ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼

ਗੈਂਗ+ਸਟਰ ਦੀਪਕ ਟੀਨੂੰ ਪੁਲਿਸ ਦੀ ਗ੍ਰਿਫ਼ਤ 'ਚੋਂ ਹੋਇਆ ਫਰਾਰ, ਗਰਲਫਰੈਂਡ ਨਾਲ ਮਿਲਵਾਉਣ ਹੋਟਲ 'ਚ ਲੈ ਕੇ ਗਿਆ ਸੀ ਪੁਲਿਸ ਮੁਲਾਜ਼ਮ, ਜਾਣੋ ਵੱਡੇ ਖ਼ੁਲਾਸੇ

ਗੈਂਗ+ਸਟਰ ਦੀਪਕ ਟੀਨੂੰ ਪੁਲਿਸ ਦੀ ਗ੍ਰਿਫ਼ਤ 'ਚੋਂ ਹੋਇਆ ਫਰਾਰ,  ਗਰਲਫਰੈ


LPTV / Chandigarh

ਲਾਈਵ ਪੰਜਾਬੀ ਟੀਵੀ, ਕੁਲਵਿੰਦਰ ਮਾਹੀ: ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲਿਆਂ ਵਿਚ ਸ਼ਾਮਲ ਗੈਂਗਸਟਰ ਦੀਪਕ ਟੀਨੂ ਦੇ ਪੁਲਿਸ ਦੀ ਗ੍ਰਿਫਤ 'ਚੋਂ ਫਰਾਰ ਹੋਣ ਦੇ ਨਾਲ ਪੁਲਿਸ ਤੇ ਸੀਆਈਏ ਸਟਾਫ ਦੀ ਪੋਲ ਵੀ ਖੁੱਲ੍ਹ ਗਈ ਹੈ। ਇਕ ਪਾਸੇ ਉਹ ਮਾਪੇ ਨੇ ਜੋ ਆਪਣੇ 29 ਸਾਲ ਦੇ ਪੁੱਤ ਦੀ ਮੌਤ ਦਾ ਹਿਸਾਬ ਮੰਗ ਰਹੇ, ਜਿਨ੍ਹਾਂ ਨੂੰ ਲੱਗ ਰਿਹਾ ਹੈ ਕਿ ਚਾਹੇ ਉਨ੍ਹਾਂ ਦਾ ਪੁੱਤ ਇਸ ਦੁਨੀਆ ਵਿਚ ਨਹੀਂ ਪਰ ਉਸ ਦੇ ਕਾਤਲ ਵੀ ਚੈਨ ਨਾਲ ਨਹੀਂ ਰਹਿ ਸਕਣਗੇ ਤੇ ਦੂਜੇ ਪਾਸੇ ਉਹ ਕਾਤਲ ਜੋ ਹੋਟਲਾਂ ਵਿਚ ਜਾ ਕੇ ਰੰਗਰਲੀਆਂ ਮਨਾ ਰਹੇ ਹਨ, ਉਹ ਵੀ ਪੁਲਿਸ ਦੀ ਗ੍ਰਿਫਤ 'ਚ।
ਜੀ ਹਾਂ, ਜੋ ਗੈਂਗਸਟਰ ਦੀਪਕ ਟੀਨੂ ਪੁਲਿਸ ਦੀ ਗ੍ਰਿਫਤ 'ਚੋਂ ਫਰਾਰ ਹੋਇਆ ਹੈ। ਉਸ ਨੂੰ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਉਸ ਦੀ ਗਰਲਫਰੈਂਡ ਨਾਲ ਮਿਲਵਾਉਣ ਲਈ ਝੁਨੀਰ ਦੇ ਇਕ ਹੋਟਲ ਵਿਚ ਲਿਆਇਆ ਸੀ, ਜਿਥੋਂ ਉਹ ਉਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਇੰਨਾ ਹੀ ਨਹੀਂ ਬੀਤੇ ਤਿੰਨ ਦਿਨਾਂ ਤੋਂ ਦੀਪਕ ਟੀਨੂ ਨੂੰ ਇਸ ਹੋਟਲ ਵਿਚ ਲਿਆਂਦਾ ਜਾ ਰਿਹਾ ਸੀ।
