ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

ਪ੍ਰਧਾਨ ਮੰਤਰੀ ਦਾ ਵਿਵਾਦਿਤ ਬਿਆਨ, ਔਰਤਾਂ ਦਾ ਪਹਿਰਾਵਾ ਜਬਰ-ਜਨਾਹ ਦਾ ਕਾਰਨ!

Controversial-statement-of-the-p


Lptv / Chandigarh

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਔਰਤਾਂ ਨੂੰ ਜਿਨਸੀ ਹਿੰਸਾ ਲਈ ਜ਼ਿੰਮੇਵਾਰ ਠਹਿਰਾਇਆ ਹੈ ਤੇ ਉਨ੍ਹਾਂ ਨੂੰ 'ਪਰਦੇ' 'ਚ ਰਹਿਣ ਦੀ ਸਲਾਹ ਦਿੱਤੀ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਔਰਤਾਂ ਦੇ ਛੋਟੇ ਕੱਪੜੇ ਜਿਨਸੀ ਹਿੰਸਾ ਲਈ ਜ਼ਿੰਮੇਵਾਰ ਹਨ। ਇਹ ਗੱਲਾਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇੱਕ ਇੰਟਰਵਿਊ ਦੌਰਾਨ ਕਹੀਆਂ ਹਨ।
ਐਚਬੀਓ ਐਕਸਿਸ ਨਾਲ ਇੱਕ ਇੰਟਰਵਿਊ ਦੌਰਾਨ ਪੱਤਰਕਾਰ ਜੋਨਾਥਨ ਸਵੌਨ ਨੇ ਇਮਰਾਨ ਨੂੰ ਪਾਕਿਸਤਾਨ ਵਿੱਚ ਬਲਾਤਕਾਰ ਪੀੜਤ ਦੀ ਸਜ਼ਾ ਬਾਰੇ ਪੁੱਛਿਆ। ਇਸ 'ਤੇ ਇਮਰਾਨ ਖ਼ਾਨ ਨੇ ਕਿਹਾ,' 'ਜੇਕਰ ਕੋਈ ਔਰਤ ਬਹੁਤ ਘੱਟ ਕੱਪੜੇ ਪਹਿਨਦੀ ਹੈ, ਤਾਂ ਇਸ ਦਾ ਅਸਰ ਮਰਦਾਂ 'ਤੇ ਪਏਗਾ। ਉਹ ਰੋਬੋਟ ਨਹੀਂ। ਇਹ ਕੌਮਨ ਸੈਂਸ ਹੈ।” ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਮੈਂ ਬਲਾਤਕਾਰ ਪੀੜਤ ਬਾਰੇ ਕਦੇ ਕੋਈ ਟਿੱਪਣੀ ਨਹੀਂ ਕੀਤੀ। ਇਸ ਦੀ ਬਜਾਏ, ਮੈਂ ਸਿਰਫ ਇਹ ਕਿਹਾ ਕਿ ਪਰਦੇ ਦਾ ਸਿਸਟਮ ਸਮਾਜ ਵਿੱਚ ਫਸਣ ਤੋਂ ਬਚਾਉਂਦਾ ਹੈ।
PM ਇਮਰਾਨ ਨੇ ਕਿਹਾ ਕਿ ਪਾਕਿਸਤਾਨ ਵਿੱਚ ਕੋਈ ਡਿਸਕੋ ਜਾਂ ਨਾਈਟ ਕਲੱਬ ਨਹੀਂ। ਇੱਥੇ ਬਿਲਕੁਲ ਵੱਖਰਾ ਸਮਾਜ ਹੈ, ਇੱਥੇ ਜੀਵਨ ਦਾ ਢੰਗ ਵੱਖਰਾ ਹੈ। ਜੇ ਤੁਸੀਂ ਇੱਥੇ ਪਰਤਾਵੇ ਵਧਾਉਂਦੇ ਹੋ ਤੇ ਨੌਜਵਾਨਾਂ ਨੂੰ ਕਿਤੇ ਜਾਣ ਦਾ ਮੌਕਾ ਨਹੀਂ ਮਿਲਦਾ ਤੇ ਇਸ ਦੇ ਕੁਝ ਨਾ ਕੁਝ ਨਤੀਜੇ ਤਾਂ ਸਾਹਮਣੇ ਆਉਣਗੇ ਹੀ ਨਾ।"
ਦੱਸ ਦੇਈਏ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਇਸ ਬਿਆਨ ਦੀ ਪੂਰੀ ਦੁਨੀਆ ਵਿੱਚ ਚਰਚਾ ਹੋ ਰਹੀ ਹੈ। ਪਾਕਿਸਤਾਨ ਵਿੱਚ ਵਿਰੋਧੀ ਪਾਰਟੀਆਂ ਉਸ ਦੇ ਬਿਆਨ 'ਤੇ ਉਸ ਦੀ ਅਲੋਚਨਾ ਕਰ ਰਹੀਆਂ ਹਨ ਤੇ ਇਸ ਬਿਆਨ ਨੂੰ ਔਰਤਾਂ ਵਿਰੁੱਧੀ ਰਿਹਾ ਜਾ ਰਿਹਾ ਹੈ।

Controversial statement of the prime minister the dress of women is the cause of rape


Popular Posts
Just Now