ਦੋਪਹੀਆ ਵਾਹਨ ਚਲਾਉਣ ਵਾਲਿਆਂ ਲਈ ਨਵੇਂ ਨਿਯਮ ਲਾਗੂ, ਸਿੱਖ ਔਰਤਾਂ ਲਈ ਲਾਗੂ ਕੀਤਾ ਇਹ ਨਿਯਮ, ਪੜ੍ਹੋ ਖ਼ਬਰ
LPTV / Chandigarh
ਲਾਈਵ ਪੰਜਾਬੀ ਟੀਵੀ ਬਿਊਰੋ : ਚੰਡੀਗੜ੍ਹ ਪ੍ਰਸ਼ਾਸਨ ਨੇ ਹੁਣ ਦੋਪਹੀਆ ਵਾਹਨ ਚਲਾਉਣ ਲਈ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ। ਰੋਡ ਸੇਫਟੀ ਕੌਂਸਲ ਦੀ ਬੁੱਧਵਾਰ ਨੂੰ ਹੋਈ ਬੈਠਕ ‘ਚ ਇਹ ਫੈਸਲਾ ਲਿਆ ਗਿਆ ਹੈ। ਇਸ ਦੌਰਾਨ ਹੁਣ ਔਰਤਾਂ ਲਈ ਵੀ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੇਟ ਜ਼ਰੂਰੀ ਹੋਵੇਗਾ ਅਤੇ ਇਸ ਦੌਰਾਨ ਸਿੱਖ ਔਰਤਾਂ ਨੂੰ ਰਾਹਤ ਦਿੱਤੀ ਗਈ ਹੈ ਪਰ ਜੇਕਰ ਉਹਨਾਂ ਨੇ ਦਸਤਾਰ ਵੀ ਨਾ ਬੰਨੀ ਹੋਈ ਤਾਂ ਉਨਾਂ ਨੂੰ ਵੀ ਚਲਾਨ ਭਰਨਾ ਪਵੇਗਾ।ਇਸ ਦੇ ਨਾਲ ਹੀ ਚੰਡੀਗੜ੍ਹ ਵਿਚ ਹੈਲਮੇਟਾਂ ਦੀ ਰਿਕਾਰਡ ਖਰੀਦਦਾਰੀ ਹੋ ਰਹੀ ਹੈ।
ਰੋਡ ਸੇਫਟੀ ਕੌਂਸਲ ਦੀ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਟ੍ਰੈਫਿਕ ਸੁਰੱਖਿਆ ਦੇ ਮੁੱਦੇ ਵਿਚਾਰੇ ਗਏ। ਪ੍ਰਸ਼ਾਸਨ ਨੇ ਫੈਸਲਾ ਕੀਤਾ ਹੈ ਕਿ ਕੇਂਦਰ ਸਰਕਾਰ ਵੱਲੋਂ ਮੋਟਰ ਵਹੀਕਲ ਐਕਟ ਵਿੱਚ ਕੀਤੀ ਗਈ ਸੋਧ ਨੂੰ ਯੂਟੀ ਚੰਡੀਗੜ੍ਹ ਵਿੱਚ ਹੀ ਲਾਗੂ ਕੀਤਾ ਜਾਵੇਗਾ। ਜਲਦੀ ਹੀ ਇਸ ਮਤੇ ਨੂੰ ਅੰਤਿਮ ਮਨਜ਼ੂਰੀ ਲਈ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਕੋਲ ਭੇਜਿਆ ਜਾਵੇਗਾ। ਵਧ ਰਹੇ ਸੜਕ ਹਾਦਸਿਆਂ ਦੇ ਮੱਦੇਨਜ਼ਰ ਇਸ ਮਾਮਲੇ ਵਿੱਚ ਸਖ਼ਤ ਰੁਖ਼ ਅਪਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਰਾਜ ਪੱਧਰੀ ਸੜਕ ਸੁਰੱਖਿਆ ਕੌਂਸਲ ਦੀ ਮੀਟਿੰਗ ਵਿੱਚ ਗ੍ਰਹਿ ਸਕੱਤਰ, ਵਿੱਤ ਸਕੱਤਰ, ਡੀਸੀ, ਐਸਐਸਪੀ ਟਰੈਫਿਕ, ਟਰਾਂਸਪੋਰਟ ਸਕੱਤਰ, ਟਾਊਨ ਪਲਾਨਰ ਵੀ ਹਾਜ਼ਰ ਸਨ।
ਇਹ ਹਨ ਨਵੇਂ ਨਿਯਮ
ਹੁਕਮਾਂ ਅਨੁਸਾਰ ਜੇਕਰ ਤੁਸੀ ਦੋ ਪਹੀਆ ਵਾਹਨ ਦੇ ਪਿੱਛੇ ਵੀ ਬੈਠੇ ਹੋਏ ਹੋ ਤਾਂ ਵੀ ਤੁਹਾਡੇ ਲਈ ਹੈਲਮੇਟ ਜ਼ਰੂਰੀ ਹੈ। ਜੇਕਰ ਪਿੱਛੇ ਬੈਠੀ ਸਿੱਖ ਔਰਤ ਪੱਗ ਬੰਨ੍ਹਦੀ ਹੈ ਤਾਂ ਉਸ ਨੂੰ ਛੋਟ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਸ਼ਹਿਰ ਵੱਖ-ਵੱਖ ਥਾਵਾਂ ‘ਤੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਇੰਟੈਗਰੇਟਿਡ ਕਮਾਂਡ ਕੰਟਰੋਲ ਸੈਂਟਰ ਵਿਚ ਬੈਠੇ ਕਰਮਚਾਰੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟ ਕੇ ਆਨਲਾਈਨ ਭੇਜਦੇ ਹਨ।
