨ, ਜਿਸ ਕੋਲ ਪਾਇਲਟ ਦਾ ਲਾਇਸੈਂਸ ਹੈ, ਹੁਣ ਤਕ ਆਪਣੇ ਪਰਿਵਾਰ ਨਾਲ ਚਾਰ ਸੀਟਾਂ ਵਾਲੇ ਸਵੈ-ਬਣਾਇਆ ਜਹਾਜ਼ ਵਿੱਚ ਜਰਮਨੀ, ਆਸਟ੍ਰੀਆ ਅਤੇ ਚੈੱਕ ਗਣਰਾਜ ਦਾ ਦੌਰਾ ਕਰ ਚੁੱਕਾ ਹੈ। ਉਸ ਨੇ ਦੱਸਿਆ ਕਿ ਸਹੀ ਚਾਰ-ਸੀਟਰ ਏਅਰਕ੍ਰਾਫਟ ਲੱਭਣ ਦੀ ਇਸ ਮੁਸ਼ਕਲ ਨੇ ਉਸ ਨੂੰ ਇਸ ਵਿਸ਼ੇ 'ਤੇ ਖੋਜ ਕਰਨ ਅਤੇ ਲਾਕਡਾਊਨ ਦੌਰਾਨ ਘਰੇਲੂ ਬਣੇ ਜਹਾਜ਼ਾਂ ਬਾਰੇ ਜਾਣਨ ਲਈ ਪ੍ਰੇਰਿਤ ਕੀਤਾ।
In Lockdown this person did a unique feat the plane he built himself is now touring Europe