Chandigarh University MMS Case- ਹੁਣ ਹੋਇਆ ਇਕ ਹੋਰ ਖ਼ਲਾਸਾ, ਕੁੜੀ ਨੂੰ ਫੌਜ ਦਾ ਜਵਾਨ ਕਰਦਾ ਸੀ ਬਲੈਕਮੇਲ
LPTV / Chandigarh
ਲਾਈਵ ਪੰਜਾਬੀ ਟੀਵੀ ਬਿਊਰੋ: ਪੰਜਾਬ ਦੀ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਹੋਏ MMS ਕਾਂਡ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਦੱਸਿਆ ਗਿਆ ਹੈ ਕਿ ਜਿਸ ਕੁੜੀ ਨੇ ਵਿਦਿਆਰਥਣਾਂ ਦੀ ਵੀਡੀਓ ਬਣਾਈ ਸੀ ਉਸ ਨੂੰ ਭਾਰਤੀ ਫ਼ੌਜ ਦੇ ਜਵਾਨ ਵੱਲੋਂ ਬਲੈਕਮੇਲ ਕੀਤਾ ਜਾ ਰਿਹਾ ਸੀ। ਉਕਤ ਵਿਅਕਤੀ ਵਿਦਿਆਰਥਣ ਨੂੰ ਦੂਜੀਆਂ ਵਿਦਿਆਰਥਣਾਂ ਦੀਆਂ ਅਸ਼ਲੀਲ ਵੀਡੀਓ ਬਣਾਉਣ ਲਈ ਮਜਬੂਰ ਕਰ ਰਿਹਾ ਸੀ । ਜਾਣਕਾਰੀ ਮੁਤਾਬਕ, ਮੁਲਜ਼ਮ ਵਿਦਿਆਰਥਣ ਦੇ ਪੁਰਾਣੇ ਦੋਸਤ ਨੇ ਉਸਦੀ ਅਸ਼ਲੀਲ ਵੀਡੀਓ ਇਸ ਜਵਾਨ ਨਾਲ ਸਾਂਝੀ ਕੀਤੀ ਸੀ ਜਿਸ ਤੋਂ ਬਾਅਦ ਜਵਾਨ ਉਸ ਵੀਡੀਓ ਨੂੰ ਲੀਕ ਕਰਨ ਦੀ ਧਮਕੀ ਦੇ ਕੇ ਦੂਜੀਆਂ ਵਿਦਿਆਰਥਣਾਂ ਦੀ ਵੀਡੀਓ ਬਣਾਉਣ ਲਈ ਮਜਬੂਰ ਕਰ ਰਿਹਾ ਸੀ।
ਇਸ ਮਾਮਲੇ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਜਵਾਨ ਜੰਮੂ ਦਾ ਰਹਿਣ ਵਾਲਾ ਹੈ ਅਤੇ ਇਸਦਾ ਨਾਮ ਸੰਜੀਵ ਕੁਮਾਰ ਦੱਸਿਆ ਗਿਆ ਹੈ। ਫਿਲਹਾਲ ਇਹ ਅਰੁਣਾਚਲ ਪ੍ਰਦੇਸ਼ ਦੇ ਈਟਾ ਨਗਰ ਦੇ ਨੇੜੇ ਪੋਸਟਡ ਹੈ। ਹਾਲਾਂਕਿ ਪੁਲਿਸ ਦੇ ਮੁਤਾਬਕ ਮੁਲਜ਼ਮ ਕੁੜੀ ਹੋਸਟਲ ਦੀਆਂ ਕੁੜੀਆਂ ਦੀ ਕੋਈ ਵੀਡੀਓ ਨਹੀਂ ਬਣਾ ਸਕੀ ਸੀ। ਫੋਨ ਵਿੱਚ ਉਸਦੀਆਂ ਆਪਣੀਆਂ ਹੀ ਵੀਡੀਓਜ਼ ਸਨ। ਫੋਰੈਂਸਿਕ ਮਾਹਿਰਾਂ ਨੇ ਇਹ ਗੱਲ ਫੋਨ ਦੀ ਜਾਂਚ ਕਰਨ ਮਗਰੋਂ ਪੁਲਿਸ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਇਸ ਮਾਮਲੇ ਵਿੱਚ ਹੁਣ ਪੁਲਿਸ ਫੌਜ ਦੇ ਜਵਾਨ ਸੰਜੀਵੀ ਕੁਮਾਰ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਕਰੇਗੀ। ਦੱਸ ਦੇਈਏ ਕਿ SIT ਨੇ ਮੁਲਜ਼ਮ ਵਿਦਿਆਰਥਣ ਦਾ ਲੈਪਟਾਪ ਵੀ ਬਰਾਮਦ ਕਰ ਕੇ ਜਾਂਚ ਲਈ ਫੋਰੈਂਸਿਕ ਲੈਬ ਵਿੱਚ ਭੇਜ ਦਿੱਤਾ ਹੈ।
Chandigarh University MMS Case Now another revelation happened that the girl was blackmailed by the army