ਅੱਜ ਵਿਸ਼ਵਕਰਮਾ ਪੂਜਾ ਦੇ ਮੌਕੇ 'ਤੇ ਬੈਂਕਾਂ ਵਿੱਚ ਛੁੱਟੀ ਨਹੀਂ ਸੋਨੇ-ਚਾਂਦੀ ਦਾ ਭਾਅ: ਅੱਜ ਸੋਨੇ-ਚਾਂਦੀ ਦੇ ਦਾਮ ਵਿੱਚ ਗਿਰਾਵਟ ਜਲੰਧਰ ਵਿੱਚ ਬਿਜਲੀ ਕਟੌਤੀ ਖ਼ਿਲਾਫ਼ ਅਕਾਲੀ ਦਲ ਦਾ ਪ੍ਰਦਰਸ਼ਨ, ਚੀਫ਼ ਇੰਜੀਨੀਅਰ ਦਫ਼ਤਰ ਦੇ ਬਾਹਰ ਫੂਕਿਆ CM ਭਗਵੰਤ ਮਾਨ ਦਾ ਪੁਤਲਾ ਦਿਵੰਗਤ ਸੁਸ਼ਾਂਤ ਸਿੰਘ ਰਾਜਪੂਤ ਦੀ ਸਾਬਕਾ ਮੈਨੇਜਰ ਦਿਸ਼ਾ ਸਾਲੀਅਨ ਦੀ ਮੌਤ ਨਾਲ ਜੁੜੇ ਵਿਵਾਦ 'ਤੇ ਅਦਾਕਾਰ ਸੂਰਜ ਪੰਚੋਲੀ ਨੇ ਤੋੜੀ ਚੁੱਪੀ ਦਿਲਜੀਤ ਨੇ ਵੈਂਬਲੀ 'ਤੇ 92,000 ਪ੍ਰਸ਼ੰਸਕਾਂ ਨਾਲ ਰਚਿਆ ਇਤਿਹਾਸ; ਐਡ ਸ਼ੀਰਨ, ਟੇਲਰ ਸਵਿਫਟ ਨੂੰ ਪਛਾੜਿਆ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਕੈਦੀ ਦੀ ਮੌਤ, ਕੈਦੀਆਂ ਨੇ ਕੀਤਾ ਜਮਕਰ ਹੰਗਾਮਾ ਜਲੰਧਰ ਵਿੱਚ ਪੁਲਿਸ ਤੋਂ ਬਚਣ ਲਈ ਕੋਰਟ ਬਿਲਡਿੰਗ ਤੋਂ ਕੁੱਦੇ ਗੈਂਗਸਟਰ ਅਮਨ-ਫਤੇਹ, ਦੋਵਾਂ ਦੀਆਂ ਲੱਤਾਂ ਟੁੱਟੀਆਂ ਜਲੰਧਰ ਵਿੱਚ ਬਿਸਕੁਟ-ਨਮਕੀਨ ਫੈਕਟਰੀ ਵਿੱਚ ਭਿਆਨਕ ਅੱਗ, ਲੱਖਾਂ ਦਾ ਸਟਾਕ ਸੜਕੇ ਸੁਆਹ ਮੱਕਾ ਦੇ ਨੇੜੇ ਹੂਤੀ ਡਰੋਨ ਇੰਟਰਸੈਪਟ, ਸਾਊਦੀ ਏਅਰ ਡਿਫੈਂਸ ਨੇ ਕੀਤਾ ਨਸ਼ਟ; ਹੂਤੀਆਂ ਨੇ ਕੀਤਾ ਇਨਕਾਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 17-09-2026

ਬੌਸ ਹੋ ਤੋਂ ਐਸਾ… ਕਰਮਚਾਰੀਆਂ ਨੂੰ ਦੀਵਾਲੀ ਤੋਹਫ਼ੇ ਵਜੋਂ ਵੰਡੀਆਂ ਕਾਰਾਂ, ਇਨ੍ਹਾਂ 'ਚੋਂ ਇਕ ਚਪੜਾਸੀ ਵੀ ਸ਼ਾਮਲ

