ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

ਮੰਤਰੀ ਸਾਬ੍ਹ ! ਸਿਵਲ ਹਸਪਤਾਲ ਦੇ ਆਪ੍ਰੇਸ਼ਨ ਥੀਏਟਰ 'ਚ ਦਰਵਾਜ਼ਾ ਹੀ ਲਗਵਾ ਦਿਓ, ਦੇਖੋ ਸਰਕਾਰੀ ਹਸਪਤਾਲ ਦਾ ਹਾਲ

Dear-Minister-Open-the-door-in-t


LPTV / Chandigarh

ਬਠਿੰਡਾ: ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿਚ ਬਣੇ ਆਪ੍ਰੇਸ਼ਨ ਥੀਏਟਰ ਦੀ ਹਸਪਤਾਲ ਪ੍ਰਸ਼ਾਸਨ ਦੀ ਦੂਜੀ ਵਾਰ ਲਾਪ੍ਰਵਾਹੀ ਦੇਖਣ ਨੂੰ ਮਿਲੀ । ਪੰਜਾਬ ਸਰਕਾਰ ਡਾਕਟਰੀ ਸਹੂਲਤਾਂ ਵਿੱਚ ਸੁਧਾਰ ਕਰਨ ਦੇ ਦਾਅਵੇ ਤਾਂ ਬਹੁਤ ਕਰਦੀ ਹੈ ਪਰ ਇੱਥੋਂ ਦੇ ਹਸਪਤਾਲ ਵਿੱਚ ਮੌਜੂਦਾ ਬੁਨਿਆਦੀ ਢਾਂਚੇ ਨੂੰ ਤਰਜੀਹ ਦੇਣ ਵਿੱਚ ਉਸ ਦੀ ਲਾਪ੍ਰਵਾਹੀ ਸਾਫ਼ ਨਜ਼ਰ ਆ ਰਹੀ ਹੈ।
ਬਠਿੰਡਾ ਸਿਵਲ ਹਸਪਤਾਲ ਦੇ ਆਪ੍ਰੇਸ਼ਨ ਥੀਏਟਰ ਦਾ ਦਰਵਾਜ਼ਾ ਪਿਛਲੇ ਛੇ ਮਹੀਨਿਆਂ ਤੋਂ ਟੁੱਟਿਆ ਹੋਇਆ ਹੈ, ਜਿੱਥੇ ਕਿ ਹਰ ਰੋਜ਼ ਬਹੁਤ ਕਿਸਮ ਦੇ ਆਪ੍ਰੇਸ਼ਨ ਹੁੰਦੇ ਹਨ। ਬਿਨਾਂ ਦਰਵਾਜ਼ੇ ਤੋਂ ਹੀ ਖੁੱਲ੍ਹੇ ਵਿਚ ਇਹ ਆਪ੍ਰੇਸ਼ਨ ਹੁੰਦੇ ਦੇਖੇ ਜਾ ਸਕਦੇ ਨੇ। ਸਿਵਲ ਹਸਪਤਾਲ ਦੇ ਆਪ੍ਰੇਸ਼ਨ ਥੀਏਟਰ ਦਾ ਦੌਰਾ ਕੀਤਾ ਤਾਂ ਮੌਕੇ ‘ਤੇ ਖੜ੍ਹੇ ਸਟਾਫ ਨੇ ਕੈਮਰੇ ਅੱਗੇ ਬੋਲਣ ਤੋਂ ਮਨ੍ਹਾ ਕਰ ਦਿੱਤਾ ਅਤੇ ਆਖਿਆ ਕਿ ਇਹ ਦਰਵਾਜ਼ਾ ਪਿਛਲੇ ਲੰਮੇ ਸਮੇਂ ਤੋਂ ਟੁੱਟਿਆ ਹੋਇਆ ਹੈ।
ਸਟਾਫ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤਾਂ ਆਪਣੇ ਸੀਨੀਅਰਜ਼ ਨੂੰ ਦੱਸ ਦਿੱਤਾ ਹੈ, ਬਾਕੀ ਕੰਮ ਉਨ੍ਹਾਂ ਨੇ ਕਰਨਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵੀ ਇਸ ਹਸਪਤਾਲ ਦਾ ਦੌਰਾ ਕਰਕੇ ਗਏ ਸਨ ਅਤੇ ਟਾਈਮ ਟਾਈਮ ਨਾਲ ਡੀਸੀ ਬਠਿੰਡਾ ਨੇ ਵੀ ਇੱਥੇ ਕਾਫੀ ਵਾਰ ਦੌਰਾ ਕੀਤਾ ਹੈ ਪਰ ਆਪ੍ਰੇਸ਼ਨ ਥੀਏਟਰ ਦਾ ਦਰਵਾਜ਼ਾ ਕਿਸੇ ਨੇ ਨਹੀਂ ਦੇਖਿਆ।
ਇਸ ਸਬੰਧੀ ਬਠਿੰਡਾ ਦੇ ਐੱਸਐੱਮਓ ਡਾ. ਮਨਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਛੇ ਮਹੀਨੇ ਪਹਿਲਾਂ ਵੀ ਇਹ ਦਰਵਾਜ਼ਾ ਰਿਪੇਅਰ ਕਰਵਾਇਆ ਸੀ ਪਰ ਦੁਬਾਰਾ ਟੁੱਟ ਗਿਆ ਹੈ ਕਿਉਂਕਿ ਆਪ੍ਰੇਸ਼ਨ ਥੀਏਟਰ ਕਾਫੀ ਪੁਰਾਣਾ ਹੈ। ਜਲਦੀ ਹੀ ਇਸ ਆਪ੍ਰੇਸ਼ਨ ਥੀਏਟਰ ਨੂੰ ਨਵੀਂ ਜਗ੍ਹਾ ‘ਤੇ ਸ਼ਿਫਟ ਕੀਤਾ ਜਾਵੇਗਾ। ਸਾਡੇ ਕੋਲ ਤਿੰਨ ਆਪ੍ਰੇਸ਼ਨ ਥੀਏਟਰ ਹਨ, ਜਲਦੀ ਹੀ ਇਸ ਨੂੰ ਵੀ ਦਰੁਸਤ ਕਰ ਲਿਆ ਜਾਵੇਗਾ।

Dear Minister Open the door in the operation theater of the civil hospital and see the hall of the government hospital


Popular Posts
Just Now