ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਗੈਂਗਸਟਰ ਦੀਪਕ ਟੀਨੂੰ ਦੇ ਫ਼ਰਾਰ ਹੋਣ ਵਾਲੀ ਥਾਂ ਕੀਤਾ ਦੌਰਾ, CCTV ਫੁਟੇਜ ਕੀਤੀ ਹਾਸਲ
LPTV / Chandigarh
ਲਾਈਵ ਪੰਜਾਬੀ ਟੀਵੀ : ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਫ਼ਰਾਰ ਹੋਏ ਗੈਂਗਸਟਰ ਦੀਪਕ ਟੀਨੂੰ ਦਾ ਝੁਨੀਰ ਦੇ ਬੈਂਕ ਉੱਪਰ ਬਣੇ ਇੱਕ ਚੁਬਾਰੇ ਵਿਚੋਂ ਫ਼ਰਾਰ ਹੋਣ ਦੀ ਜੋ ਗੱਲ ਸਾਹਮਣੇ ਆਈ ਸੀ। ਇਸ ਸ਼ੱਕ ਨੂੰ ਦੂਰ ਕਰਨ ਲਈ ਅੱਜ ਸਵੇਰ ਤੋਂ ਹੀ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਝੁਨੀਰ ਦੇ ਉਸ ਬੈਂਕ ਵਿਚ ਪਹੁੰਚੇ ਹੋਏ ਸਨ ਅਤੇ ਬੈਂਕ ਵਿਚ ਲੱਗੇ ਕੈਮਰਿਆਂ ਤੋ ਇਲਾਵਾ ਆਸਪਾਸ ਦੇ ਪੰਜ ਤੋਂ ਛੇ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਲਈ ਗਈ ਹੈ।
ਸਿੱਧੂ ਮੂਸੇਵਾਲਾ ਪਰਿਵਾਰ ਦੇ ਨਜ਼ਦੀਕੀ ਕੁਲਦੀਪ ਸਿੰਘ ਮੂਸਾ ਨੇ ਦੱਸਿਆ ਕਿ ਕੱਲ੍ਹ ਤੋਂ ਮੀਡੀਆ 'ਚ ਚੱਲ ਰਹੀਆਂ ਖ਼ਬਰਾਂ ਦੇ ਤਹਿਤ ਹੀ ਝੁਨੀਰ ਦੇ ਬੈਂਕ ਵਿਚ ਵੀਡਿਓ ਲੈਣ ਦੇ ਲਈ ਪਹੁੰਚੇ ਸਨ ।ਪਹਿਲਾਂ ਮੈਨੇਜਰ ਵੱਲੋਂ ਮਨ੍ਹਾ ਕਰ ਦਿੱਤਾ ਗਿਆ ਸੀ ਪਰ ਫਿਰ ਪੁਲਿਸ ਦੀ ਮਦਦ ਨਾਲ ਸੀਸੀਟੀਵੀ ਫੁਟੇਜ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਬੈਂਕ ਦੇ ਕੈਮਰਿਆਂ ਤੋਂ ਇਲਾਵਾ ਆਸ ਪਾਸ ਦੇ ਪੰਜ ਤੋ ਛੇ ਕੈਮਰਿਆਂ ਦੀ ਇਕ ਹਫ਼ਤੇ ਦੀ ਸੀਸੀਟੀਵੀ ਫੁਟੇਜ ਲਈ ਗਈ ਹੈ।
Charan Kaur mother of Sidhu Moosewala visited the place of gangster Deepak Tinus escape and obtained CCTV footage