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਦੀਪਕ ਟੀਨੂ ਨੂੰ ਮਾਨਸਾ ਦੇ ਸੀਆਈਏ ਪੁਲਿਸ ਸਟੇਸ਼ਨ ਵਿਚ ਗੋਇੰਦਵਾਲ ਸਾਹਿਬ ਦੀ ਜੇਲ੍ਹ ਤੋਂ ਪ੍ਰੋਡਕਸ਼ਨ ਵਰੰਟ ’ਤੇ ਲਿਆਂਦਾ ਹੋਇਆ ਸੀ।
ਉਹ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਸਾਜ਼ਿਸ਼ਕਾਰ ਲਾਰੈਂਸ ਬਿਸ਼ਨੋਈ ਦਾ ਨਜ਼ਦੀਕੀ ਸਾਥੀ ਮੰਨਿਆ ਜਾਂਦਾ ਹੈ ਅਤੇ ਏ ਕੈਟਾਗਰੀ ਦਾ ਗੈਂਗਸਟਰ ਹੈ। ਦੀਪਕ ਟੀਨੂ ਦੇ ਫਰਾਰ ਹੋਣ ਨਾਲ ਸੀਆਓ ਸਟਾਫ ਦੀ ਪੋਲ੍ਹ ਵੀ ਖੁੱਲ੍ਹ ਗਈ ਹੈ। ਆਖਿਰ ਅੱਧੀ ਰਾਤ ਨੂੰ ਦੀਪਕ ਟੀਨੂੰ ਕਿਵੇਂ ਫਰਾਰ ਹੋਇਆ। ਕੀ ਉਹ ਰਿਮਾਂਡ 'ਤੇ ਲੈਣ ਤੋਂ ਬਾਅਦ ਹਵਾਲਾਤ ਦੀ ਥਾਂ ਹੋਟਲ ਵਿਚ ਰੱਖਿਆ ਜਾ ਰਿਹਾ ਸੀ। ਇਨ੍ਹਾਂ ਸਾਰੇ ਸਵਾਲਾਂ 'ਤੇ ਚੁੱਪੀ ਸਾਧਦੇ ਹੋਏ ਪੁਲਿਸ ਨੇ ਇਸ ਮਾਮਲੇ ’ਚ ਮਾਨਸਾ ਦੇ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ।
ਪੁਲਿਸ ਸੂਤਰਾਂ ਅਨੁਸਾਰ ਡਿਸਮਿਸ ਸੀਆਈਏ ਇੰਚਾਰਜ ਟੀਨੂ ਨੂੰ ਉਸ ਦੀ ਪ੍ਰੇਮਿਕਾ ਨਾਲ ਮਿਲਵਾਉਣ ਲਈ ਇਕ ਹੋਟਲ ਵਿਚ ਲੈ ਕੇ ਗਿਆ ਸੀ।ਇਹ ਹੋਟਲ ਮਾਨਸਾ ਤੋਂ ਕਰੀਬ 25 ਕਿਲੋਮੀਟਰ ਦੂਰ ਝੁਨੀਰ 'ਚ ਹੈ, ਜੋ ਪੰਜਾਬ ਨੈਸ਼ਨਲ ਬੈਂਕ ਦੇ ਉਪਰ ਸਥਿਤ ਹੈ। ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਉਸ ਨੂੰ ਪੁਲਿਸ ਗੱਡੀ ਦੀ ਥਾਂ ਆਪਣੀ ਪ੍ਰਾਈਵੇਟ ਗੱਡੀ ਵਿਚ ਲੈ ਕੇ ਆਇਆ ਸੀ, ਜੋ ਬਰੇਜਾ ਗੱਡੀ ਦੱਸੀ ਜਾ ਰਹੀ ਹੈ। ਪ੍ਰਿਤਪਾਲ ਤੋਂ ਇਲਾਵਾ ਉਨ੍ਹਾਂ ਨਾਲ ਕੋਈ ਹੋਰ ਪੁਲਸ ਮੁਲਾਜ਼ਮ ਮੌਜੂਦ ਨਹੀਂ ਸੀ। ਇੰਨਾ ਹੀ ਨਹੀਂ ਇੰਨੇ ਖਤਰਨਾਕ ਅਪਰਾਧੀ ਨੂੰ ਲਿਆਉਣ ਸਮੇਂ ਉਸ ਦੇ ਹੱਥਕੜੀ ਵੀ ਨਹੀਂ ਲਗਾਈ ਗਈ। ਦੱਸਿਆ ਜਾ ਰਿਹਾ ਹੈ ਕਿ ਬੀਤੇ ਤਿੰਨ ਦਿਨਾਂ ਤੋਂ ਦੀਪਕ ਟੀਨੂ ਨੂੰ ਇਸ ਹੋਟਲ ਵਿਚ ਲਿਆਂਦਾ ਜਾ ਰਿਹਾ ਸੀ। ਇਹ ਵੀ ਪਤਾ ਲੱਗਿਆ ਹੈ ਕਿ ਇਸ ਹੋਟਲ ਵਿਚ ਅਕਸਰ ਪੁਲਿਸ ਵਾਲੇ ਰੁਕਿਆ ਕਰਦੇ ਸੀ।
ਗੈਂਗਸਟਰ ਦੀਪਕ ਟੀਨੂ ਨੇ ਫਰਾਰ ਹੋਣ ਦੀ ਯੋਜਨਾ ਪਹਿਲਾਂ ਹੀ ਬਣਾਈ ਹੋਈ ਸੀ। ਉਹ ਸੀਆਈਏ ਇੰਚਾਰਜ ਦੇ ਨੇੜੇ ਆਇਆ, ਇਸ ਤੋਂ ਬਾਅਦ ਉਸ ਨੂੰ ਆਪਣੇ ਭਰੋਸੇ ਵਿੱਚ ਲੈ ਲਿਆ। ਇਸ ਦਾ ਫਾਇਦਾ ਉਠਾਉਂਦੇ ਹੋਏ ਸ਼ਨੀਵਾਰ ਰਾਤ ਨੂੰ ਉਹ ਝੁਨੀਰ ਦੇ ਗੈਸਟ ਹਾਊਸ ਤੋਂ ਆਪਣੀ ਸਹੇਲੀ ਨਾਲ ਫਰਾਰ ਹੋ ਗਿਆ। ਜਦਕਿ ਦੂਜੇ ਕਮਰੇ ਵਿੱਚ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਸੁੱਤਾ ਰਿਹਾ। ਸੂਤਰਾਂ ਦੀ ਮੰਨੀਏ ਤਾਂ ਪ੍ਰਿਤਪਾਲ ਸਿੰਘ ਦੀ ਟੀਨੂੰ 'ਤੇ ਮਿਹਰਬਾਨੀ ਪਿੱਛੇ ਲਾਲਚ ਸੀ। ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਨੇ ਟੀਨੂੰ ਨੂੰ ਮੋਬਾਈਲ ਵੀ ਮੁਹੱਈਆ ਕਰਵਾਇਆ ਸੀ। ਦੀਪਕ ਅਤੇ ਉਸ ਦੀ ਪ੍ਰੇਮਿਕਾ ਦੋਵੇਂ ਇਕ ਕਮਰੇ ਵਿੱਚ ਰੁਕੇ, ਜਦਕਿ ਪ੍ਰਿਤਪਾਲ ਸਿੰਘ ਦੂਜੇ ਕਮਰੇ ਵਿਚ ਚਲਾ ਗਿਆ। ਦਰਅਸਲ ਟੀਨੂੰ ਪੂਰੀ ਯੋਜਨਾ ਬਣਾ ਕੇ ਇੱਥੇ ਪਹੁੰਚਿਆ ਸੀ। ਉਸ ਨੇ ਭੱਜਣ ਦੀ ਯੋਜਨਾ ਦੋ ਦਿਨ ਪਹਿਲਾਂ ਹੀ ਬਣਾ ਲਈ ਸੀ।
ਉਸ ਨੇ ਫੋਨ ਕਰਕੇ ਆਪਣੇ ਦੋਸਤਾਂ ਨੂੰ ਮਾਨਸਾ ਵਿਖੇ ਕਿਸੇ ਥਾਂ ਕਾਰ ਕੋਲ ਖੜ੍ਹਨ ਲਈ ਕਿਹਾ ਸੀ। ਸ਼ਨੀਵਾਰ ਦੇਰ ਰਾਤ ਜਦੋਂ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਗੂੜ੍ਹੀ ਨੀਂਦ ਵਿੱਚ ਸੁੱਤਾ ਪਿਆ ਸੀ ਤਾਂ ਉਹ ਆਪਣੀ ਪ੍ਰੇਮਿਕਾ ਸਮੇਤ ਗੈਸਟ ਹਾਊਸ ਛੱਡ ਕੇ ਪਹਿਲਾਂ ਤੋਂ ਹੀ ਨਿਰਧਾਰਤ ਥਾਂ ’ਤੇ ਖੜ੍ਹੀ ਆਪਣੇ ਦੋਸਤਾਂ ਦੀ ਕਾਰ ਵਿੱਚ ਫਰਾਰ ਹੋ ਗਿਆ।
