ਈਰਾਨੀ ਜਹਾਜ਼ ‘ਚ ਬੰ+ਬ ਹੋਣ ਦੀ ਖ਼ਬਰ, ਭਾਰਤ ਸਰਕਾਰ ਨੇ ਦਿੱਲੀ ‘ਚ ਲੈਂਡਿੰਗ ਦੀ ਨਹੀਂ ਦਿੱਤੀ ਇਜਾਜ਼ਤ
LPTV / Chandigarh
ਲਾਈਵ ਪੰਜਾਬੀ ਟੀਵੀ: ਭਾਰਤੀ ਹਵਾਈ ਖੇਤਰ 'ਚ ਈਰਾਨੀ ਯਾਤਰੀ ਜਹਾਜ਼ 'ਤੇ 'ਬੰਬ' ਹੋਣ ਦੀ ਖ਼ਬਰ ਨੇ ਹਲਚਲ ਮਚਾ ਦਿੱਤੀ ਹੈ। ਜਾਣਕਾਰੀ ਮੁਤਾਬਕ ਯਾਤਰੀ ਜੈੱਟ ਹੁਣ ਚੀਨ ਵੱਲ ਵਧ ਰਿਹਾ ਹੈ, ਜਦਕਿ ਸੁਰੱਖਿਆ ਏਜੰਸੀਆਂ ਦੀ ਟੀਮ ਜਹਾਜ਼ ਦੀ ਨਿਗਰਾਨੀ ਲਈ ਇਕੱਠੀ ਹੋਈ ਹੈ।
ਤੁਹਾਨੂੰ ਦੱਸ ਦੇਈਏ ਕਿ ਭਾਰਤੀ ਹਵਾਈ ਖੇਤਰ ਵਿੱਚ ਜਿਸ ਈਰਾਨੀ ਯਾਤਰੀ ਜੈੱਟ 'ਤੇ ਬੰਬ ਦੀ ਧਮਕੀ ਦਿੱਤੀ ਗਈ ਸੀ, ਉਸ ਦਾ ਆਖਰੀ ਟਿਕਾਣਾ ਚੀਨ ਹੈ। ਹੁਣ ਯਾਤਰੀ ਜੈੱਟ ਚੀਨ ਵੱਲ ਵਧ ਰਿਹਾ ਹੈ।ਏਟੀਸੀ ਸੂਤਰਾਂ ਨੇ ਦੱਸਿਆ ਕਿ ਤਹਿਰਾਨ ਤੋਂ ਗੁਆਂਗਜ਼ੂ, ਚੀਨ ਜਾ ਰਹੇ ਮਹਾਨ ਏਅਰ ਦੇ ਜਹਾਜ਼ ਨੇ ਦਿੱਲੀ ਏਅਰਪੋਰਟ ਏਟੀਸੀ ਨਾਲ ਗੱਲ ਕੀਤੀ ਸੀ। ਜਿਵੇਂ ਹੀ ਜਹਾਜ਼ ਦੇ ਪਾਇਲਟ ਨੂੰ ਬੰਬ ਦੀ ਧਮਕੀ ਦਾ ਕਾਲ ਆਇਆ, ਉਸਨੇ ਦਿੱਲੀ ਏਟੀਸੀ ਨਾਲ ਸੰਪਰਕ ਕੀਤਾ। ਜਹਾਜ਼ ਨੂੰ ਦਿੱਲੀ 'ਚ ਲੈਂਡ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ ਨੇ ਈਰਾਨੀ ਯਾਤਰੀ ਜਹਾਜ਼ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ।
ਇਸ ਦੇ ਨਾਲ ਹੀ ਨਿਊਜ਼ ਏਜੰਸੀ ਏਐੱਨਆਈ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਜਿਵੇਂ ਹੀ ਈਰਾਨੀ ਜਹਾਜ਼ ਭਾਰਤੀ ਹਵਾਈ ਖੇਤਰ ਵਿੱਚ ਦਾਖਲ ਹੋਇਆ, ਭਾਰਤੀ ਹਵਾਈ ਸੈਨਾ ਦੇ ਸੁਖੋਈ ਜਹਾਜ਼ ਸਰਗਰਮ ਹੋ ਗਏ। ਯਾਤਰੀ ਜਹਾਜ਼ ਨੂੰ ਰੋਕਣ ਲਈ ਭਾਰਤੀ ਹਵਾਈ ਸੈਨਾ ਦੇ Su-30 MKI ਲੜਾਕੂ ਜਹਾਜ਼ ਪੰਜਾਬ ਅਤੇ ਜੋਧਪੁਰ ਏਅਰਬੇਸ ਤੋਂ ਭੇਜੇ ਗਏ ਸਨ।
The news of the bomb in the Iranian plane the Indian government did not allow it to land in Delhi