ਦਸਵੀਂ 'ਚੋਂ ਘੱਟ ਨੰਬਰ ਆਉਣ 'ਤੇ ਵਿਦਿਆਰਥਣ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
LPTV / Chandigarh
ਲਾਈਵ ਪੰਜਾਬੀ ਟੀਵੀ ਬਿਊਰੋ : ਅਬੋਹਰ : ਸਥਾਨਕ ਜੰਮੂ ਬਸਤੀ ਵਾਸੀ ਤੇ ਦਿੱਲੀ 'ਚ ਪੜ੍ਹਨ ਵਾਲੀ ਵਿਦਿਆਰਥਣ ਵੱਲੋਂ ਐਤਵਾਰ ਨੂੰ ਘਰ 'ਚ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ। ਮਿ੍ਤਕ ਲੜਕੀ ਦੀ ਲਾਸ਼ ਨੂੰ ਥਾਣਾ ਸਿਟੀ ਪੁਲਿਸ ਨੇ ਸਮਾਜ ਸੇਵੀ ਸੰਸਥਾ ਦੇ ਸੇਵਾਦਾਰਾਂ ਦੀ ਮਦਦ ਨਾਲ ਸਰਕਾਰੀ ਹਸਪਤਾਲ ਦੇ ਮੁਰਦਾ ਘਰ 'ਚ ਰੱਖਿਆ ਗਿਆ ਹੈ।
ਜਾਣਕਾਰੀ ਅਨੁਸਾਰ ਸਥਾਨਕ ਜੰਮੂ ਬਸਤੀ ਵਾਸੀ ਅੰਜਲੀਨਾ ਪੁੱਤਰੀ ਅਜੀਤੋ ਦੇਵਨਾਥ ਦਿੱਲੀ ਦੇ ਇਕ ਸਕੂਲ 'ਚ ਦਸਵੀਂ ਜਮਾਤ ਦੀ ਵਿਦਿਆਰਥਣ ਸੀ। ਬੀਤੇ ਦਿਨੀਂ ਇਸ ਦਾ ਨਤੀਜਾ ਆਇਆ ਸੀ, ਜਿਸ 'ਚ ਉਸ ਦੇ ਘੱਟ ਨੰਬਰ ਆਏ ਸਨ, ਇਸ ਕਾਰਨ ਉਹ ਪਰੇਸ਼ਾਨ ਰਹਿੰਦੀ ਸੀ ਕਿਉਂਕਿ ਉਹ ਵਿਦੇਸ਼ ਜਾਣਾ ਚਾਹੁੰਦੀ ਸੀ ਤੇ 10ਵੀਂ ਵਿਚ ਘੱਟ ਨੰਬਰ ਆਉਣ ਕਾਰਨ ਕਾਫ਼ੀ ਨਿਰਾਸ਼ ਸੀ। ਅੱਜ ਸਵੇਰੇ ਉਹ ਆਪਣੀ ਮਾਤਾ ਨਾਲ ਚਰਚ ਗਈ ਸੀ, ਉੱਥੋਂ ਬਹਾਨੇ ਨਾਲ ਘਰ ਵਾਪਸ ਆਈ ਤੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਜਦ ਕੁਝ ਸਮੇਂ ਬਾਅਦ ਉਸ ਦੀ ਮਾਂ ਘਰ ਮੁੜੀ ਤਾਂ ਅੰਜਲੀਨਾ ਨੂੰ ਫਾਹੇ 'ਤੇ ਲਟਕਿਆ ਦੇਖ ਕੇ ਪੁਲਿਸ ਨੂੰ ਸੂਚਿਤ ਕੀਤਾ। ਦੱਸਿਆ ਜਾ ਰਿਹਾ ਹੈ ਕਿ ਮਿ੍ਤਕਾ ਦਸਵੀਂ 'ਚੋਂ ਘੱਟ ਨੰਬਰ ਆਉਣ ਕਾਰਨ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦੀ ਸੀ।
The student committed suicide by hanging herself after getting lower marks in the tenth standard