ਉਸ ਨੇ ਇਸ ਖਤਰਨਾਕ ਅਪਰਾਧੀ ਨੂੰ ਹੋਟਲ ਵਿਚ ਰੱਖ ਕੇ ਬਹੁਤ ਸੇਵਾ ਕੀਤੀ। ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਅਜਿਹਾ ਕੀ ਕਾਰਨ ਸੀ ਕਿ ਪ੍ਰਿਤਪਾਲ ਸਿੰਘ ਅਜਿਹੇ ਅਪਰਾਧੀ ਨਾਲ ਸ਼ਰੇਆਮ ਘੁੰਮ ਰਿਹਾ ਸੀ।
ਕੱਲ੍ਹ ਦੀਪਕ ਟੀਨੂ ਦੇ ਫਰਾਰ ਹੋਣ ਦੇ ਖਬਰ ਸੁਣ ਮੂਸੇਵਾਲਾਂ ਦੀ ਮਾਤਾ ਭੁੱਬਾਂ ਮਾਰ ਕੇ ਰੋ ਪਈ ਸੀ। ਉਸ ਨੇ ਪੁੱਛਿਆ ਕਿ ਗੈਂਗਸਟਰਾਂ ਨੂੰ ਵੀ ਆਈ ਪੀ ਟਰੀਟਮੈਂਟ ਕਿਉਂ ਦਿੱਤਾ ਜਾ ਰਿਹਾ ਹੈ।
ਇਕ ਪਾਸੇ ਜਿਥੇ ਦੀਪਕ ਟੀਨੂੰ ਦੇ ਫਰਾਰ ਹੋਣ ਦੀ ਘਟਨਾ ਨੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਜ਼ਖਮ ਇਕ ਵਾਰ ਫਿਰ ਕੁਰੇਦ ਦਿੱਤੇ ਹਨ,. ਉਥੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਬਿਆਨ ਨੇ ਉਨ੍ਹਂ ਦੇ ਜ਼ਖਮਾਂ 'ਤੇ ਲੂਣ ਪਾਉਣ ਦਾ ਕੰਮ ਕੀਤਾ ਹੈ…. ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਛੋਟੀਆਂ-ਵੱਡੀਆਂ ਘਟਨਾਵਾਂ ਹੁੰਦੀਆੰ ਰਹਿੰਦੀਆਂ ਹਨ। ਇਸ ਵਿਚ ਘਬਰਾਉਣ ਦੀ ਕੋਈ ਗੱਲ ਨਹੀਂ ਹੈ, ਜੋ ਪੁਲਿਸ ਵਾਲਾ ਜਾਂ ਦੂਜਾ ਜ਼ਿੰਮੇਵਾਰ ਹੋਵੇਗਾ। ਉਸ ਦੇ ਖ਼ਿਲਾਫ਼ ਕਾਰਵਾਈ ਹੋਵੇਗੀ।

Gangster + Deepak Tino escaped from the police custody and took him to the hotel to meet his girlfriend the policemen know the big revelations


Popular Posts
Just Now