Jacqueline Fernandez- ਜੈਕਲੀਨ ਫਰਨਾਂਡੀਜ਼ ਨੂੰ ਮਨੀ ਲਾਂਡਰਿੰਗ ਮਾਮਲੇ 'ਚ ਮਿਲੀ ਵੱਡੀ ਰਾਹਤ
LPTV / Chandigarh
ਮਨੋਰੰਜਨ ਡੈਸਕ, ਪ੍ਰਿਆ ਪਰਮਾਰ: ਜੈਕਲੀਨ ਫਰਨਾਂਡੀਜ਼ ਦੀਆਂ ਪਿਛਲੇ ਦਿਨਾਂ ਤੋਂ ਲਗਾਤਾਰ ਮੁਸ਼ਕਿਲਾਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਸੀ। ਪਰ ਹੁਣ ਜੈਕਲੀਨ ਫਰਨਾਂਡੀਜ਼ ਨੂੰ ਵੱਡੀ ਰਾਹਤ ਮਿਲੀ ਹੈ। ਦੱਸ ਦਈਏ ਕੀ ਜੈਕਲੀਨ ਫਰਨਾਂਡੀਜ਼ ਆਪਣੇ ਬੁਆਏਫਰੈਂਡ ਸੁਕੇਸ਼ ਚੰਦਰਸ਼ੇਖਰ ਦੇ 200 ਕਰੋੜ ਰੁਪਏ ਦੇ ਠੱਗੀ ਮਾਮਲੇ ਵਿੱਚ ਜੈਕਲੀਨ ਦਾ ਨਾਮ ਵੀ ED ਵੱਲੋਂ ਚਾਰਜਸ਼ੀਟ ਵਿੱਚ ਦਾਇਰ ਕੀਤਾ ਗਿਆ ਸੀ। ਜਿਸਦੇ ਚਲਦਿਆਂ EOW ਵਲੋਂ ਜੈਕਲੀਨ ਤੋਂ ਕਈ ਵਾਰ ਪੁੱਛ ਗਿੱਛ ਕੀਤੀ ਜਾ ਚੁੱਕੀ ਹੈ ਤੇ ਹੁਣ ਮਨੀ ਲੌਂਡਰਿੰਗ ਮਾਮਲੇ ਵਿੱਚ ਕੋਰਟ ਨੇ ਜੈਕਲੀਨ ਨੂੰ ਅਗਾਉਂ ਜਮਾਨਤ ਦੇ ਦਿੱਤੀ ਹੈ।
ਇਸ ਤੋਂ ਪਹਿਲਾਂ 200 ਕਰੋੜ ਦੇ ਮਨੀ ਲਾਂਡਰਿੰਗ ਮਾਮਲੇ ’ਚ ਜੈਕਲੀਨ ਫਰਨਾਂਡੀਜ਼ ਸੋਮਵਾਰ ਨੂੰ ਪਟਿਆਲਾ ਕੋਰਟ ’ਚ ਪੇਸ਼ ਹੋਈ ਸੀ। ਅਦਾਕਾਰਾ ਦੇ ਵਕੀਲਾਂ ਨੇ ਮਨੀ ਲੌਂਡਰਿੰਗ ਮਾਮਲੇ 'ਚ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ ਤੇ ਪਟੀਸ਼ਨ ਨੂੰ ਸਵੀਕਾਰ ਕਰ ਕੋਰਟ ਨੇ ਜੈਕਲੀਨ ਨੂੰ ਅਗਾਉ ਜਮਾਨਤ ਦੇ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਿੰਦੇ ਹਾਂ ਐਡੀਸ਼ਨਲ ਸੈਸ਼ਨ ਜੱਜ ਸ਼ੈਲੇਂਦਰ ਮਲਿਕ ਨੇ ਜ਼ਮਾਨਤ ਅਰਜ਼ੀ ’ਤੇ ਈਡੀ ਤੋਂ ਜਵਾਬ ਮੰਗਿਆ ਹੈ। ਉਦੋਂ ਤਕ ਅਦਾਕਾਰ ਦੀ ਰੈਗੁਲਰ ਬੇਲ ਕੋਰਟ ’ਚ ਪੈਂਡਿੰਗ ਰਹੇਗੀ।
ਜੈਕਲੀਨ ਦੇ ਵਕੀਲ ਦੀ ਮੰਗ ’ਤੇ ਕੋਰਟ ਨੇ ਅਦਾਕਾਰਾ ਨੂੰ 50 ਹਜ਼ਾਰ ਰੁਪਏ ਦੇ ਬਾਂਡ ’ਤੇ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਜੈਕਲੀਨ ਦੀ 200 ਕਰੋੜ ਦੇ ਮਨੀ ਲਾਂਡਰਿੰਗ ਮਾਮਲੇ ’ਚ ਅਗਲੀ ਸੁਣਵਾਈ 22 ਅਕਤੂਬਰ ਨੂੰ ਹੋਵੇਗੀ। ਹਾਲਾਂਕਿ ਜੈਕਲੀਨ ਨੂੰ ਜ਼ਮਾਨਤ ਮਿਲ ਗਈ ਹੈ ਪਰ ਉਹ ਅਜੇ ਵੀ ED ਦੀ ਰਾਡਾਰ 'ਤੇ ਹੈ। ਹੁਣ ਦੇਖਣਾ ਹੋਵੇਗਾ ਕੀ ਇਸ ਮਾਮਲੇ ਵਿੱਚ ਹੋਰ ਕਿਹੜੇ-ਕਿਹੜੇ ਵੱਡੇ ਖੁਲਾਸੇ ਹੋਣਗੇ।
Jacqueline Fernandez Jacqueline Fernandez got a big relief in the money laundering case