ਪਾਣੀ ਨੂੰ ਲੈ ਕੇ ਹੋਇਆ ਝਗੜਾ, ਪਿੰਡ ਕੋਲਿਆਂਵਾਲੀ ਦੇ ਖੇਤਾਂ ‘ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 6 ਫੱਟੜ
LPTV / Chandigarh
ਲਾਈਵ ਪੰਜਾਬੀ ਟੀਵੀ ਬਿਊਰੋ: ਮਲੋਟ ਦੇ ਪਿੰਡ ਕੋਲਿਆਂਵਾਲੀ ਦੇ ਖੇਤਾਂ ਵਿਚ ਬੀਤੇ ਦਿਨ ਦੁਪਹਿਰ ਨੂੰ ਖੇਤਾਂ ਵਿਚ ਅੰਨ੍ਹੇਵਾਹ ਗੋਲੀਆਂ ਚੱਲੀਆਂ। ਖੇਤਾਂ 'ਚ ਪਾਣੀ ਲਾਉਣ ਨੂੰ ਲੈ ਕੇ ਦੋ ਧਿਰਾਂ ਵਿਚ ਹੋਏ ਝਗੜੇ ਮਗਰੋਂ ਗੋਲੀਬਾਰੀ ਹੋ ਗਈ, ਜਿਸ 'ਚ ਇਕ ਧਿਰ ਵੱਲੋਂ ਫਾਇਰਿੰਗ ਕੀਤੀ ਗਈ, ਜਿਸ ਕਰਕੇ ਦੂਜੇ ਧਿਰ ਦੇ 6 ਬੰਦੇ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀ ਕਿਸਾਨ ਸਿਵਲ ਹਸਪਤਾਲ ਵਿੱਚ ਦਾਖ਼ਲ ਹਨ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਖਮੀਆਂ ਦੀ ਪਛਾਣ ਜਗਪ੍ਰੀਤ ਸਿੰਘ (26) ਪੁੱਤਰ ਚਰਨਜੀਤ ਸਿੰਘ,ਰਣਜੀਤ ਸਿੰਘ (50) ਸਾਲ ਪੂੱਤਰ ਹਰਭਜਨ ਸਿੰਘ,ਸੁਖਦੀਪ ਸਿੰਘ (44) ਪੁੱਤਰ ਸੂਬਾ ਸਿੰਘ, ਮਹਾਵੀਰ ਸਿੰਘ (26) ਪੁੱਤਰ ਗੁਰਦੇਵ ਸਿੰਘ, ਗੁਰਪ੍ਰੀਤ ਸਿੰਘ (36) ਸਾਲ ਪੁੱਤਰ ਗੁਰਲਾਲ ਸਿੰਘ,ਪਵਨਪ੍ਰੀਤ (23) ਪੁੱਤਰ ਜੂਗਰਾਜ ਸਿੰਘ ਵਜੋਂ ਹੋਈ ਹੈ।
ਕਿਸਾਨਾਂ ਨੇ ਦੱਸਿਆ ਕਿ ਥਾਣਾ ਕਬਰਵਾਲਾ ਪੁਲਿਸ ਪਹਿਲਾਂ ਹੀ ਉਨ੍ਹਾਂ ਦੇ ਹਥਿਆਰ ਜਮ੍ਹਾਂ ਕਰਵਾ ਚੁੱਕੀ ਹੈ। ਉਸ ਨੇ ਦੋਸ਼ ਲਾਇਆ ਕਿ ਕੁਲਦੀਪ ਸਿੰਘ ਅਤੇ ਉਸ ਦੇ ਸਾਥੀਆਂ ਨੇ ਉਨ੍ਹਾਂ ਦੀਆਂ ਬੰਦੂਕਾਂ ਤੋਂ ਕਰੀਬ 10 ਗੋਲੀਆਂ ਚਲਾਈਆਂ।
A dispute over water resulted in indiscriminate firing in the fields of Kolianwali village 6 shots were fired