ਚੰਡੀਗੜ੍ਹ ਪ੍ਰਸ਼ਾਸਨ ਨੇ ਹੁਣ ਦੋਪਹੀਆ ਵਾਹਨ ਚਲਾਉਣ ਲਈ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ। ਰੋਡ ਸੇਫਟੀ ਕੌਂਸਲ ਦੀ ਬੁੱਧਵਾਰ ਨੂੰ ਹੋਈ ਬੈਠਕ ‘ਚ ਇਹ ਫੈਸਲਾ ਲਿਆ ਗਿਆ ਹੈ। ਇਸ ਦੌਰਾਨ ਹੁਣ ਔਰਤਾਂ ਲਈ ਵੀ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੇਟ ਜ਼ਰੂਰੀ ਹੋਵੇਗਾ ਅਤੇ ਇਸ ਦੌਰਾਨ ਸਿੱਖ ਔਰਤਾਂ ਨੂੰ ਰਾਹਤ ਦਿੱਤੀ ਗਈ ਹੈ ਪਰ ਜੇਕਰ ਉਹਨਾਂ ਨੇ ਦਸਤਾਰ ਵੀ ਨਾ ਬੰਨੀ ਹੋਈ ਤਾਂ ਉਨਾਂ ਨੂੰ ਵੀ ਚਲਾਨ ਭਰਨਾ ਪਵੇਗਾ।ਇਸ ਦੇ ਨਾਲ ਹੀ ਚੰਡੀਗੜ੍ਹ ਵਿਚ ਹੈਲਮੇਟਾਂ ਦੀ ਰਿਕਾਰਡ ਖਰੀਦਦਾਰੀ ਹੋ ਰਹੀ ਹੈ।
ਰੋਡ ਸੇਫਟੀ ਕੌਂਸਲ ਦੀ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਟ੍ਰੈਫਿਕ ਸੁਰੱਖਿਆ ਦੇ ਮੁੱਦੇ ਵਿਚਾਰੇ ਗਏ। ਪ੍ਰਸ਼ਾਸਨ ਨੇ ਫੈਸਲਾ ਕੀਤਾ ਹੈ ਕਿ ਕੇਂਦਰ ਸਰਕਾਰ ਵੱਲੋਂ ਮੋਟਰ ਵਹੀਕਲ ਐਕਟ ਵਿੱਚ ਕੀਤੀ ਗਈ ਸੋਧ ਨੂੰ ਯੂਟੀ ਚੰਡੀਗੜ੍ਹ ਵਿੱਚ ਹੀ ਲਾਗੂ ਕੀਤਾ ਜਾਵੇਗਾ। ਜਲਦੀ ਹੀ ਇਸ ਮਤੇ ਨੂੰ ਅੰਤਿਮ ਮਨਜ਼ੂਰੀ ਲਈ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਕੋਲ ਭੇਜਿਆ ਜਾਵੇਗਾ। ਵਧ ਰਹੇ ਸੜਕ ਹਾਦਸਿਆਂ ਦੇ ਮੱਦੇਨਜ਼ਰ ਇਸ ਮਾਮਲੇ ਵਿੱਚ ਸਖ਼ਤ ਰੁਖ਼ ਅਪਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਰਾਜ ਪੱਧਰੀ ਸੜਕ ਸੁਰੱਖਿਆ ਕੌਂਸਲ ਦੀ ਮੀਟਿੰਗ ਵਿੱਚ ਗ੍ਰਹਿ ਸਕੱਤਰ, ਵਿੱਤ ਸਕੱਤਰ, ਡੀਸੀ, ਐਸਐਸਪੀ ਟਰੈਫਿਕ, ਟਰਾਂਸਪੋਰਟ ਸਕੱਤਰ, ਟਾਊਨ ਪਲਾਨਰ ਵੀ ਹਾਜ਼ਰ ਸਨ।
ਇਹ ਹਨ ਨਵੇਂ ਨਿਯਮ
ਹੁਕਮਾਂ ਅਨੁਸਾਰ ਜੇਕਰ ਤੁਸੀ ਦੋ ਪਹੀਆ ਵਾਹਨ ਦੇ ਪਿੱਛੇ ਵੀ ਬੈਠੇ ਹੋਏ ਹੋ ਤਾਂ ਵੀ ਤੁਹਾਡੇ ਲਈ ਹੈਲਮੇਟ ਜ਼ਰੂਰੀ ਹੈ। ਜੇਕਰ ਪਿੱਛੇ ਬੈਠੀ ਸਿੱਖ ਔਰਤ ਪੱਗ ਬੰਨ੍ਹਦੀ ਹੈ ਤਾਂ ਉਸ ਨੂੰ ਛੋਟ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਸ਼ਹਿਰ ਵੱਖ-ਵੱਖ ਥਾਵਾਂ ‘ਤੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਇੰਟੈਗਰੇਟਿਡ ਕਮਾਂਡ ਕੰਟਰੋਲ ਸੈਂਟਰ ਵਿਚ ਬੈਠੇ ਕਰਮਚਾਰੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟ ਕੇ ਆਨਲਾਈਨ ਭੇਜਦੇ ਹਨ।
New rules for two wheeler drivers implemented for Sikh women Read this news news