ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

ਸਰਕਾਰੀ ਹਸਪਤਾਲ ਦੇ ਫਰਸ਼ 'ਤੇ ਦਿੱਤਾ ਔਰਤ ਨੇ ਬੱਚੇ ਨੂੰ ਜਨਮ, ਬਾਲੀਵੁੱਡ ਦੀ ਅਦਾਕਾਰਾ ਨੇ ਗੁੱਸੇ 'ਚ ਕਹੀ ਇਹ ਗੱਲ

ਸਰਕਾਰੀ ਹਸਪਤਾਲ ਦੇ ਫਰਸ਼ 'ਤੇ ਦਿੱਤਾ ਔਰਤ ਨੇ ਬੱਚੇ ਨੂੰ ਜਨਮ, ਬਾਲੀਵੁੱਡ


LPTV / Chandigarh

ਲਾਈਵ ਪੰਜਾਬੀ ਟੀਵੀ: ਪੰਜਾਬ ਦੇ ਹਾਲਾਤ ਦਿਨ ਪ੍ਰਤੀ ਦਿਨ ਬਦਤਰ ਹੁੰਦੇ ਜਾ ਰਹੇ ਹਨ। ਆਏ ਦਿਨ ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ, ਜਿਸ ਨੂੰ ਦੇਖ ਕੇ ਪੰਜਾਬ ਦੇ ਲੋਕ ਕੀ ਹੁਣ ਬਾਹਰਲੇ ਸੂਬਿਆਂ ਦੇ ਲੋਕ ਵੀ ਹੈਰਾਨੀ ਪ੍ਰਗਟਾ ਰਹੇ ਹਨ। ਹੁਣ ਬਾਲੀਵੁੱਡ ਅਭਿਨੇਤਰੀ ਪੂਜਾ ਭੱਟ ਨੇ ਇਸ ਨੂੰ ਲੈ ਕੇ ਹੈਰਾਨੀ ਦਾ ਪ੍ਰਗਟਾਵਾ ਕੀਤਾ ਹੈ।
ਅਸਲ ਵਿਚ ਪੰਜਾਬ ਦੇ ਪਠਾਨਕੋਟ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਪਠਾਨਕੋਟ ਦੇ ਸਿਵਲ ਹਸਪਤਾਲ ਵਿਚ ਇਕ ਮਹਿਲਾ ਡਿਲੀਵਰੀ ਲਈ ਪਹੁੰਚੀ ਤਾਂ ਉਸਨੂੰ ਦਾਖਲ ਕਰਨ ਦੀ ਥਾਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਜਾਂਦਾ ਹੈ, ਜਿਸ ਦੇ ਨਤੀਜੇ ਵਜੋ ਮਹਿਲਾ ਹਸਪਤਾਲ ਦੇ ਕੋਰੀਡੋਰ ਵਿਚ ਹੀ ਬੱਚੇ ਨੂੰ ਜਨਮ ਦੇ ਦਿੰਦੀ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀ ਹੈ, ਜਿਸ ਨੂੰ ਲੈ ਕੇ ਲੋਕ ਪੰਜਾਬ ਦੀਆਂ ਸਿਹਤ ਸਹੂਲਤਾਂ ਦੀ ਲਗਾਤਾਰ ਆਲੋਚਨਾ ਕਰ ਰਹੇ ਹਨ।
ਉਧਰ ਬਾਲੀਵੁੱਡ ਅਭਿਨੇਤਰੀ ਤੇ ਫਿਲਮ ਪ੍ਰੋਡਿਊਸਰ ਪੂਜਾ ਭੱਟ ਨੇ ਵੀ ਵੀਡੀਓ ਸ਼ੇਅਰ ਕਰਦੇ ਹੋਏ ਇਸ ਨੂੰ ਭਿਆਨਕ ਦੱਸਿਆ ਹੈ। ਪੂਜਾ ਭੱਟ ਨੇ ਲਿਖਿਆ ਇਹ ਡਰਾਵਣਾ ਹੈ , ਬਿਲਕੁਲ ਭਿਆਨਕ। ਇਸ ਟਵੀਟ ਤੋਂ ਅੰਦਾਜ਼ਾ ਲਗਾ ਲੈਣਾ ਚਾਹੀਦਾ ਹੈ ਕਿ ਪੰਜਾਬ ਦੀ ਕੀ ਤਸਵੀਰ ਬਾਹਰ ਜਾ ਰਹੀ ਹੈ, ਜਿਥੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਮੈਡੀਕਲ ਹਸਪਤਾਲ ਵਿਚ ਗੱਦੇ ਗੰਦੇ ਹੋਣ 'ਤੇ ਇੰਨਾਂ ਵਿਵਾਦ ਖੜ੍ਹਾ ਕਰ ਦਿੰਦੇ ਹਨ, ਉਥੇ ਇਸ ਤਰ੍ਹਾਂ ਔਰਤਾਂ ਹਸਪਤਾਲ ਦੇ ਫਰਸ਼ 'ਤੇ ਬੱਚਿਆਂ ਦਾ ਜਣੇਪਾ ਕਰ ਰਹੀਆਂ ਹਨ। ਹੁਣ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਕਿੱਥੇ ਹਨ। ਉਨ੍ਹਾਂ ਨੂੰ ਹਸਪਤਾਲਾਂ ਦੀਆਂ ਇਹ ਕਮੀਆਂ ਕਿਉਂ ਦਿਖਾਈ ਨਹੀਂ ਦਿੰਦੀਆਂ। ਸਰਕਾਰ ਕੀ ਕਰ ਰਹੀ ਹੈ, ਜੋ ਸਰਕਾਰ ਖੁਦ ਨੂੰ ਆਮ ਲੋਕਾਂ ਦੀ ਸਰਕਾਰ ਦੱਸਦੀ ਹੈ, ਉਹ ਇਕ ਗਰੀਬ ਔਰਤ ਦੇ ਹੱਕ ਨੂੰ ਨਹੀਂ ਬਚਾ ਸਕੀ ਤੇ ਉਸ ਨੂੰ ਇਸ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨਾ ਪਿਆ, ਜੋ ਕੋਈ ਵੀ ਔਰਤ ਨਹੀਂ ਕਰਨਾ ਚਾਹੁੰਦੀ। ਇਸ ਖ਼ਬਰ ਬਾਰੇ ਤੁਹਾਡੀ ਕੀ ਰਾਇ ਹੈ। ਇਸ ਘਟਨਾ ਲਈ ਕੌਣ ਜ਼ਿੰਮੇਵਾਰ ਹੈ ਤੇ ਕੀ ਨਵੀਂ ਸਰਕਾਰ ਪੰਜਾਬ 'ਚ ਦਿੱਲੀ ਦਾ ਸਿਹਤ ਮਾਡਲ ਲਾਗੂ ਕਰਨ ਵਿਚ ਅਸਫਲ ਹੋਈ ਹੈ। ਇਨ੍ਹਾਂ ਸਵਾਲਾਂ ਦੇ ਜਵਾਬ ਵੀ ਜ਼ਰੂਰ ਦੇਣਾ।

A woman gave birth to a child on the floor of a government hospital Bollywood actress said this in anger


Popular Posts
Just Now