Video- ਫੁੱਟਬਾਲ ਮੈਚ ਦੌਰਾਨ ਮਚੀ ਭਾਜੜ, 129 ਦੀ ਮੌ+ਤ, 180 ਤੋਂ ਵੱਧ ਜ਼+ਖ਼+ਮੀ
LPTV / Chandigarh
ਲਾਈਵ ਪੰਜਾਬੀ ਟੀਵੀ, ਜਕਾਰਤਾ : ਇੰਡੋਨੇਸ਼ੀਆ 'ਚ ਇੱਕ ਫੁੱਟਬਾਲ ਮੈਚ ਦੌਰਾਨ ਮਚੀ ਭਾਜੜ ਵਿੱਚ ਘੱਟੋ-ਘੱਟ 129 ਲੋਕ ਮਾਰੇ ਗਏ ਅਤੇ ਦਰਜਨਾਂ ਜ਼ਖਮੀ ਹੋ ਗਏ। ਰੋਇਟਰਜ਼ ਨੇ ਪੁਲਿਸ ਦੇ ਹਵਾਲੇ ਨਾਲ ਦੱਸਿਆ। ਘਟਨਾ ਸ਼ਨੀਵਾਰ ਰਾਤ ਨੂੰ ਪੂਰਬੀ ਜਾਵਾ ਦੇ ਮਲੰਗ ਰੀਜੈਂਸੀ ਦੇ ਕੰਜੂਰੂਹਾਨ ਸਟੇਡੀਅਮ ਵਿਚ ਇੰਡੋਨੇਸ਼ੀਆਈ ਚੋਟੀ ਦੀ ਲੀਗ ਬੀਆਰਆਈ ਲੀਗਾ-1 ਦੇ ਫੁੱਟਬਾਲ ਮੈਚ ਦੌਰਾਨ ਵਾਪਰੀ। ਪੂਰਬੀ ਜਾਵਾ ਸੂਬੇ ਦੇ ਪੁਲਿਸ ਮੁਖੀ ਨਿਕੋ ਅਫਿੰਟਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਰੇਮਾ ਐੱਫਸੀ ਅਤੇ ਪਰਸੇਬਾਯਾ ਸੁਰਾਬਾਇਆ ਵਿਚਾਲੇ ਫੁੱਟਬਾਲ ਮੈਚ ਚੱਲ ਰਿਹਾ ਸੀ। ਹਾਰਨ ਵਾਲੀ ਟੀਮ ਅਰੇਮਾ ਦੇ ਸਮਰਥਕਾਂ ਨੇ ਮੈਦਾਨ ਵਿੱਚ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਅਧਿਕਾਰੀਆਂ ਨੂੰ ਸਥਿਤੀ ਨੂੰ ਸੰਭਾਲਣ ਲਈ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ, ਜਿਸ ਕਾਰਨ ਭਗਦੜ ਮੱਚ ਗਈ ਅਤੇ ਦਮ ਘੁੱਟਣ ਦੀਆਂ ਘਟਨਾਵਾਂ ਵਾਪਰੀਆਂ।
ਨਿਕੋ ਅਫਿੰਟਾ ਨੇ ਇਕ ਬਿਆਨ 'ਚ ਕਿਹਾ, 'ਇਸ ਭਾਜੜ 'ਚ 129 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ 2 ਪੁਲਿਸ ਅਧਿਕਾਰੀ ਵੀ ਸ਼ਾਮਲ ਹਨ। ਸਟੇਡੀਅਮ ਦੇ ਅੰਦਰ 34 ਲੋਕਾਂ ਦੀ ਮੌਤ ਹੋ ਗਈ ਅਤੇ ਬਾਕੀਆਂ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ।'' ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਵੀਡੀਓ ਫੁਟੇਜ 'ਚ ਮਲੰਗ 'ਚ ਸਟੇਡੀਅਮ 'ਚ ਲੋਕ ਦੌੜਦੇ ਦਿਖਾਈ ਦੇ ਰਹੇ ਹਨ ਅਤੇ ਬਾਡੀ ਬੈਗ ਦੀਆਂ ਤਸਵੀਰਾਂ ਹਨ। ਇੰਡੋਨੇਸ਼ੀਆ ਦੀ ਫੁਟਬਾਲ ਐਸੋਸੀਏਸ਼ਨ (ਪੀਐੱਸਐੱਸਆਈ) ਨੇ ਸ਼ਨੀਵਾਰ ਦੇਰ ਰਾਤ ਇੱਕ ਬਿਆਨ ਜਾਰੀ ਕਰਦਿਆਂ ਕਿਹਾ, 'ਪੀਐੱਸਐੱਸਆਈ ਨੂੰ ਕੰਜੂਰੂਹਾਨ ਸਟੇਡੀਅਮ ਵਿਚ ਅਰੇਮਾ ਸਮਰਥਕਾਂ ਦੀਆਂ ਕਾਰਵਾਈਆਂ 'ਤੇ ਅਫਸੋਸ ਹੈ। ਅਸੀਂ ਦੁਖੀ ਹਾਂ। ਅਸੀਂ ਪੀੜਤ ਪਰਿਵਾਰਾਂ ਅਤੇ ਘਟਨਾ ਵਿਚ ਸ਼ਾਮਲ ਸਾਰੀਆਂ ਧਿਰਾਂ ਤੋਂ ਮਾਫੀ ਮੰਗਦੇ ਹਾਂ। ਇਸ ਦੇ ਲਈ ਪੀਐੱਸਆਈ ਨੇ ਤੁਰੰਤ ਜਾਂਚ ਟੀਮ ਦਾ ਗਠਨ ਕੀਤਾ।
Video 129 dead during football match more than 180 dead