ਗਾਇਕ ਜੀ ਖਾਨ 'ਤੇ ਧਾਰਾ 295-ਏ ਤਹਿਤ ਦਰਜ ਹੋਇਆ ਮਾਮਲਾ, ਜਾਣੋ ਮਾਮਲਾ
LPTV / Chandigarh
ਲਾਈਵ ਪੰਜਾਬੀ ਟੀਵੀ ਬਿਊਰੋ: ਗਾਇਕ ਜੀ ਖਾਨ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਉਸ ਖਿਲਾਫ ਲੁਧਿਆਣਾ ਵਿਚ ਧਾਰਾ 295-ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਗਣਪਤੀ ਵਿਸਰਜਨ ਮੌਕੇ ਇਕ ਗੀਤ ਗਾਣ ‘ਤੇ ਗਾਇਕ ਜੀ ਖਾਨ ਤੇ ਭਾਜਪਾ ਨੇਤਾ ਹਨੀ ਬੇਦੀ ‘ਤੇ ਕੇਸ ਦਰਜ ਕੀਤਾ ਗਿਆ ਹੈ। ਭਾਵੇਂ ਸਿੰਗਰ ਨੇ ਇਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਮਾਫੀ ਮੰਗੀ ਸੀ ਪਰ ਸ਼ਿਵਸੈਨਾ ਦੇ ਨੇਤਾਵਾਂ ਨੇ ਕਿਹਾ ਸੀ ਕਿ ਮਾਫੀ ਨਹੀਂ, FIR ਦਰਜ ਹੋਵੇ।
ਸ਼ਿਵ ਸੈਨਾ ਪੰਜਾਬ ਦੇ ਨੇਤਾ ਅਮਿਤ ਅਰੋੜਾ ਨੇ ਥਾਣਾ ਡਵੀਜ਼ਨ ਨੰਬਰ 2 ਵਿਚ ਜੀ ਖਾਨ ਤੇ ਭਾਜਪਾ ਨੇਤਾ ਹਨੀ ਬੇਦੀ ਖਿਲਾਫ ਸ਼ਿਕਾਇਤ ਦਿੱਤੀ ਸੀ। ਅਰੋੜਾ ਨੇ ਕਿਹਾ ਸੀ ਕਿ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਮਾਮਲਾ ਦਰਜ ਨਹੀਂ ਕੀਤਾ ਜਾਂਦਾ ਤਾਂ ਸ਼ਿਵ ਸੈਨਾ ਵੱਡਾ ਸੰਘਰਸ਼ ਕਰ ਸਕਦੀ ਹੈ। ਦੱਸ ਦੇਈਏ ਕਿ ਗਣਪਤੀ ਵਿਸਰਜਨ ਮੌਕੇ ਪੰਜਾਬੀ ਗਾਇਕ ਜੀ ਖਾਨ ਨੂੰ ਸਮਾਰੋਹ ਵਿਚ ਗਾਉਣ ਲਈ ਬੁਲਾਇਆ ਗਿਆ ਸੀ।ਸਮਾਰੋਹ ਵਿਚ ਸਿੰਗਰ ਨੇ ਕੁਝ ਪੰਜਾਬੀ ਗੀਤ ਜਿਵੇਂ ਕਿ ‘ਪੈੱਗ ਮੋਟੇ-ਮੋਟੇ ਲਾ ਦੇ ਹਾਨ ਦੀਏ, ਤੇਰੇ ਵਿਚ ਵੱਜਣ ਨੂੰ ਜੀ ਕਰਦਾ’, ‘ਚੋਲੀ ਕੇ ਪੀਛੇ ਕਯਾ ਹੈ’ ਪੇਸ਼ ਕੀਤੇ ਸਨ। ਇਸ ਦੇ ਬਾਅਦ ਮਾਮਲਾ ਗਰਮਾ ਗਿਆ। ਕਲ੍ਹ ਦੇਰ ਸ਼ਾਮ ਸ਼ਿਵ ਸੈਨਾ ਪੰਜਾਬ ਵੱਲੋਂ ਥਾਣਾ ਡਵੀਜ਼ਨ ਨੰਬਰ 2 ਦੇ ਬਾਹਰ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਸੀ। ਉਥੇ ਸ਼ਿਵ ਸੈਨਿਕਾਂ ਨੇ ਜੀ ਖਾਨ ਦੇ ਪੋਸਟਰ ਵੀ ਸਾੜੇ ਸਨ।
ਅਮਿਤ ਅਰੋੜਾ ਨੇ ਕਿਹਾ ਕਿ ਸਮਾਰੋਹ ਦਾ ਆਯੋਜਨ ਭਾਜਪਾ ਨੇਤਾ ਹਨੀ ਬੇਦੀ ਨੇ ਕਰਵਾਇਆ। ਭਾਜਪਾ ਹਮੇਸ਼ਾ ਹਿੰਦੂਤਵ ਦੀ ਗੱਲ ਕਰਦੀ ਆਈ ਹੈ ਤਾਂ ਭਾਜਪਾ ਦੇ ਸੂਬਾ ਪੱਧਰ ਦੇ ਨੇਤਾਵਾਂ ਨੂੰ ਇਹ ਕਿਉਂ ਦਿਖਾਈ ਨਹੀਂ ਦੇ ਰਿਹਾ।

Know the case registered under section 295 A against singer Ji Khan