ਬੌਸ ਹੋ ਤੋਂ ਐਸਾ… ਕਰਮਚਾਰੀਆਂ ਨੂੰ ਦੀਵਾਲੀ ਤੋਹਫ਼ੇ ਵਜੋਂ ਵੰਡੀਆਂ ਕਾਰਾ


LPTV / Chandigarh

ਨੈਸ਼ਨਲ ਡੈਸਕ: ਦੀਵਾਲੀ ਦਾ ਤਿਉਹਾਰ ਦੇਸ਼ ਦਾ ਸਭ ਤੋਂ ਵੱਡਾ ਤਿਉਹਾਰ ਮੰਨਿਆ ਜਾਂਦਾ ਹੈ। ਨੌਕਰੀ ਪੇਸ਼ੇ ਵਾਲਿਆ ਲਈ ਤਾਂ ਇਸ ਦਿਨ ਚਾਂਦੀ ਹੁੰਦੀ ਹੈ ਕਿਉਂਕਿ ਕੰਪਨੀ ਵੱਲੋਂ ਬੋਨਸ, ਗਿਫਟ ਤੇ ਹੋਰ ਕਈ ਦਿਲਖਿਚਮੀਆਂ ਚੀਜਾਂ ਮਿਲਦੀਆਂ ਹਨ। ਕਈ ਵਾਰ ਦੇ ਕੰਪਨੀਆਂ ਦੇ ਬੌਸ ਆਪਣੇ ਕਮਚਾਰੀਆਂ ਨੂੰ ਖੁਸ਼ ਕਰਨ ਲਈ ਅਜਿਹੇ ਗਿਫਟ ਦੇ ਦਿੰਦੇ ਹਨ, ਜਿਸ ਨੂੰ ਦੇਖ ਕੇ ਇਹ ਤਾਂ ਕਹਿਣਾ ਬਣਦਾ ਹੈ। ਬੌਸ ਹੋ ਤੋਂ ਐਸਾ….।
ਇਸੇ ਤਰ੍ਹਾਂ ਪੰਚਕੂਲਾ ਦੀ ਇਕ ਫਾਰਮਾ ਕੰਪਨੀ ਦੇ ਕਰਮਚਾਰੀਆਂ ਲਈ ਇਸ ਵਾਰ ਦੀਵਾਲੀ ਦਾ ਤਿਉਹਾਰ ਖਾਸ ਬਣ ਗਿਆ ਹੈ। ਇਸ ਕੰਪਨੀ ਦੇ ਮਾਲਕ ਨੇ ਆਪਣੇ ਕਰਮਚਾਰੀਆਂ ਨੂੰ ਦੀਵਾਲੀ ਦੇ ਤੋਹਫ਼ੇ ਵਜੋਂ ਕਾਰਾਂ ਗਿਫਟ ਕੀਤੀਆਂ ਹਨ। ਕੰਪਨੀ ਮਾਲਕ ਐੱਮਕੇ ਭਾਟੀਆ ਨੇ ਮੁਲਾਜ਼ਮਾਂ ਨੂੰ ਕਾਰਾਂ ਦੀਆਂ ਚਾਬੀਆਂ ਸੌਂਪੀਆਂ। ਭਾਟੀਆ ਆਪਣੀ ਕੰਪਨੀ ਦੇ ਕਰਮਚਾਰੀਆਂ ਨੂੰ ਕਰਮਚਾਰੀਆਂ ਦੇ ਤੌਰ 'ਤੇ ਜਾਣ ਦੀ ਬਜਾਏ ਮਸ਼ਹੂਰ ਹਸਤੀਆਂ ਅਤੇ ਸਿਤਾਰਿਆਂ ਵਜੋਂ ਸੰਬੋਧਿਤ ਕਰਦੇ ਹਨ। ਦੀਵਾਲੀ 'ਤੇ ਉਨ੍ਹਾਂ ਨੇ ਆਪਣੀ ਕੰਪਨੀ ਦੀਆਂ 12 ਸਟਾਰ ਹਸਤੀਆਂ ਨੂੰ ਟਾਟਾ ਪੰਚ ਕਾਰ ਗਿਫਟ ਕੀਤੀ। ਭਾਟੀਆ ਨੇ ਕਿਹਾ ਕਿ ਮਿਸਤਕਾਰਟ ਫਾਰਮਾ ਆਪਣੇ ਕਰਮਚਾਰੀਆਂ ਦੀ ਮਿਹਨਤ ਸਦਕਾ ਹੀ ਅੱਜ ਇਸ ਮੁਕਾਮ 'ਤੇ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਉਹ ਸੁਪਨਾ ਲੈ ਕੇ ਚੰਡੀਗੜ੍ਹ ਆਇਆ ਸੀ। ਇਸ ਸੁਪਨੇ ਨੂੰ ਸਾਕਾਰ ਕਰਨ ਵਿੱਚ ਇਨ੍ਹਾਂ ਮੁਲਾਜ਼ਮਾਂ ਦੀ ਸਭ ਤੋਂ ਵੱਡੀ ਭੂਮਿਕਾ ਹੈ। ਇਸ ਕਾਰਨ ਉਨ੍ਹਾਂ ਨੇ ਇਸ ਦੀਵਾਲੀ 'ਤੇ ਕਰਮਚਾਰੀਆਂ ਨੂੰ ਸ਼ਾਨਦਾਰ ਤੋਹਫਾ ਦੇਣ ਦਾ ਫੈਸਲਾ ਕੀਤਾ ਹੈ। ਕੁਝ ਸਮਾਂ ਪਹਿਲਾਂ ਉਸ ਨੇ ਮੁਲਾਜ਼ਮਾਂ ਨੂੰ ਕਿਹਾ ਸੀ ਕਿ ਉਹ ਉਨ੍ਹਾਂ ਨੂੰ ਕਾਰ ਗਿਫਟ ਕਰਨਗੇ ਅਤੇ ਅੱਜ ਉਸ ਨੇ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੇ 12 ਮੁਲਾਜ਼ਮਾਂ ਨੂੰ ਦੀਵਾਲੀ ਦੇ ਤੋਹਫੇ ਵਜੋਂ ਕਾਰਾਂ ਦਿੱਤੀਆਂ ਹਨ, ਜਲਦੀ ਹੀ 38 ਹੋਰ ਮੁਲਾਜ਼ਮਾਂ ਨੂੰ ਵੀ ਕਾਰਾਂ ਦਿੱਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਇਨ੍ਹਾਂ ਇਕ ਚਪੜਾਸੀ ਵੀ ਹੈ।
ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਕੰਪਨੀ ਦਾ ਆਫਿਸ ਬੁਆਏ ਵੀ ਉਨ੍ਹਾਂ ਲੋਕਾਂ 'ਚ ਸ਼ਾਮਲ ਹੈ, ਜਿਨ੍ਹਾਂ ਨੂੰ ਦੀਵਾਲੀ ਦਾ ਇਹ ਸ਼ਾਨਦਾਰ ਤੋਹਫਾ ਮਿਲਿਆ ਹੈ। ਮਿਟਸ ਹੈਲਥਕੇਅਰ ਨਾਂ ਦੀ ਕੰਪਨੀ ਦੇ ਮਾਲਕ ਦਾ ਕਹਿਣਾ ਹੈ ਕਿ ਇਨ੍ਹਾਂ ਮੁਲਾਜ਼ਮਾਂ ਦੀ ਮਿਹਨਤ ਸਦਕਾ ਹੀ ਅੱਜ ਉਹ ਇਸ ਮੁਕਾਮ ’ਤੇ ਪਹੁੰਚੇ ਹਨ। ਉਨ੍ਹਾਂ ਕਿਹਾ, ਇਹ ਕਰਮਚਾਰੀ ਸ਼ੁਰੂ ਤੋਂ ਹੀ ਉਨ੍ਹਾਂ ਦੇ ਨਾਲ ਹਨ। ਇਹ ਕਾਰ ਉਸ ਦੀ ਮਿਹਨਤ, ਇਮਾਨਦਾਰੀ ਅਤੇ ਭਰੋਸੇ ਦਾ ਇਨਾਮ ਹੈ।

Boss Ho to Esa Cars distributed as Diwali gifts to employees including a peon


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now