ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼

ਡੋਲੂ ‘ਚੋਂ ਨਿਕਲੀ ਅੱਧਾ ਕਿਲੋ ਤੋਂ ਜ਼ਿਆਦਾ ਅਫੀਮ, ਮਹਿਲਾ ਤਸਕਰ ਇਸ ਤਰ੍ਹਾਂ ਆਈ ਕਾਬੂ

ਡੋਲੂ ‘ਚੋਂ ਨਿਕਲੀ ਅੱਧਾ ਕਿਲੋ ਤੋਂ ਜ਼ਿਆਦਾ ਅਫੀਮ, ਮਹਿਲਾ ਤਸਕਰ ਇਸ ਤਰ੍


LPTV / Chandigarh

ਲਾਈਵ ਪੰਜਾਬੀ ਟੀਵੀ ਬਿਊਰੋ: ਜਲੰਧਰ: ਸ਼ਹਿਰ 'ਚ ਕ੍ਰਾਈਮ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਰੋਜ਼ਾਨਾ ਕਈ ਤਸਕਰ ਵੱਡੀ ਮਾਤਰਾ 'ਚ ਨਸ਼ੇ ਨਾਲ ਫੜੇ ਜਾਂਦੇ ਹਨ। ਹੁਣ ਧੰਦੇ 'ਚ ਔਰਤਾਂ ਵੀ ਕਾਫੀ ਵੱਡੇ ਪੱਧਰ 'ਤੇ ਤਸਕਰੀ ਕਰ ਰਹੀਆਂ ਹਨ।
ਇਸੇ ਤਰ੍ਹਾਂ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਪੰਜਾਬੀ ਬਾਗ ਤੋਂ ਮਹਿਲਾ ਨਸ਼ਾ ਸਮੱਗਲਰ ਨਿਸ਼ਾ ਨੂੰ ਕਾਬੂ ਕੀਤਾ ਹੈ। ਉਸ ਕੋਲੋਂ 700 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ। ਬਰਾਮਦ ਕੀਤੀ ਗਈ ਅਫੀਮ ਦੇਸੀ ਘਿਓ ਦੇ ਡੋਲੂ ਦੇ ਅੰਦਰ ਖਾਸ ਤੌਰ ਉਤੇ ਬਣਾਏ ਵਿਸ਼ੇਸ਼ ਖਾਨੇ ਵਿਚ ਲੁਕੋ ਕੇ ਰੱਖੀ ਸੀ। ਅਸ਼ੋਕ ਵਿਹਾਰ ਦੀ ਰਹਿਣ ਵਾਲੀ ਨਿਸ਼ਾ ਉਤੇ ਪਹਿਲਾਂ ਵੀ ਅਫੀਮ ਸਮੱਗਲਿੰਗ ਦੇ ਦੋ ਤੇ ਚਿੱਟਾ ਸਮੱਗਲਿੰਗ ਦੇ 5 ਪਰਚੇ ਦਰਜ ਹਨ। ਥਾਣਾ ਮਕਸੂਦਾਂ ਤਹਿਤ ਐਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਐੱਸਪੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਪੁਸ਼ਪਾਬਾਲੀ ਦੀ ਨਿਗਰਾਨੀ ਵਿਚ ਸਬ ਇੰਸਪੈਕਟਰ ਭੁਪਿੰਦਰ ਸਿੰਘ ਆਪਣੀ ਟੀਮ ਨਾਲ ਪੰਜਾਬੀ ਬਾਗ ਏਰੀਆ ਵਿਚ ਚੈਕਿੰਗ ਲਈ ਨਿਕਲੇ ਸਨ। ਇਸ ਵਿਚਾਲੇ ਨਿਸ਼ਾ ਨੂੰ ਰੋਕ ਕੇ ਡੋਲੂ ਦੀ ਜਾਂਚ ਕੀਤੀ ਗਈ ਤਾਂ ਉਸਦੇ ਅੰਦਰ ਦੇਸੀ ਘਿਓ ਸੀ। ਪਰ ਡੋਲੂ ਦੇ ਉਪਰਲੇ ਹਿੱਸੇ ਨੂੰ ਚੁੱਕਿਆ ਗਿਆ ਤਾਂ ਅੰਦਰ ਵਿਸ਼ੇਸ਼ ਖਾਨਾ ਬਣਾਇਆ ਗਿਆ ਸੀ। ਡੋਲੂ ਦੇ ਅੰਦਰੋਂ 700 ਗ੍ਰਾਮ ਅਫੀਮ ਬਰਾਮਦ ਹੋਈ।
ਨਿਸ਼ਾ ਨੂੰ ਦੋ ਕੇਸਾਂ ਵਿਚ ਸਜਾ ਹੋ ਚੁੱਕੀ ਹੈ। ਜੇਲ੍ਹ ਤੋਂ ਆਉਣ ਤੋਂ ਬਾਅਦ ਨਿਸ਼ਾ ਫਿਰ ਨਸ਼ਾ ਵੇਚਣ ਲੱਗਦੀ ਹੈ। ਪੁਲਿਸ ਨੇ ਉਸਦੀ ਚੱਲ-ਅਚੱਲ ਜਾਇਦਾਦ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਕੇਸ ਵਿਚ ਜ਼ਬਤ ਕੀਤੀ ਜਾ ਸਕੇ।

A woman smuggler with more than half a kilo of opium that came out of Dolu was caught like this


Popular Posts
Just Now