ਟ੍ਰੈਕਟਰ ਦੀ ਮਰਸਡੀਜ਼ ਨਾਲ ਹੋਈ ਭਿਆਨਕ ਟੱਕਰ, ਦੋ ਹਿੱਸਿਆ 'ਚ ਖਿਲਰਿਆਂ ਟ੍ਰੈਕਟਰ, ਦੇਖੋ Video
LPTV / Chandigarh
ਲਾਈਵ ਪੰਜਾਬੀ ਟੀਵੀ ਬਿਊਰੋ: ਟਰੈਕਟਰ ਨਾਲ ਟਕਰਾਉਣ ਤੋਂ ਬਾਅਦ ਅਕਸਰ ਹੀ ਗੱਡੀਆਂ ਦੇ ਟੁਕੜੇ ਹੁੰਦੇ ਦੇਖਿਆ ਹੋਣਗੇ ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਮਰਸਡੀਜ਼ ਨਾਲ ਟਕਰਾਉਣ ਤੋਂ ਬਾਅਦ ਟਰੈਕਟਰ ਦੇ ਦੋ ਟੁੱਕੜੇ ਹੋ ਗਏ। ਆਂਧਰਾ ਪ੍ਰਦੇਸ਼ 'ਚ ਤਿਰੂਪਤੀ ਨੇੜੇ ਚੰਦਰਗਿਰੀ ਬਾਈਪਾਸ ਰੋਡ 'ਤੇ ਇਹ ਸੜਕ ਹਾਦਸਾ ਵਾਪਰਿਆ ਹੈ। ਖੁਸ਼ਕਿਸਮਤੀ ਨਾਲ ਦੋਵੇ ਵਾਹਨ 'ਚ ਸਵਾਰ ਲੋਕਾਂ ਨੂੰ ਮਾਮੂਲੀ ਸੱਟਾਂ ਲਗੀਆਂ ਹਨ ਪਰ ਉਹ ਸੁਰੱਖਿਅਤ ਹਨ।
ਇਹ ਭਿਆਨਕ ਘਟਨਾ ਤਿਰੂਪਤੀ ਨੇੜੇ ਵਾਪਰੀ ਜਿਸ ਵਿੱਚ ਇੱਕ ਮਰਸਡੀਜ਼ ਕਾਰ ਅਤੇ ਟਰੈਕਟਰ ਦੀ ਟੱਕਰ ਹੋ ਗਈ। ਦੋਵਾਂ ਵਿਚਾਲੇ ਟੱਕਰ ਦਾ ਕਾਰਨ ਸੀ ਰੋਂਗ ਸਾਈਡ 'ਤੇ ਚੱਲ ਰਿਹਾ ਇਕ ਟਰੈਕਟਰ ਅਚਾਨਕ ਸੜਕ 'ਤੇ ਚੱਲ ਰਹੀ ਮਰਸਡੀਜ਼ ਕਾਰ ਦੇ ਸਾਹਮਣੇ ਆ ਗਿਆ। ਜਿਸ ਤੋਂ ਬਾਅਦ ਦੋਵੇਂ ਵਾਹਨਾਂ ਦੀ ਆਪਸ ਵਿੱਚ ਟੱਕਰ ਹੋ ਗਈ, ਜਿਸ ਤੋਂ ਬਾਅਦ ਆਸਪਾਸ ਦੇ ਲੋਕ ਕਾਫੀ ਹੈਰਾਨ ਰਹਿ ਗਏ। ਕਿਉਂਕਿ ਹਾਦਸੇ ਤੋਂ ਬਾਅਦ ਟਰੈਕਟਰ ਦੇ ਦੋ ਟੁਕੜੇ ਹੋ ਗਏ ਪਰ ਮਰਸਡੀਜ਼ ਕਾਰ ਦਾ ਜ਼ਿਆਦਾ ਨੁਕਸਾਨ ਨਹੀਂ ਹੋਇਆ।
ਦੋਵਾਂ ਵਾਹਨਾਂ ਦੀ ਟੱਕਰ ਬਹੁਤ ਤੇਜ਼ ਹੋਣੀ ਚਾਹੀਦੀ ਹੈ ਕਿਉਂਕਿ ਹਾਦਸੇ ਤੋਂ ਬਾਅਦ ਟਰੈਕਟਰ ਨਾਲ ਬੰਨ੍ਹੀ ਟਰਾਲੀ ਵੀ ਸੜਕ 'ਤੇ ਪਲਟ ਗਈ।ਜਾਣਕਾਰੀ ਮੁਤਾਬਿਕ ਮਰਸਡੀਜ਼ ਕਾਰ ਵਿੱਚ ਸਵਾਰ ਵਿਅਕਤੀ ਮਾਮੂਲੀ ਸੱਟਾ ਲਗੀਆਂ ਹਨ ਪਰ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ। ਟਰੈਕਟਰ ਚਾਲਕ ਵੀ ਮਾਮੂਲੀ ਜ਼ਖ਼ਮੀ ਹੋਇਆ ਹੈ।
Terrible collision of a tractor with a Mercedes Watch the tractor split into two parts Video