ਸੋਨਾਲੀ ਦੀ ਮੌਤ ਤੋਂ ਪਹਿਲਾਂ ਦੀ ਇੱਕ ਹੋਰ ਵੀਡੀਓ ਆਈ ਸਾਹਮਣੇ, ਕਰੀਬੀ ਨੇ ਵੀ ਖੋਲ੍ਹੇ ਕਈ ਅਹਿਮ ਰਾਜ਼
LPTV / Chandigarh
ਲਾਈਵ ਪੰਜਾਬੀ ਟੀਵੀ ਬਿਊਰੋ: ਗੋਆ ਦੇ ਕਰਲੀਜ਼ ਪਬ ਦੀ CCTV ਫੁਟੇਜ ਸਾਹਮਣੇ ਆਈ ਹੈ, ਜਿੱਥੇ ਸੋਨਾਲੀ ਫੋਗਾਟ ਦੇ ਪੀਏ ਸੁਧੀਰ ਸਾਂਗਵਾਨ ਅਤੇ ਸੋਨਾਲੀ ਨੂੰ ਇਕੱਠੇ ਡਾਂਸ ਕਰਦੇ ਦੇਖਿਆ ਜਾ ਸਕਦਾ ਹੈ। CCTV ਫੁਟੇਜ ‘ਚ ਇਹ ਵੀ ਦਿਖਾਈ ਦੇ ਰਿਹਾ ਹੈ ਕਿ ਸੁਧੀਰ ਸੋਨਾਲੀ ਨੂੰ ਜ਼ਬਰਦਸਤੀ ਆਪਣੇ ਹੱਥ ਨਾਲ ਡ੍ਰਿੰਕ ਪਿਲਾ ਰਿਹਾ ਹੈ।
ਦੱਸ ਦੇਈਏ ਕਿ ਸੋਨਾਲੀ ਦੀ ਮੌਤ ਦੇ ਮਾਮਲੇ ਵਿੱਚ ਹੁਣ ਤੱਕ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿੱਚ ਸੋਨਾਲੀ ਦਾ ਪੀਏ ਸੁਧੀਰ ਸਾਂਗਵਾਨ, ਦੋਸਤ ਸੁਖਵਿੰਦਰ, ਗੋਆ ਕਰਲੀਜ਼ ਪੱਬ ਦਾ ਮਾਲਕ ਅਤੇ ਡਰੱਗ ਪੈਡਲਰ ਸ਼ਾਮਲ ਹਨ।
ਅਦਾਲਤ ਨੇ ਸੁਧੀਰ ਅਤੇ ਦੋਸਤ ਸੁਖਵਿੰਦਰ ਨੂੰ 10 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਇਨ੍ਹਾਂ ਦੋਵਾਂ ‘ਤੇ ਸੋਨਾਲੀ ਦੀ ਹੱਤਿਆ ਦਾ ਦੋਸ਼ ਹੈ। ਪੁਲਿਸ ਨੇ ਸੋਨਾਲੀ ਦੀ ਮੌਤ ਵਿੱਚ ਕਤਲ ਦੀ ਧਾਰਾ ਵੀ ਜੋੜ ਦਿੱਤੀ ਹੈ।
ਸੋਨਾਲੀ ਦੇ ਮਾਮਲੇ ‘ਚ ਪੁਲਸ ਕਾਰਵਾਈ ਕਰ ਰਹੀ ਹੈ ਪਰ ਇਸ ਦੌਰਾਨ ਇਕ ਹੋਰ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਗਿਆ ਹੈ। ਸੋਨਾਲੀ ਫੋਗਾਟ ਦੇ ਕਰੀਬੀ ਵਿਅਕਤੀ ਰਿਸ਼ਭ ਬੈਨੀਵਾਲ ਨੇ ਇੱਕ ਨਿਊਜ਼ ਚੈਨਲ ਨੂੰ ਸਨਸਨੀਖੇਜ਼ ਜਾਣਕਾਰੀ ਦਿੱਤੀ ਹੈ।
ਰਿਸ਼ਭ ਬੈਨੀਵਾਲ ਨੇ ਦਾਅਵਾ ਕੀਤਾ ਹੈ ਕਿ ਦੋਸ਼ੀ ਸੁਧੀਰ ਸਾਂਗਵਾਨ ਨੇ ਸੋਨਾਲੀ ਫੋਗਾਟ ਨੂੰ ਕਾਬੂ ‘ਚ ਰੱਖਣ ਲਈ ਤਾਂਤਰਿਕ ਦਾ ਇਸਤੇਮਾਲ ਕਰਦੇ ਸਨ, ਜਿਸ ਲਈ ਉਸ ਨੇ ਤਾਂਤਰਿਕ ਨੂੰ ਕਈ ਵਾਰ ਫਾਰਮ ਹਾਊਸ ‘ਤੇ ਬੁਲਾਇਆ ਸੀ।
ਰਿਸ਼ਭ ਬੈਨੀਵਾਲ ਨੇ ਸੁਧੀਰ ਸਾਂਗਵਾਨ ‘ਤੇ ਹੋਰ ਵੀ ਦੋਸ਼ ਲਾਏ ਹਨ। ਰਿਸ਼ਭ ਨੇ ਕਿਹਾ, ”ਸੋਨਾਲੀ ਦੀ ਧੀ ਯਸ਼ੋਧਰਾ ਨੂੰ ਵੀ ਸੁਧੀਰ ਤੋਂ ਖਤਰਾ ਹੈ, ਮੇਰੀ ਮੌਜੂਦਗੀ ‘ਚ ਉਸ ਨੇ ਸੋਨਾਲੀ ਨਾਲ ਗਲਤ ਵਿਵਹਾਰ ਕੀਤਾ। ਉਸ ਕੋਲ ਕੁਝ ਅਜਿਹਾ ਸੀ ਜਿਸ ਨਾਲ ਸੋਨਾਲੀ ਉਸ ਦਾ ਕਹਿਣਾ ਮੰਨਦੀ ਸੀ। ਮੈਂ ਸੋਨਾਲੀ ਨੂੰ ਉਸ ਦੇ ਅਪਰਾਧਿਕ ਰਿਕਾਰਡ ਬਾਰੇ ਦੱਸਿਆ ਕਿ ਕਿਸਾਨਾਂ ਨਾਲ ਧੋਖਾਧੜੀ ਦੀ ਗੱਲ ਕੀਤੀ।
Another video before Sonalis death came out Karibi also revealed many important secrets