ਗੈਂਗਸਟਰਾਂ ਦੇ ਐਨਕਾਉਂਟਰ ਮਗਰੋਂ ਕੈਬਨਿਟ ਮੰਤਰੀ ਮੀਤ ਹੇਅਰ ਨੇ ਅਹਿਮ ਪ੍ਰੈੱਸ ਕਾਨਫਰੰਸ, ਨੌਜਵਾਨਾਂ ਨੂੰ ਕੀਤੀ ਇਹ ਅਪੀਲ
LPTV / Chandigarh
ਲਾਈਵ ਪੰਜਾਬੀ ਟੀਵੀ ਬਿਊਰੋ: ਕੈਬਨਿਟ ਮੰਤਰੀ ਮੀਤ ਹੇਅਰ ਨੇ ਅੱਜ ਅੰਮ੍ਰਿਤਸਰ ਐਨਕਾਊਂਟਰ ਦੇ ਮੁੱਦੇ 'ਤੇ ਪ੍ਰੈੱਸ ਕਾਨਫਰੰਸ ਕੀਤੀ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਹੇਅਰ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਕਤਲਕਾਂਡ ਮਗਰੋਂ ਪੁਲਿਸ ਲਗਾਤਾਰ ਦੋਸ਼ੀਆਂ ਨੂੰ ਫੜ੍ਹਨ 'ਚ ਲੱਗੀ ਹੋਈ ਸੀ ਅਤੇ ਕਾਫ਼ੀ ਗ੍ਰਿਫ਼ਤਾਰੀਆਂ ਵੀ ਹੋਈਆਂ।
ਇਸ ਦੌਰਾਨ ਉਨ੍ਹਾਂ ਨੇ ਗੁਨਾਹਾਂ ਦੀਆਂ ਦੁਨੀਆਂ ਵਿਚ ਫਸੇ ਨੌਜਵਾਨਾਂ ਨੂੰ ਮੁੱਖ ਧਾਰਾ ਵਿਚ ਪਰਤਣ ਆਉਣ ਦੀ ਅਪੀਲ ਕੀਤੀ। ਮੀਤ ਹੇਅਰ ਨੇ ਕਿਹਾ ਕਿ ਜਿਹੜੇ ਨੌਜਵਾਨ ਇੰਨ੍ਹਾਂ ਕੰਮਾਂ 'ਚ ਲੱਗੇ ਹੋਏ ਹਨ, ਉਹ ਉਨ੍ਹਾਂ ਨੂੰ ਅਪੀਲ ਕਰਦੇ ਹਨ ਕਿ ਉਹ ਉਨ੍ਹਾਂ ਮਾਪਿਆਂ ਦੇ ਹਾਲਾਤ ਦੇਖਣ, ਜਿਨ੍ਹਾਂ ਦੇ ਪੁੱਤ ਇੰਝ ਚਲੇ ਜਾਂਦੇ ਹਨ।
ਅੱਜ ਸਾਡੀ ਸਰਕਾਰ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਇਕੱਠਾ ਕਰ ਰਹੀ ਹੈ। ਸਾਡੀ ਸਰਕਾਰ ਅਪਰਾਧਾਂ ਵਿਰੁੱਧ ਸਖ਼ਤ ਕਾਰਵਾਈ ਕਰ ਰਹੀ ਹੈ ਤੇ ਕੱਲ੍ਹ ਦੀ ਕਾਰਵਾਈ ਇਸ ਦਾ ਸਿੱਧਾ ਸੁਨੇਹਾ ਹੈ। ਇਹ ਕੋਈ ਪੁਰਾਣੀ ਸਰਕਾਰ ਨਹੀਂ ਜੋ ਇਨ੍ਹਾਂ ਗੈਂਗਸਟਰਾਂ ਦੇ ਨਾਲ ਚੱਲੇਗੀ ਤੇ ਇਨ੍ਹਾਂ ਨੂੰ ਤਾਕਤ ਦੇਵੇਗੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੱਲ੍ਹ ਗੈਂਗਸਟਰ ਦੀ ਮਾਂ ਨੇ ਕਿਹਾ ਕਿ ਮੈਂ ਲਾਸ਼ ਲੈਣ ਨਹੀਂ ਜਾਵਾਂਗੀ। ਇਸ ਨਾਲ ਸੁਨੇਹਾ ਮਿਲੇਗੀ ਕਿ ਅਪਰਾਧ ਛੱਡ ਕੇ ਵਾਪਸ ਪਰਤ ਆਓ।
After the encounter with the gangsters Cabinet Minister Meet Hare made this appeal to the youth at an important press conference